ਜ਼ਬੂਰ 141 : 1 (PAV)
ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ
ਜ਼ਬੂਰ 141 : 2 (PAV)
ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਭੇਟ ਵਰਗਾ ਹੋਵੇ।
ਜ਼ਬੂਰ 141 : 3 (PAV)
ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ, ਮੇਰੇ ਬੁੱਲ੍ਹਾਂ ਦੇ ਦਰ ਉੱਤੇ ਰਾਖਾ ਰੱਖ!
ਜ਼ਬੂਰ 141 : 4 (PAV)
ਮੇਰੇ ਦਿਲ ਨੂੰ ਕਿਸੀ ਬੁਰੀ ਗੱਲ ਵੱਲ ਨਾ ਮੋੜ, ਭਈ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇਹ
ਜ਼ਬੂਰ 141 : 5 (PAV)
ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ, - ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਵੀ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ।।
ਜ਼ਬੂਰ 141 : 6 (PAV)
ਉਨ੍ਹਾਂ ਦੇ ਨਿਆਈ ਚਟਾਨ ਦੇ ਪਾਸੇ ਤੋਂ ਡੇਗੇ ਗਏ, ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਭਈ ਓਹ ਮਿੱਠੀਆ ਹਨ।
ਜ਼ਬੂਰ 141 : 7 (PAV)
ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰੇ, ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਤੇ ਖਿੰਡਾਈਆਂ ਗਈਆਂ।
ਜ਼ਬੂਰ 141 : 8 (PAV)
ਹੇ ਪ੍ਰਭੁ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ, ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ!
ਜ਼ਬੂਰ 141 : 9 (PAV)
ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ, ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ!
ਜ਼ਬੂਰ 141 : 10 (PAV)
ਦੁਸ਼ਟ ਆਪਣੇ ਹੀ ਜਾਲਾਂ ਵਿੱਚ ਡਿੱਗ ਪੈਣ, ਜਿਸ ਵੇਲੇ ਮੈਂ ਲੰਘ ਜਾਵਾਂ! ।।
❮
❯