ਜ਼ਬੂਰ 137 : 1 (PAV)
ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗੇ ਪਏ, ਜਦ ਅਸਾਂ ਸੀਯੋਨ ਨੂੰ ਚੇਤੇ ਕੀਤਾ।
ਜ਼ਬੂਰ 137 : 2 (PAV)
ਉਹ ਦੇ ਵਿੱਚ ਬੇਦ-ਮਜਨੂਆਂ ਉੱਤੇ ਅਸਾਂ ਆਪਣੀਆਂ ਬਰਬਤਾਂ ਨੂੰ ਟੰਗ ਦਿੱਤਾ,
ਜ਼ਬੂਰ 137 : 3 (PAV)
ਕਿਉਂ ਜੋ ਉੱਥੇ ਸਾਨੂੰ ਬੰਧੂਆਂ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਭਈ ਸੀਯੋਨ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ!
ਜ਼ਬੂਰ 137 : 4 (PAV)
ਅਸੀਂ ਯਹੋਵਾਹ ਦਾ ਗੀਤ ਪਰਾਏ ਦੇਸ ਵਿੱਚ ਕਿੱਕੁਰ ਗਾਈਏ?
ਜ਼ਬੂਰ 137 : 5 (PAV)
ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ, -
ਜ਼ਬੂਰ 137 : 6 (PAV)
ਮੇਰੀ ਜੀਭ ਤਾਲੂ ਨਾਲ ਜਾ ਲੱਗੇ, - ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾ!
ਜ਼ਬੂਰ 137 : 7 (PAV)
ਹੇ ਯਹੋਵਾਹ, ਅਦੋਮ ਦੇ ਵੰਸ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੀਕ ਢਾਹ ਦਿਓ!
ਜ਼ਬੂਰ 137 : 8 (PAV)
ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੈਂ ਸਾਨੂੰ ਬਦਲਾ ਦਿੱਤਾ ਹੈ!
ਜ਼ਬੂਰ 137 : 9 (PAV)
ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ ਕੇ ਚਟਾਨ ਉੱਤੇ ਪਟਕ ਦੇਵੇ! ।।

1 2 3 4 5 6 7 8 9

BG:

Opacity:

Color:


Size:


Font: