ਜ਼ਬੂਰ 114 : 1 (PAV)
ਜਦ ਇਸਰਾਏਲ ਮਿਸਰ ਵਿੱਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ,
ਜ਼ਬੂਰ 114 : 2 (PAV)
ਤਾਂ ਯਹੂਦਾਹ ਉਹ ਦਾ ਪਵਿੱਤਰ ਅਸਥਾਨ, ਇਸਰਾਏਲ ਉਹ ਦਾ ਰਾਜ ਹੋਇਆ।
ਜ਼ਬੂਰ 114 : 3 (PAV)
ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ!
ਜ਼ਬੂਰ 114 : 4 (PAV)
ਪਹਾੜ ਛੱਤਰਿਆਂ ਵਾਂਙੁ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਙੁ।
ਜ਼ਬੂਰ 114 : 5 (PAV)
ਹੇ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਠਦਾ ਹੈਂॽ ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂॽ
ਜ਼ਬੂਰ 114 : 6 (PAV)
ਹੇ ਪਹਾੜ੍ਹੋ, ਤੁਸੀਂ ਛੱਤਰਿਆਂ ਵਾਂਙੁ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਙੁ ਕਿਉਂ ਟੱਪਦੇ ਹੋॽ
ਜ਼ਬੂਰ 114 : 7 (PAV)
ਹੇ ਧਰਤੀ, ਪ੍ਰਭੁ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁਖ ਕੰਬ,
ਜ਼ਬੂਰ 114 : 8 (PAV)
ਜਿਹ ਨੇ ਚਟਾਨ ਨੂੰ ਪਾਣੀ ਦਾ ਛੰਭ, ਚਖਮਖ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ।।

1 2 3 4 5 6 7 8

BG:

Opacity:

Color:


Size:


Font: