ਜ਼ਬੂਰ 128 : 1 (PAV)
ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!
ਜ਼ਬੂਰ 128 : 2 (PAV)
ਤੂੰ ਆਪਣੇ ਹੱਥਾਂ ਦੀ ਕਮਾਈ ਜਰੂਰ ਖਾਏਂਗਾ, ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ।
ਜ਼ਬੂਰ 128 : 3 (PAV)
ਤੇਰੀ ਵਹੁਟੀ ਫਲਦਾਰ ਦਾਖ ਵਾਂਙੁ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਙੁ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ।
ਜ਼ਬੂਰ 128 : 4 (PAV)
ਵੇਖੋ, ਉਹ ਮਰਦ ਮੁਬਾਰਕ ਹੋਵੇਗਾ, ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।
ਜ਼ਬੂਰ 128 : 5 (PAV)
ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ,
ਜ਼ਬੂਰ 128 : 6 (PAV)
ਅਤੇ ਆਪਣੇ ਦੋਹਤ੍ਰੇ ਪੋਤ੍ਰੇ ਵੇਖੇਂ! ਇਸਰਾਏਲ ਉੱਤੇ ਸਲਾਮਤੀ ਹੋਵੇ।।

1 2 3 4 5 6

BG:

Opacity:

Color:


Size:


Font: