ਜ਼ਬੂਰ 105 : 1 (PAV)
ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!
ਜ਼ਬੂਰ 105 : 2 (PAV)
ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ ਕੰਮਾਂ ਉੱਤੇ ਧਿਆਨ ਕਰੋ
ਜ਼ਬੂਰ 105 : 3 (PAV)
ਉਹ ਦੇ ਪਵਿੱਤਰ ਨਾਮ ਵਿੱਚ ਫ਼ਖਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ!
ਜ਼ਬੂਰ 105 : 4 (PAV)
ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।
ਜ਼ਬੂਰ 105 : 5 (PAV)
ਉਹ ਦੇ ਅਚਰਜ ਕੰਮਾਂ ਨੂੰ ਜਿਹੜੇ ਉਹ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅੰਚਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ।
ਜ਼ਬੂਰ 105 : 6 (PAV)
ਹੇ ਉਹ ਦੇ ਦਾਸ ਅਬਰਾਹਾਮ ਦੀ ਨਸਲ, ਹੇ ਯਾਕੂਬ ਵੰਸੀਓ, ਉਹ ਦੇ ਚੁਣੇ ਹੋਏ ਲੋਕੋ,
ਜ਼ਬੂਰ 105 : 7 (PAV)
ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਉਂ ਹਨ!
ਜ਼ਬੂਰ 105 : 8 (PAV)
ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
ਜ਼ਬੂਰ 105 : 9 (PAV)
ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸੌਂਹ ਨੂੰ,
ਜ਼ਬੂਰ 105 : 10 (PAV)
ਅਤੇ ਉਹ ਦੇ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ,
ਜ਼ਬੂਰ 105 : 11 (PAV)
ਅਤੇ ਆਖਿਆ, ਮੈਂ ਕਨਾਨ ਦਾ ਦੇਸ ਤੈਨੂੰ ਦਿਆਂਗਾ, ਏਹ ਤੁਹਾਡੀ ਮਿਲਖ ਦਾ ਹਿੱਸਾ ਹੈ,
ਜ਼ਬੂਰ 105 : 12 (PAV)
ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,
ਜ਼ਬੂਰ 105 : 13 (PAV)
ਅਤੇ ਓਹ ਕੌਮ ਕੌਮ ਵਿੱਚ, ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
ਜ਼ਬੂਰ 105 : 14 (PAV)
ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰੇ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ, -
ਜ਼ਬੂਰ 105 : 15 (PAV)
ਭਈ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!
ਜ਼ਬੂਰ 105 : 16 (PAV)
ਤਾਂ ਉਹ ਨੇ ਧਰਤੀ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ।
ਜ਼ਬੂਰ 105 : 17 (PAV)
ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਘੱਲਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ।
ਜ਼ਬੂਰ 105 : 18 (PAV)
ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ,
ਜ਼ਬੂਰ 105 : 19 (PAV)
ਉਸ ਵੇਲੇ ਤੀਕ ਭਈ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ।
ਜ਼ਬੂਰ 105 : 20 (PAV)
ਰਾਜੇ ਨੇ ਹੁਕਮ ਘੱਲ ਕੇ ਉਹ ਨੂੰ ਖੋਲ੍ਹ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਅਜ਼ਾਦ ਕੀਤਾ।
ਜ਼ਬੂਰ 105 : 21 (PAV)
ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ ਦਾ ਹਾਕਮ ਠਹਿਰਾਇਆ,
ਜ਼ਬੂਰ 105 : 22 (PAV)
ਭਈ ਉਹ ਆਪਣੀ ਮਰਜ਼ੀ ਨਾਲ ਉਹ ਦੇ ਸਰਦਾਰਾਂ ਨੂੰ ਬੰਨ੍ਹ ਲਵੇ ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ।।
ਜ਼ਬੂਰ 105 : 23 (PAV)
ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।
ਜ਼ਬੂਰ 105 : 24 (PAV)
ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।
ਜ਼ਬੂਰ 105 : 25 (PAV)
ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਭਈ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।।
ਜ਼ਬੂਰ 105 : 26 (PAV)
ਉਹ ਨੇ ਆਪਣੇ ਦਾਸ ਮੂਸਾ ਨੂੰ ਘੱਲਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।
ਜ਼ਬੂਰ 105 : 27 (PAV)
ਓਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, ਅਤੇ ਹਾਮ ਦੇ ਦੇਸ ਵਿੱਚ ਅਚਰਜ ਕੰਮ ਵਿਖਾਏ।
ਜ਼ਬੂਰ 105 : 28 (PAV)
ਉਹ ਨੇ ਅਨ੍ਹੇਰਾ ਘੱਲਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਓਹ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।
ਜ਼ਬੂਰ 105 : 29 (PAV)
ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।
ਜ਼ਬੂਰ 105 : 30 (PAV)
ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਭੀ!
ਜ਼ਬੂਰ 105 : 31 (PAV)
ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂਆਂ ਵੀ।
ਜ਼ਬੂਰ 105 : 32 (PAV)
ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ।
ਜ਼ਬੂਰ 105 : 33 (PAV)
ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹਜੀਰਾਂ ਮਾਰ ਦਿੱਤੀਆਂ, ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ।
ਜ਼ਬੂਰ 105 : 34 (PAV)
ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, ਅਤੇ ਟੋਕਾ ਅਣਗਿਣਤ ਸੀ।
ਜ਼ਬੂਰ 105 : 35 (PAV)
ਓਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਨ੍ਹਾਂ ਦੇ ਜ਼ਮੀਨ ਦੇ ਫਲ ਵੀ ਖਾ ਲਏ।
ਜ਼ਬੂਰ 105 : 36 (PAV)
ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਜੇਠੇ ਮਾਰ ਦਿੱਤੇ, ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ।
ਜ਼ਬੂਰ 105 : 37 (PAV)
ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, ਓਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ।
ਜ਼ਬੂਰ 105 : 38 (PAV)
ਮਿਸਰੀ ਓਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, ਕਿਉਂ ਜੋ ਓਹਨਾਂ ਦਾ ਭੈ ਉਨ੍ਹਾਂ ਉੱਤੇ ਆ ਪਿਆ ਸੀ।
ਜ਼ਬੂਰ 105 : 39 (PAV)
ਉਹ ਨੇ ਪੜਦੇ ਲਈ ਬੱਦਲ ਤਾਣਿਆ, ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ।
ਜ਼ਬੂਰ 105 : 40 (PAV)
ਓਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ, ਅਤੇ ਓਹਨਾਂ ਨੂੰ ਸੁਰਗੀ ਰੋਟੀ ਨਾਲ ਰਜਾਇਆ।
ਜ਼ਬੂਰ 105 : 41 (PAV)
ਉਹ ਨੇ ਚਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, ਓਹ ਥਲਾਂ ਵਿੱਚ ਨਦੀ ਵਾਂਙੁ ਵਗ ਤੁਰੇ,
ਜ਼ਬੂਰ 105 : 42 (PAV)
ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।
ਜ਼ਬੂਰ 105 : 43 (PAV)
ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ ਆਪਣੇ ਚੁਣਿਆਂ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ।
ਜ਼ਬੂਰ 105 : 44 (PAV)
ਉਹ ਨੇ ਓਹਨਾਂ ਨੂੰ ਕੌਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਓਹਨਾਂ ਨੂੰ ਮਿਲਖ ਵਿੱਚ ਦਿੱਤੀ,
ਜ਼ਬੂਰ 105 : 45 (PAV)
ਭਈ ਓਹ ਉਹ ਦੀਆਂ ਬਿਧੀਆਂ ਦੀ ਪਾਲਨਾ ਕਰਨ, ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45

BG:

Opacity:

Color:


Size:


Font: