ਅਮਸਾਲ 31 : 1 (PAV)
ਲਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗੰਮ ਵਾਕ, ਜਿਹੜੇ ਉਹ ਦੀ ਮਾਤਾ ਨੇ ਉਹ ਨੂੰ ਸਿਖਾਏ, -
ਅਮਸਾਲ 31 : 2 (PAV)
ਕਿਉਂ ਮੇਰੇ ਪੁੱਤ੍ਰॽ ਕਿਉਂ ਮੇਰੇ ਢਿੱਡ ਦੇ ਪੁੱਤ੍ਰॽ ਕਿਉਂ ਮੇਰੀਆਂ ਸੁੱਖਣਾਂ ਦੇ ਪੁੱਤ੍ਰॽ
ਅਮਸਾਲ 31 : 3 (PAV)
ਆਪਣਾ ਬਲ ਤੀਵੀਆਂ ਨੂੰ ਨਾ ਦੇਹ, ਨਾ ਆਪਣਾ ਚੱਲਣ ਪਾਤਸ਼ਾਹਾਂ ਦੇ ਨਾਸ ਕਰਨ ਵਾਲੀਆਂ ਨੂੰ!
ਅਮਸਾਲ 31 : 4 (PAV)
ਪਾਤਸ਼ਾਹਾਂ ਨੂੰ, ਹੇ ਲਮੂਏਲ, ਪਾਤਸ਼ਾਹਾਂ ਨੂੰ ਮਧ ਪੀਣੀ ਜੋਗ ਨਹੀਂ, ਅਤੇ ਨਾ ਰਾਜ ਪੁੱਤ੍ਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈॽ
ਅਮਸਾਲ 31 : 5 (PAV)
ਮਤੇ ਓਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ,
ਅਮਸਾਲ 31 : 6 (PAV)
ਸ਼ਰਾਬ ਉਸ ਨੂੰ ਪਿਆਓ ਜੋ ਮਰਨ ਵਾਲਾ ਹੈ, ਅਤੇ ਮਧ ਉਹ ਨੂੰ ਜਿਹ ਦਾ ਮਨ ਕੌੜਾ ਹੈ,
ਅਮਸਾਲ 31 : 7 (PAV)
ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।
ਅਮਸਾਲ 31 : 8 (PAV)
ਗੁੰਗਿਆਂ ਦੇ ਨਮਿੱਤ ਆਪਣਾ ਮੂੰਹ ਖੋਲ੍ਹ, ਅਤੇ ਓਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ ਦੇਣ ਨੂੰ ਹਨ।
ਅਮਸਾਲ 31 : 9 (PAV)
ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਉਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ।।
ਅਮਸਾਲ 31 : 10 (PAV)
ਪਤਵੰਤੀ ਇਸਤ੍ਰੀ ਕਿਹਨੂੰ ਮਿਲਦੀ ਹੈॽ ਕਿਉਂ ਜੋ ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ।
ਅਮਸਾਲ 31 : 11 (PAV)
ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
ਅਮਸਾਲ 31 : 12 (PAV)
ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ।
ਅਮਸਾਲ 31 : 13 (PAV)
ਉਹ ਉੱਨ ਅਤੇ ਕਤਾਨ ਭਾਲ ਕੇ, ਚਾਉ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ।
ਅਮਸਾਲ 31 : 14 (PAV)
ਉਹ ਵਪਾਰੀਆਂ ਦੇ ਜਹਾਜ਼ਾ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ।
ਅਮਸਾਲ 31 : 15 (PAV)
ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਨੂੰ ਭੋਜਨ, ਅਤੇ ਆਪਣੀਆਂ ਗੋੱਲੀਆਂ ਨੂੰ ਕੰਮ ਦਿੰਦੀ ਹੈ।
ਅਮਸਾਲ 31 : 16 (PAV)
ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ।
ਅਮਸਾਲ 31 : 17 (PAV)
ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ।
ਅਮਸਾਲ 31 : 18 (PAV)
ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ।
ਅਮਸਾਲ 31 : 19 (PAV)
ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਅਟੇਰਨ ਨੂੰ ਫੜਦੇ ਹਨ।
ਅਮਸਾਲ 31 : 20 (PAV)
ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ, ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ।
ਅਮਸਾਲ 31 : 21 (PAV)
ਉਹ ਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ।
ਅਮਸਾਲ 31 : 22 (PAV)
ਉਹ ਆਪਣੇ ਲਈ ਚੋਪ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ।
ਅਮਸਾਲ 31 : 23 (PAV)
ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ, ਜਦ ਉਹ ਦੇਸ ਦਿਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ।
ਅਮਸਾਲ 31 : 24 (PAV)
ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ।
ਅਮਸਾਲ 31 : 25 (PAV)
ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ।
ਅਮਸਾਲ 31 : 26 (PAV)
ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ।
ਅਮਸਾਲ 31 : 27 (PAV)
ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
ਅਮਸਾਲ 31 : 28 (PAV)
ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ,
ਅਮਸਾਲ 31 : 29 (PAV)
ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ। ਪਰ ਤੂੰ ਓਹਨਾਂ ਸਭਨਾਂ ਨਾਲੋਂ ਵੱਧ ਗਈ ਹੈਂ।
ਅਮਸਾਲ 31 : 30 (PAV)
ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।
ਅਮਸਾਲ 31 : 31 (PAV)
ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮ ਆਪੇ ਫ਼ਾਟਕ ਵਿੱਚ ਉਹ ਨੂੰ ਜਸ ਦੇਣ!।।
❮
❯