ਜ਼ਬੂਰ 4 : 1 (PAV)
ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇਹ, ਹੇ ਮੇਰੇ ਧਰਮ ਦੇ ਪਰਮੇਸ਼ੁਰ। ਜਦ ਮੈਂ ਤੰਗੀ ਵਿੱਚ ਸਾਂ, ਤੈਂ ਮੈਨੂੰ ਖੁਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ।।
ਜ਼ਬੂਰ 4 : 2 (PAV)
ਹੇ ਮਨੁੱਖ ਦੇ ਪੁੱਤ੍ਰੋ, ਤੁਸੀਂ ਕਦ ਤਾਈਂ ਮੇਰੀ ਮਹਿਮਾ ਦੀ ਬੇਪਤੀ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇॽ।। ਸਲਹ ।।
ਜ਼ਬੂਰ 4 : 3 (PAV)
ਪਰ ਏਹ ਜਾਣੋ ਭਈ ਯਹੋਵਾਹ ਨੇ ਸੰਤ ਜਨ ਨੂੰ ਆਪਣੇ ਲਈ ਵਖਰਾ ਕਰ ਰੱਖਿਆ ਹੈ। ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ।
ਜ਼ਬੂਰ 4 : 4 (PAV)
ਕੰਬ ਜਾਓ ਅਰ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।। ਸਲਹ।।
ਜ਼ਬੂਰ 4 : 5 (PAV)
ਧਰਮ ਦੇ ਬਲੀਦਾਨ ਚੜ੍ਹਾਓ, ਅਤੇ ਯਹੋਵਾਹ ਉੱਤੇ ਆਸ ਰੱਖੋ।
ਜ਼ਬੂਰ 4 : 6 (PAV)
ਬਾਹਲੇ ਏਹ ਆਖਦੇ ਹਨ ਭਈ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾॽ ਹੇ ਯਹੋਵਾਹ, ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾ।
ਜ਼ਬੂਰ 4 : 7 (PAV)
ਤੈਂ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਉਨ੍ਹਾਂ ਦੇ ਦਾਣੇ ਅਤੇ ਦਾਖ ਰਸ ਬਹੁਤ ਹੋ ਗਏ ਹਨ, ਵਧੀਕ ਅਨੰਦ ਪਾ ਦਿੱਤਾ ਹੈ।
ਜ਼ਬੂਰ 4 : 8 (PAV)
ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।।

1 2 3 4 5 6 7 8

BG:

Opacity:

Color:


Size:


Font: