ਅਮਸਾਲ 29 : 1 (PAV)
ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।
ਅਮਸਾਲ 29 : 2 (PAV)
ਜਦ ਧਰਮੀ ਪਰਬਲ ਹੁੰਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।
ਅਮਸਾਲ 29 : 3 (PAV)
ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।
ਅਮਸਾਲ 29 : 4 (PAV)
ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ।
ਅਮਸਾਲ 29 : 5 (PAV)
ਜਿਹੜਾ ਪੁਰਸ਼ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ।
ਅਮਸਾਲ 29 : 6 (PAV)
ਬੁਰਿਆਰ ਦੇ ਅਪਰਾਧ ਵਿੱਚ ਫਾਹੀ ਹੈ, ਪਰ ਧਰਮੀ ਪੁਰਸ਼ ਜੈ ਕਾਰਾਂ ਨਾਲ ਅਨੰਦ ਕਰਦਾ ਹੈ।
ਅਮਸਾਲ 29 : 7 (PAV)
ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।
ਅਮਸਾਲ 29 : 8 (PAV)
ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਮੋੜ ਦਿੰਦੇ ਹਨ।
ਅਮਸਾਲ 29 : 9 (PAV)
ਜੇ ਬੁੱਧਵਾਨ ਪੁਰਸ਼ ਮੂਰਖ ਨਾਲ ਝਗੜੇ, ਤਾਂ ਭਾਵੇਂ ਉਹ ਗੁੱਸੇ ਹੋਵੇ ਭਾਵੇਂ ਹਾਸੀ ਕਰੇ ਪਰ ਚੈਨ ਨਹੀਂ ਮਿਲਦੀ।
ਅਮਸਾਲ 29 : 10 (PAV)
ਖ਼ੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰ, - ਓਹ ਓਹਨਾਂ ਦੀ ਜਾਨ ਨੂੰ ਭਾਲਦੇ ਹਨ।
ਅਮਸਾਲ 29 : 11 (PAV)
ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।
ਅਮਸਾਲ 29 : 12 (PAV)
ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਚਾਕਰ ਦੁਸ਼ਟ ਹੋ ਜਾਣਗੇ।
ਅਮਸਾਲ 29 : 13 (PAV)
ਦੀਣ ਅਤੇ ਦਾਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ, ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ ਦਿੰਦਾ ਹੈ।
ਅਮਸਾਲ 29 : 14 (PAV)
ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਆਉਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ।
ਅਮਸਾਲ 29 : 15 (PAV)
ਤਾੜ ਅਤੇ ਛਿਟੀ ਬੁੱਧ ਦਿੰਦੀਆ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
ਅਮਸਾਲ 29 : 16 (PAV)
ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ।
ਅਮਸਾਲ 29 : 17 (PAV)
ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।
ਅਮਸਾਲ 29 : 18 (PAV)
ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਹੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਨਾ ਕਰਦਾ ਹੈ ਉਹ ਧੰਨ ਹੈ।
ਅਮਸਾਲ 29 : 19 (PAV)
ਟਹਿਲੀਆਂ ਨਿਰੀਆਂ ਗੱਲਾਂ ਨਾਲ ਨਹੀਂ ਸੌਰਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।
ਅਮਸਾਲ 29 : 20 (PAV)
ਕੀ ਤੂੰ ਕੋਈ ਮਨੁੱਖ ਵੇਖਦਾ ਹੈ ਜੋ ਬੋਲਣ ਵਿੱਚ ਕਾਹਲ ਕਰਦਾ ਹੈॽ ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।
ਅਮਸਾਲ 29 : 21 (PAV)
ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਉਸ ਦਾ ਵਾਰਿਸ ਬਣ ਬੈਠੇਗਾ।
ਅਮਸਾਲ 29 : 22 (PAV)
ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।
ਅਮਸਾਲ 29 : 23 (PAV)
ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।
ਅਮਸਾਲ 29 : 24 (PAV)
ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਂਹ ਤਾਂ ਸੁਣਦਾ ਹੈ, ਪਰ ਦੱਸਦਾ ਕੁਝ ਨਹੀਂ।
ਅਮਸਾਲ 29 : 25 (PAV)
ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।
ਅਮਸਾਲ 29 : 26 (PAV)
ਹਾਕਮ ਦੇ ਮੂੰਹ ਨੂੰ ਬਾਹਲੇ ਭਾਲਦੇ ਹਨ, ਪਰ ਮਨੁੱਖ ਦਾ ਇਨਸਾਫ਼ ਯਹੋਵਾਹ ਵੱਲੋਂ ਹੈ।
ਅਮਸਾਲ 29 : 27 (PAV)
ਧਰਮੀ ਕੁਨਿਆਈ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27

BG:

Opacity:

Color:


Size:


Font: