ਅਮਸਾਲ 26 : 1 (PAV)
ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
ਅਮਸਾਲ 26 : 2 (PAV)
ਜਿਵੇਂ ਚਿੜੀ ਭੌਂਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ ਮਲੀ ਦਾ ਸਰਾਪ ਨਹੀਂ ਪੈਂਦਾ।
ਅਮਸਾਲ 26 : 3 (PAV)
ਘੋੜੇ ਦੇ ਲਈ ਚਾਬਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਛਿਟੀ ਹੁੰਦੀ ਹੈ।
ਅਮਸਾਲ 26 : 4 (PAV)
ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇਹ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ।
ਅਮਸਾਲ 26 : 5 (PAV)
ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇਹ, ਕਿਤੇ ਉਹ ਆਪਣੇ ਲੇਖੇ ਬੁੱਧਵਾਨ ਨਾ ਬਣ ਬੈਠੇ।
ਅਮਸਾਲ 26 : 6 (PAV)
ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰਾ ਵੱਢਦਾ ਅਤੇ ਵਿੱਸ ਪੀਂਦਾ ਹੈ।
ਅਮਸਾਲ 26 : 7 (PAV)
ਜਿਵੇਂ ਲੰਙੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
ਅਮਸਾਲ 26 : 8 (PAV)
ਜਿਵੇਂ ਗੋਪੀਏ ਵਿੱਚ ਪੱਥਰ ਬੰਨ੍ਹਣਾਂ, ਤਿਵੇਂ ਮੂਰਖ ਨੂੰ ਆਦਰ ਦੇਣਾ ਹੈ,
ਅਮਸਾਲ 26 : 9 (PAV)
ਜਿਵੇਂ ਸ਼ਰਾਬੀ ਦੇ ਹੱਥ ਵਿੱਚ ਸੂਲ ਚੁੱਭਦੀ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ।
ਅਮਸਾਲ 26 : 10 (PAV)
ਜਿਵੇਂ ਤੀਰ ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜੂਰੀ ਤੇ ਲਾਉਂਦਾ ਹੈ।
ਅਮਸਾਲ 26 : 11 (PAV)
ਜਿਵੇਂ ਕੁੱਤਾ ਆਪਣੀ ਕੈ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ।
ਅਮਸਾਲ 26 : 12 (PAV)
ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈॽ ਉਹ ਦੇ ਨਾਲੋਂ ਮਰੂਖ ਲਈ ਵਧੇਰੀ ਆਸ ਹੈ!
ਅਮਸਾਲ 26 : 13 (PAV)
ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੀਂਹ ਹੈ, ਗਲੀਆਂ ਵਿੱਚ ਬਬਰ ਸ਼ੇਰ ਹੈ!
ਅਮਸਾਲ 26 : 14 (PAV)
ਜਿਵੇਂ ਕਿਵਾੜ ਚੀਥੀ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।
ਅਮਸਾਲ 26 : 15 (PAV)
ਆਸਲੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤਾਈਂ ਲਿਆਉਣ ਨਾਲ ਉਹ ਥੱਕ ਜਾਂਦਾ ਹੈ।
ਅਮਸਾਲ 26 : 16 (PAV)
ਆਸਲੀ ਆਪਣੀ ਨਿਗਾਹ ਵਿੱਚ ਓਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ ਬੁੱਧਵਾਨ ਹੈ।
ਅਮਸਾਲ 26 : 17 (PAV)
ਜਿਹੜਾ ਰਾਹ ਤੁਰਦੀਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ।
ਅਮਸਾਲ 26 : 18 (PAV)
ਜਿਵੇਂ ਸੁਦਾਈ ਚੁਆਤੀਆਂ, ਬਾਣ ਅਤੇ ਮੌਤ ਸੁੱਟਦਾ ਹੈ,
ਅਮਸਾਲ 26 : 19 (PAV)
ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨਾਲ ਛਲ ਖੇਡ ਕੇ ਆਖਦਾ ਹੈ, ਭਲਾ, ਮੈਂ ਹਾਸੀ ਨਹੀਂ ਸੀ ਕਰਦਾॽ
ਅਮਸਾਲ 26 : 20 (PAV)
ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਫੁਸ ਫੁਸੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ।
ਅਮਸਾਲ 26 : 21 (PAV)
ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਸੁਲਗਾਉਣ ਲਈ ਝਾਗੜੂ ਮਨੁੱਖ ਹੁੰਦਾ ਹੈ।
ਅਮਸਾਲ 26 : 22 (PAV)
ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
ਅਮਸਾਲ 26 : 23 (PAV)
ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ, ਤਿਵੇਂ ਬਲਦੇ ਬੁੱਲ੍ਹ ਅਤੇ ਬੁਰਾ ਦਿਲ ਹੈ।
ਅਮਸਾਲ 26 : 24 (PAV)
ਵੈਰੀ ਆਪਣੇ ਬੁੱਲ੍ਹਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ।
ਅਮਸਾਲ 26 : 25 (PAV)
ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ ਦੀ ਪਰਤੀਤ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ।
ਅਮਸਾਲ 26 : 26 (PAV)
ਭਾਵੇਂ ਉਹ ਦਾ ਵੈਰ ਮਕਰ ਨਾਲ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ।
ਅਮਸਾਲ 26 : 27 (PAV)
ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜ੍ਹਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ।
ਅਮਸਾਲ 26 : 28 (PAV)
ਝੂਠੀ ਜੀਭ ਓਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ ਕਰਦਾ ਹੈ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28

BG:

Opacity:

Color:


Size:


Font: