ਜ਼ਬੂਰ 30 : 1 (PAV)
ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੈਂ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ।
ਜ਼ਬੂਰ 30 : 2 (PAV)
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੈਂ ਮੈਨੂੰ ਚੰਗਿਆਂ ਕੀਤਾ।
ਜ਼ਬੂਰ 30 : 3 (PAV)
ਹੇ ਯਹੋਵਾਹ, ਤੈਂ ਮੇਰੀ ਜਾਨ ਨੂੰ ਪਤਾਲੋਂ ਉਠਾ ਲਿਆ ਹੈ, ਤੈਂ ਮੈਨੂੰ ਜੀਉਂਦਿਆਂ ਰੱਖਿਆ ਹੈ ਭਈ ਮੈਂ ਗੋਰ ਵਿੱਚ ਨਾ ਉਤਰ ਜਾਵਾਂ।
ਜ਼ਬੂਰ 30 : 4 (PAV)
ਹੇ ਯਹੋਵਾਹ ਦੇ ਸੰਤੋਂ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ!
ਜ਼ਬੂਰ 30 : 5 (PAV)
ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ, ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।
ਜ਼ਬੂਰ 30 : 6 (PAV)
ਮੈਂ ਤਾਂ ਆਪਣੀ ਭਾਗਵਾਨੀ ਦੇ ਵੇਲੇ ਆਖਿਆ ਸੀ, ਭਈ ਮੈਂ ਕਦੀ ਨਹੀਂ ਡੋਲਾਂਗਾ।
ਜ਼ਬੂਰ 30 : 7 (PAV)
ਹੇ ਯਹੋਵਾਹ, ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਇਸਥਿਰ ਰੱਖਿਆ, ਤੈਂ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ।
ਜ਼ਬੂਰ 30 : 8 (PAV)
ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਅਤੇ ਪ੍ਰਭੁ ਅੱਗੇ ਮੈਂ ਇਹ ਅਰਜੋਈ ਕੀਤੀ,
ਜ਼ਬੂਰ 30 : 9 (PAV)
ਭਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੋਰ ਵਿੱਚ ਉੱਤਰ ਜਾਵਾਂॽ ਭਲਾ, ਖ਼ਾਕ ਤੇਰਾ ਧੰਨਵਾਦ ਕਰੇਗੀॽ ਭਲਾ, ਉਹ ਤੇਰੀ ਸਚਿਆਈ ਦੱਸੇਗੀॽ
ਜ਼ਬੂਰ 30 : 10 (PAV)
ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ!
ਜ਼ਬੂਰ 30 : 11 (PAV)
ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ,
ਜ਼ਬੂਰ 30 : 12 (PAV)
ਭਈ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, - ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।।

1 2 3 4 5 6 7 8 9 10 11 12