ਅਮਸਾਲ 2 : 1 (PAV)
ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ,
ਅਮਸਾਲ 2 : 2 (PAV)
ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, -
ਅਮਸਾਲ 2 : 3 (PAV)
ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ,
ਅਮਸਾਲ 2 : 4 (PAV)
ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ,
ਅਮਸਾਲ 2 : 5 (PAV)
ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,
ਅਮਸਾਲ 2 : 6 (PAV)
ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।
ਅਮਸਾਲ 2 : 7 (PAV)
ਸਚਿਆਰਾਂ ਲਈ ਉਹ ਦਨਾਈ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਉਹ ਢਾਲ ਹੈ,
ਅਮਸਾਲ 2 : 8 (PAV)
ਤਾਂ ਜੋ ਉਹ ਨਿਆਉਂ ਦੇ ਰਾਹਾਂ ਦੀ ਰਾਖੀ ਕਰੇ, ਅਤੇ ਆਪਣੇ ਭਗਤਾਂ ਦੇ ਰਾਹਾਂ ਦੀ ਰੱਛਿਆ ਕਰੇ।
ਅਮਸਾਲ 2 : 9 (PAV)
ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ,
ਅਮਸਾਲ 2 : 10 (PAV)
ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ।
ਅਮਸਾਲ 2 : 11 (PAV)
ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ,
ਅਮਸਾਲ 2 : 12 (PAV)
ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ,
ਅਮਸਾਲ 2 : 13 (PAV)
ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ ਹਨ,
ਅਮਸਾਲ 2 : 14 (PAV)
ਜਿਹੜੇ ਬੁਰਿਆਈ ਕਰਨੋਂ ਅਨੰਦ ਹੁੰਦੇ, ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ,
ਅਮਸਾਲ 2 : 15 (PAV)
ਜਿਨ੍ਹਾਂ ਦੇ ਰਾਹ ਵਿੰਗੇ, ਅਤੇ ਚਾਲਾਂ ਵਿਗੜੀਆਂ ਹੋਈਆਂ ਹਨ,
ਅਮਸਾਲ 2 : 16 (PAV)
ਤਾਂ ਜੋ ਓਹ ਤੈਨੂੰ ਪਰਾਈ ਤੀਵੀਂ ਤੋਂ ਛੁਡਾਉਣ, ਉਸ ਓਪਰੀ ਤੀਵੀਂ ਤੋਂ ਜਿਹੜੀ ਚਿਕਣੀਆਂ ਚੋਪੜੀਆਂ ਗੱਲਾਂ ਕਰਦੀ ਹੈ,
ਅਮਸਾਲ 2 : 17 (PAV)
ਜਿਹ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ, ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ,
ਅਮਸਾਲ 2 : 18 (PAV)
ਕਿਉਂ ਜੋ ਉਹ ਦਾ ਘਰ ਮੌਤ ਵੱਲ ਲਹਿ ਪੈਂਦਾ, ਅਤੇ ਉਹ ਦੇ ਰਾਹ ਭੂਤਨਿਆਂ ਵੱਲ।
ਅਮਸਾਲ 2 : 19 (PAV)
ਜਿਹੜੇ ਉਹ ਦੇ ਕੋਲ ਜਾਂਦੇ ਹਨ, ਓਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਆਉਂਦਾ, ਅਤੇ ਨਾ ਹੀ ਜੀਉਣ ਦੇ ਰਾਹ ਤੱਕ ਅੱਪੜਦਾ ਹੈ।।
ਅਮਸਾਲ 2 : 20 (PAV)
ਇਉਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ, ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ।
ਅਮਸਾਲ 2 : 21 (PAV)
ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿਣ ਜਾਣਗੇ।
ਅਮਸਾਲ 2 : 22 (PAV)
ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।।

1 2 3 4 5 6 7 8 9 10 11 12 13 14 15 16 17 18 19 20 21 22

BG:

Opacity:

Color:


Size:


Font: