ਜ਼ਬੂਰ 13 : 1 (PAV)
ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾॽ ਕੀ ਸਦਾ ਤੀਕॽ ਤੂੰ ਕਦ ਤੀਕ ਆਪਣਾ ਮੂੰਹ ਮੈਥੋਂ ਲੁਕਾਵੇਂਗਾॽ
ਜ਼ਬੂਰ 13 : 2 (PAV)
ਮੈਂ ਕਦ ਤੀਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂॽ ਮੇਰਾ ਵੈਰੀ ਕਦ ਤੀਕ ਮੇਰੇ ਸਿਰ ਹੁੰਦਾ ਰਹੇॽ।।
ਜ਼ਬੂਰ 13 : 3 (PAV)
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ ਧਿਆਨ ਦੇ ਕੇ ਮੈਨੂੰ ਉੱਤਰ ਦੇਹ, ਮੇਰੀਆਂ ਅੱਖਾਂ ਨੂੰ ਚਾਨਣਾ ਦੇਹ ਮਤੇ ਮੌਤ ਦੀ ਨੀਂਦ ਮੈਨੂੰ ਆ ਪਵੇ,
ਜ਼ਬੂਰ 13 : 4 (PAV)
ਮਤੇ ਮੇਰਾ ਵੈਰੀ ਆਖੇ ਕਿ ਮੈਂ ਉਹ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ਼ ਬਾਗ਼ ਹੋਣ।।
ਜ਼ਬੂਰ 13 : 5 (PAV)
ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ।
ਜ਼ਬੂਰ 13 : 6 (PAV)
ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਰਕਾਰ ਜੋ ਕੀਤਾ ਹੈ।।

1 2 3 4 5 6

BG:

Opacity:

Color:


Size:


Font: