ਜ਼ਬੂਰ 120 : 1 (PAV)
ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੰ ਉੱਤਰ ਦਿੱਤਾ।
ਜ਼ਬੂਰ 120 : 2 (PAV)
ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!
ਜ਼ਬੂਰ 120 : 3 (PAV)
ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇॽ
ਜ਼ਬੂਰ 120 : 4 (PAV)
ਸੂਰਮੇ ਦੇ ਤਿੱਖੇ ਬਾਣ, ਰਥਮੇ ਦੇ ਅੰਗਿਆਰੇ ਸਣੇ!
ਜ਼ਬੂਰ 120 : 5 (PAV)
ਹਾਇ ਮੈਨੂੰ ਕਿ ਮੈਂ ਮਸ਼ਕ ਵਿੱਚ ਟਿਕਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!
ਜ਼ਬੂਰ 120 : 6 (PAV)
ਮੇਰੀ ਜਾਨ ਨੇ ਸੁਲ੍ਹਾ ਦੇ ਵੈਰੀ ਕੋਲ ਬਹੁਤ ਚਿਰ ਤੀਕ ਆਪਣੇ ਵਸੇਬਾ ਕੀਤਾ ਹੈ।
ਜ਼ਬੂਰ 120 : 7 (PAV)
ਮੈਂ ਸੁਲ੍ਹਾਂ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਓਹ ਲੜਾਈ ਚਾਹੁੰਦੇ ਹਨ!।।

1 2 3 4 5 6 7

BG:

Opacity:

Color:


Size:


Font: