ਅਮਸਾਲ 15 : 1 (PAV)
ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।
ਅਮਸਾਲ 15 : 2 (PAV)
ਬੁੱਧਵਾਨ ਦੀ ਜੀਭ ਗਿਆਨ ਦਾ ਠੀਕ ਬਖਾਨ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬੱਸ ਮੂਰਖਤਾਈ ਉੱਛਲਦੀ ਹੈ।
ਅਮਸਾਲ 15 : 3 (PAV)
ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।
ਅਮਸਾਲ 15 : 4 (PAV)
ਸਿਹਤ ਦੇਣ ਵਾਲੀ ਰਸਨਾ ਜੀਉਣ ਦਾ ਬਿਰਛ ਹੈ, ਪਰ ਉਹ ਦੇ ਵਿੱਚ ਆਕੀਪੁਣਾ ਆਤਮਾ ਦਾ ਤੋਂੜਨਾ ਹੈ।
ਅਮਸਾਲ 15 : 5 (PAV)
ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ।
ਅਮਸਾਲ 15 : 6 (PAV)
ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਖੱਟੀ ਨਾਲ ਕਸ਼ਟ ਹੁੰਦਾ ਹੈ।
ਅਮਸਾਲ 15 : 7 (PAV)
ਬੁੱਧਵਾਨ ਦੇ ਬੁੱਲ੍ਹ ਗਿਆਨ ਨੂੰ ਖਿਲਾਰਦੇ ਹਨ, ਪਰ ਮੂਰਖਾਂ ਦਾ ਮਨ ਇਉਂ ਨਹੀਂ ਕਰਦਾ।
ਅਮਸਾਲ 15 : 8 (PAV)
ਦੁਸ਼ਟ ਦੀ ਭੇਟ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪਰਸੰਨ ਹੁੰਦਾ ਹੈ।
ਅਮਸਾਲ 15 : 9 (PAV)
ਦੁਸ਼ਟ ਦੀ ਚਾਲ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ।
ਅਮਸਾਲ 15 : 10 (PAV)
ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜ ਮਿਲਦੀ ਹੈ, ਅਤੇ ਸਮਝੋਤੀ ਨੂੰ ਬੁਰਾ ਜਾਣਨ ਵਾਲਾ ਮਰੇਗਾ।
ਅਮਸਾਲ 15 : 11 (PAV)
ਪਤਾਲ ਅਤੇ ਵਿਨਾਸ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸੀਆਂ ਦੇ ਮਨ ਕਿੱਕਰ ਨਾ ਹੋਣਗੇॽ
ਅਮਸਾਲ 15 : 12 (PAV)
ਮਖੌਲੀਆ ਤਾੜ ਨੂੰ ਪਸੰਦ ਨਹੀਂ ਕਰਦਾ, ਤੇ ਨਾ ਹੀ ਉਹ ਬੁੱਧਵਾਨਾਂ ਕੋਲ ਜਾਂਦਾ ਹੈ।
ਅਮਸਾਲ 15 : 13 (PAV)
ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ ਹੁੰਦਾ ਹੈ ।
ਅਮਸਾਲ 15 : 14 (PAV)
ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਦਾ ਮੂੰਹ ਮੂਰਖਤਾਈ ਚਰਦਾ ਹੈ।
ਅਮਸਾਲ 15 : 15 (PAV)
ਮਸਕੀਨ ਦੇ ਸੱਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।
ਅਮਸਾਲ 15 : 16 (PAV)
ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਹ ਵੱਡੇ ਖ਼ਜ਼ਾਨੇ ਨਾਲੋਂ ਚੰਗਾ ਹੈ ਜਿੱਥੇ ਨਾਲ ਘਬਰਾਹਟ ਹੋਵੋ।
ਅਮਸਾਲ 15 : 17 (PAV)
ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।
ਅਮਸਾਲ 15 : 18 (PAV)
ਕ੍ਰੋਧੀ ਛੇੜ ਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ।
ਅਮਸਾਲ 15 : 19 (PAV)
ਆਲਸੀ ਦਾ ਰਾਹ ਕੰਡੀਆਂ ਦੀ ਬਾੜ ਜਿਹਾ ਹੈ, ਪਰ ਸਚਿਆਰਾਂ ਦਾ ਮਾਰਗ ਸ਼ਾਹ ਰਾਹ ਹੈ।
ਅਮਸਾਲ 15 : 20 (PAV)
ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ।
ਅਮਸਾਲ 15 : 21 (PAV)
ਨਿਰਬੁੱਧ ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ।
ਅਮਸਾਲ 15 : 22 (PAV)
ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤ ਹੋਣ ਤਾ ਓਹ ਕਾਇਮ ਹੋ ਜਾਂਦੇ ਹਨ।
ਅਮਸਾਲ 15 : 23 (PAV)
ਮਨੁੱਖ ਆਪਣੇ ਮੂੰਹ ਦੇ ਉੱਤੇ ਤੋਂ ਪਰੰਸਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!
ਅਮਸਾਲ 15 : 24 (PAV)
ਸਿਆਣੇ ਦੇ ਲਈ ਜੀਉਣ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ।
ਅਮਸਾਲ 15 : 25 (PAV)
ਹੰਕਾਰੀਆਂ ਦੇ ਘਰ ਨੂੰ ਯਹੋਵਾਹ ਢਾਹ ਦਿੰਦਾ ਹੈ, ਪਰ ਵਿਧਵਾ ਦੇ ਬੰਨਿਆਂ ਨੂੰ ਕਾਇਮ ਕਰਦਾ ਹੈ।
ਅਮਸਾਲ 15 : 26 (PAV)
ਬੁਰਿਆਰ ਦੇ ਖਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸੁੱਧ ਹਨ।
ਅਮਸਾਲ 15 : 27 (PAV)
ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।
ਅਮਸਾਲ 15 : 28 (PAV)
ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।
ਅਮਸਾਲ 15 : 29 (PAV)
ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।
ਅਮਸਾਲ 15 : 30 (PAV)
ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।
ਅਮਸਾਲ 15 : 31 (PAV)
ਜਿਹੜਾ ਜੀਉਣ ਦਾਇਕ ਤਾੜ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ।
ਅਮਸਾਲ 15 : 32 (PAV)
ਸਿੱਖਿਆ ਨੂੰ ਰੱਦ ਕਰਨ ਵਾਲਾ ਆਪਣੀ ਹੀ ਜਾਨ ਨੂੰ ਤੁੱਛ ਜਾਣਦਾ ਹੈ, ਪਰ ਜੋ ਤਾੜ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।
ਅਮਸਾਲ 15 : 33 (PAV)
ਯਹੋਵਾਹ ਦਾ ਭੈ ਬੁੱਧ ਦੀ ਸਿੱਖਿਆ ਹੈ, ਅਤੇ ਮਹਿਮਾ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।।
❮
❯