ਜ਼ਬੂਰ 133 : 1 (PAV)
ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!
ਜ਼ਬੂਰ 133 : 2 (PAV)
ਏਹ ਉਸ ਖ਼ਾਲਸ ਤੇਲ ਦੀ ਨਿਆਈਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ, ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ।
ਜ਼ਬੂਰ 133 : 3 (PAV)
ਹਰਮੋਨ ਦੀ ਤ੍ਰੇਲ ਦੀ ਨਿਆਈਂ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ, ਤਾਂ ਈ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।
❮
❯