ਫ਼ਿਲਿੱਪੀਆਂ 3 : 1 (PAV)
ਮੁਕਤੀ ਗੱਲ, ਹੇ ਮੇਰੇ ਭਰਾਵੋ, ਪ੍ਰਭੁ ਵਿੱਚ ਅਨੰਦ ਰਹੋ। ਉਹੋ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ
ਫ਼ਿਲਿੱਪੀਆਂ 3 : 2 (PAV)
ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ!
ਫ਼ਿਲਿੱਪੀਆਂ 3 : 3 (PAV)
ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰਖਦੇ
ਫ਼ਿਲਿੱਪੀਆਂ 3 : 4 (PAV)
ਭਾਵੇਂ ਮੈਂ ਸਰੀਰ ਦਾ ਭੀ ਆਸਰਾ ਰੱਖ ਸੱਕਦਾ । ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸੱਕਦਾ ਹੈ ਤਾਂ ਮੈਂ ਵਧੇਰੇ ਕਰ ਸੱਕਦਾ ਹਾਂ
ਫ਼ਿਲਿੱਪੀਆਂ 3 : 5 (PAV)
ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰਾ ਦੀ ਪੁੱਛੋ ਤਾਂ ਫ਼ਰੀਸੀ
ਫ਼ਿਲਿੱਪੀਆਂ 3 : 6 (PAV)
ਅਣਖ ਦੀ ਪੁੱਛੋ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼
ਫ਼ਿਲਿੱਪੀਆਂ 3 : 7 (PAV)
ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ
ਫ਼ਿਲਿੱਪੀਆਂ 3 : 8 (PAV)
ਸਗੋਂ ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ
ਫ਼ਿਲਿੱਪੀਆਂ 3 : 9 (PAV)
ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਹਿਤ ਜਿਹੜਾ ਸ਼ਰਾ ਤੋਂ ਹੁੰਦਾ ਹੈ ਸਗੋਂ ਉਸ ਧਰਮ ਸਹਿਤ ਜਿਹੜਾ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ ਅਰਥਾਤ ਉਸ ਧਰਮ ਸਹਿਤ ਜਿਹੜਾ ਪਰਮੇਸ਼ੁਰ ਦੀ ਵੱਲੋਂ ਨਿਹਚਾ ਦੇ ਰਾਹੀਂ ਪਰਾਪਤ ਹੁੰਦਾ ਹੈ
ਫ਼ਿਲਿੱਪੀਆਂ 3 : 10 (PAV)
ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹ ਦਿਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ
ਫ਼ਿਲਿੱਪੀਆਂ 3 : 11 (PAV)
ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵਾਂ
ਫ਼ਿਲਿੱਪੀਆਂ 3 : 12 (PAV)
ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਭੀ ਹੱਥ ਪਾਇਆ ਸੀ
ਫ਼ਿਲਿੱਪੀਆਂ 3 : 13 (PAV)
ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ
ਫ਼ਿਲਿੱਪੀਆਂ 3 : 14 (PAV)
ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ
ਫ਼ਿਲਿੱਪੀਆਂ 3 : 15 (PAV)
ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ ਰੱਖੀਏ ਅਰ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰਾਂ ਦਾ ਖਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਭੀ ਪਰਗਟ ਕਰ ਦੇਵੇਗਾ
ਫ਼ਿਲਿੱਪੀਆਂ 3 : 16 (PAV)
ਪਰ ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।।
ਫ਼ਿਲਿੱਪੀਆਂ 3 : 17 (PAV)
ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ
ਫ਼ਿਲਿੱਪੀਆਂ 3 : 18 (PAV)
ਕਿਉਂਕਿ ਬਾਹਲੇ ਅਜਿਹੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਭੀ ਰੁਦਨ ਕਰ ਕੇ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ
ਫ਼ਿਲਿੱਪੀਆਂ 3 : 19 (PAV)
ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਨ੍ਹਾਂ ਦਾ ਈਸ਼ੁਰ ਢਿੱਡ ਹੈ, ਜਿਨ੍ਹਾਂ ਦਾ ਘੁਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ
ਫ਼ਿਲਿੱਪੀਆਂ 3 : 20 (PAV)
ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ
ਫ਼ਿਲਿੱਪੀਆਂ 3 : 21 (PAV)
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।।

1 2 3 4 5 6 7 8 9 10 11 12 13 14 15 16 17 18 19 20 21