ਜ਼ਬੂਰ 39 : 1 (PAV)
ਮੈਂ ਆਖਿਆ ਕਿ ਮੈਂ ਆਪਣੇ ਨਾਲ ਚਲਣ ਦੀ ਚੌਕਸੀ ਕਰਾਂਗਾ, ਭਈ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ। ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ। ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ।
ਜ਼ਬੂਰ 39 : 2 (PAV)
ਮੈਂ ਚੁੱਪ ਕੀਤਾ ਗੁੰਗਾ ਹੋ ਗਿਆ, ਅਤੇ ਭਲਿਆਈ ਤੋਂ ਵੀ ਚੁੱਪ ਵੱਡ ਛੱਡੀ, ਅਤੇ ਮੇਰਾ ਸੋਗ ਜਾਗ ਪਿਆ।
ਜ਼ਬੂਰ 39 : 3 (PAV)
ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ ਸੋਚਦਿਆਂ ਅੱਗ ਭੜਕ ਉੱਠੀ, ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,
ਜ਼ਬੂਰ 39 : 4 (PAV)
ਹੇ ਯਹੋਵਾਹ, ਮੈਨੂੰ ਮੇਰਾ ਓੜਕ ਦੱਸ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕੇਡਾ ਅਨਿੱਤ ਹਾਂ
ਜ਼ਬੂਰ 39 : 5 (PAV)
ਵੇਖ, ਤੈਂ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ। ਸੱਚ ਮੁੱਚ ਹਰ ਆਦਮੀ ਭਾਵੇਂ ਇਸਥਿਰ ਵੀ ਹੋਵੇ, ਤਦ ਵੀ ਸਾਹ ਮਾਤ੍ਰ ਹੀ ਹੈ!।। ਸਲਹ।।
ਜ਼ਬੂਰ 39 : 6 (PAV)
ਸੱਚ ਮੁਚ ਮਨੁੱਖ ਛਾਇਆ ਹੀ ਵਾਂਙੁ ਫਿਰਦਾ ਹੈ, ਸੱਚ ਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਭਈ ਉਹ ਨੂੰ ਕੌਣ ਸਾਂਭੇਗਾ!।।
ਜ਼ਬੂਰ 39 : 7 (PAV)
ਹੁਣ, ਹੇ ਪ੍ਰਭੁ, ਮੈਂ ਕਾਹਦੀ ਉਡੀਕ ਕਰਾਂॽ ਮੈਨੂੰ ਤੇਰੀ ਹੀ ਆਸ ਹੈ।
ਜ਼ਬੂਰ 39 : 8 (PAV)
ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ!
ਜ਼ਬੂਰ 39 : 9 (PAV)
ਮੈਂ ਗੁੰਗਾ ਬਣ ਗਿਆ, ਮੈਂ ਆਪਣਾ ਮੁੰਹ ਨਾ ਖੋਲ੍ਹਿਆ, ਕਿਉਂ ਜੋ ਤੈਂ ਹੀ ਇਹ ਕੀਤਾ ਹੈ।
ਜ਼ਬੂਰ 39 : 10 (PAV)
ਆਪਣੀ ਸੱਟ ਨੂੰ ਮੈਥੋਂ ਹਟਾ ਦੇਹ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ।
ਜ਼ਬੂਰ 39 : 11 (PAV)
ਜਦੋਂ ਤੂੰ ਬਦੀ ਦੇ ਕਾਰਨ ਝਿੜਕ ਝੰਬ ਕੇ ਮਨੁੱਖ ਨੂੰ ਤਾੜਦਾ ਹੈਂ, ਤਦੋਂ ਤੂੰ ਉਹ ਦੇ ਸੁਹੱਪਣ ਨੂੰ ਪਤੰਗੇ ਵਾਂਙੁ ਅਲੋਪ ਕਰਦਾ ਹੈ, ਸੱਚ ਮੁੱਚ ਹਰ ਇਨਸਾਨ ਸੁਆਸ ਹੀ ਹੈ! ।। ਸਲਹ।।
ਜ਼ਬੂਰ 39 : 12 (PAV)
ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਧਰ, ਮੇਰਿਆਂ ਅੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਤੇਰਾ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪਿਉ ਦਾਦਿਆਂ ਵਰਗਾ ਮੁਸਾਫਰ ਹਾਂ।
ਜ਼ਬੂਰ 39 : 13 (PAV)
ਮੈਂਥੋਂ ਅੱਖ ਫੇਰ ਲੈ ਭਈ ਮੈਂ ਟਹਿਕਾਂ, ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾਂ ਅਤੇ ਫੇਰ ਨਾ ਹੋਵਾਂ।।

1 2 3 4 5 6 7 8 9 10 11 12 13

BG:

Opacity:

Color:


Size:


Font: