ਅਮਸਾਲ 21 : 1 (PAV)
ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।
ਅਮਸਾਲ 21 : 2 (PAV)
ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਹੈ, ਪਰ ਯਹੋਵਾਹ ਘਟ ਘਟ ਨੂੰ ਜਾਚਦਾ ਹੈ।
ਅਮਸਾਲ 21 : 3 (PAV)
ਚੜ੍ਹਾਵੇ ਨਾਲੋਂ ਧਰਮ ਅਤੇ ਨਿਆਉਂ ਕਰਨਾ ਯਹੋਵਾਹ ਨੂੰ ਚੰਗਾ ਲੱਗਦਾ ਹੈ।
ਅਮਸਾਲ 21 : 4 (PAV)
ਘੁਮੰਡੀ ਅੱਖਾਂ ਅਤੇ ਹੰਕਾਰੀ ਮਨ, - ਦੁਸ਼ਟਾਂ ਦਾ ਦੀਵਾ, - ਪਾਪ ਹਨ।
ਅਮਸਾਲ 21 : 5 (PAV)
ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।
ਅਮਸਾਲ 21 : 6 (PAV)
ਝੂਠੀ ਜੀਭ ਨਾਲ ਖਜ਼ਾਨਾ ਬਣਾਉਣਾ ਮੌਤ ਦੇ ਭਾਲਣ ਵਾਲਿਆਂ ਦਾ ਉੱਠਦਾ ਸਾਹ ਹੈ।
ਅਮਸਾਲ 21 : 7 (PAV)
ਦੁਸ਼ਟਾਂ ਦਾ ਉਪੱਦਰ ਓਹਨਾਂ ਨੂੰ ਹੂੰਝ ਲੈ ਜਾਵੇਗਾ, ਕਿਉਂ ਜੋ ਉਹ ਨਿਆਉਂ ਕਰਨ ਤੋਂ ਮੁੱਕਰਦੇ ਹਨ।
ਅਮਸਾਲ 21 : 8 (PAV)
ਦੋਸ਼ੀ ਮਨੁੱਖ ਦਾ ਰਾਹ ਵਿੰਗਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ।
ਅਮਸਾਲ 21 : 9 (PAV)
ਝਗੜਾਲੂ ਤੀਵੀਂ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਰਹਿਣਾ ਹੀ ਚੰਗਾ ਹੈ।
ਅਮਸਾਲ 21 : 10 (PAV)
ਦੁਸ਼ਟ ਦਾ ਜੀ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ।
ਅਮਸਾਲ 21 : 11 (PAV)
ਜਦੋਂ ਮਖੌਲੀਏ ਨੂੰ ਡੰਨ ਲਾਈਦਾ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ, ਅਤੇ ਬੁੱਧਵਾਨ ਨੂੰ ਜਦ ਸਮਝਾਈਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ।
ਅਮਸਾਲ 21 : 12 (PAV)
ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਭਈ ਦੁਸ਼ਟ ਤਾਂ ਵਿਨਾਸ ਲਈ ਢਹਿ ਪੈਂਦੇ ਹਨ।
ਅਮਸਾਲ 21 : 13 (PAV)
ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।
ਅਮਸਾਲ 21 : 14 (PAV)
ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ।
ਅਮਸਾਲ 21 : 15 (PAV)
ਨਿਆਉਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ।
ਅਮਸਾਲ 21 : 16 (PAV)
ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਠਿਕਾਣਾ ਭੂਤਨਿਆਂ ਵਿੱਚ ਹੋਵੇਗਾ।
ਅਮਸਾਲ 21 : 17 (PAV)
ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ। ਜਿਹੜਾ ਮੈ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ।
ਅਮਸਾਲ 21 : 18 (PAV)
ਧਰਮੀ ਲਈ ਦੁਸ਼ਟ ਪ੍ਰਾਸਚਿਤ ਹੈ, ਅਤੇ ਸਚਿਆਰ ਦੇ ਥਾਂ ਛਲੀਆਂ।
ਅਮਸਾਲ 21 : 19 (PAV)
ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।
ਅਮਸਾਲ 21 : 20 (PAV)
ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ।
ਅਮਸਾਲ 21 : 21 (PAV)
ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।
ਅਮਸਾਲ 21 : 22 (PAV)
ਬੁੱਧਵਾਨ ਪੁਰਸ਼ ਬਲਵਾਨਾਂ ਦੇ ਨਗਰ ਉੱਤੇ ਚੜ੍ਹਾਈ ਕਰਦਾ ਹੈ, ਅਤੇ ਉਹ ਦੇ ਭੋਰੋਸੇ ਦੇ ਬਲ ਨੂੰ ਹੇਠਾਂ ਲਾਹ ਦਿੰਦਾ ਹੈ।
ਅਮਸਾਲ 21 : 23 (PAV)
ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ।
ਅਮਸਾਲ 21 : 24 (PAV)
ਹੰਕਾਰੀ ਅਤੇ ਅਭਮਾਨੀ, ਉਹ ਦਾ ਨਾਂ ਮਖੌਲੀਆ ਹੈ, ਉਹ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ।
ਅਮਸਾਲ 21 : 25 (PAV)
ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ।
ਅਮਸਾਲ 21 : 26 (PAV)
ਕੋਈ ਤਾਂ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁਕਦਾ ਨਹੀਂ।
ਅਮਸਾਲ 21 : 27 (PAV)
ਦੁਸ਼ਟ ਦਾ ਚੜ੍ਹਾਵਾ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।
ਅਮਸਾਲ 21 : 28 (PAV)
ਝੂਠੇ ਗਵਾਹ ਦਾ ਨਾਸ ਹੁੰਦਾ ਹੈ, ਪਰ ਮਨੁੱਖ ਜੋ ਸੁਣਦਾ ਹੈ, ਉਹ ਦਾ ਬੋਲ ਪੱਕਾ ਹੈ।
ਅਮਸਾਲ 21 : 29 (PAV)
ਦੁਸ਼ਟ ਮਨੁੱਖ ਆਪਣਾ ਮੁਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਰਾਹ ਨੂੰ ਕਾਇਮ ਕਰਦਾ ਹੈ।
ਅਮਸਾਲ 21 : 30 (PAV)
ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।
ਅਮਸਾਲ 21 : 31 (PAV)
ਜੁੱਧ ਦੇ ਦਿਨ ਲਈ ਘੋੜਾ ਤਿਆਰ ਰਹਿੰਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

BG:

Opacity:

Color:


Size:


Font: