ਜ਼ਬੂਰ 122 : 1 (PAV)
ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!
ਜ਼ਬੂਰ 122 : 2 (PAV)
ਹੇ ਯਰੂਸਲਮ, ਸਾਡੇ ਪੈਰ ਤੇਰੇ ਫਾਟਕਾਂ ਦੇ ਅੰਦਰ ਖੜੇ ਹਨ।
ਜ਼ਬੂਰ 122 : 3 (PAV)
ਯਰੂਸ਼ਲਮ ਬਣਿਆ ਹੋਇਆ ਹੈ ਸੰਘਣੇ ਸ਼ਹਿਰ ਵਾਂਙੁ,
ਜ਼ਬੂਰ 122 : 4 (PAV)
ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ, ਭਈ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ।
ਜ਼ਬੂਰ 122 : 5 (PAV)
ਉੱਥੇ ਤਾਂ ਨਿਆਉਂ ਲਈ ਸਿੰਘਾਸਣ, ਦਾਊਦ ਦੇ ਘਰਾਣੇ ਦੇ ਸਿੰਘਾਸਣ ਧਰੇ ਹੋਏ ਹਨ।
ਜ਼ਬੂਰ 122 : 6 (PAV)
ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ।
ਜ਼ਬੂਰ 122 : 7 (PAV)
ਤੇਰੀ ਫ਼ਸੀਲ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਨਿਹਾਲਤਾ!
ਜ਼ਬੂਰ 122 : 8 (PAV)
ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, ਤੇਰੇ ਵਿੱਚ ਸਲਾਮਤੀ ਹੋਵੇ!
ਜ਼ਬੂਰ 122 : 9 (PAV)
ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ, ਮੈਂ ਤੇਰੀ ਭਲਿਆਈ ਦਾ ਤਾਲਿਬ ਹੋਵਾਂਗਾ।।
❮
❯