ਜ਼ਬੂਰ 41 : 1 (PAV)
ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ।
ਜ਼ਬੂਰ 41 : 2 (PAV)
ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ।
ਜ਼ਬੂਰ 41 : 3 (PAV)
ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।।
ਜ਼ਬੂਰ 41 : 4 (PAV)
ਮੈਂ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।
ਜ਼ਬੂਰ 41 : 5 (PAV)
ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਭਈ ਉਹ ਕਦੋਂ ਮਰੂ ਅਤੇ ਉਹ ਦਾ ਨਾਉਂ ਕਦੋਂ ਮਿਟੂॽ
ਜ਼ਬੂਰ 41 : 6 (PAV)
ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਹੈ। ਉਸ ਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ, ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ।
ਜ਼ਬੂਰ 41 : 7 (PAV)
ਮੇਰੇ ਸਭ ਖੁਣਸੀ ਮਿਲ ਕੇ ਮੇਰੇ ਵਿਰੁੱਧ ਫੁਸ ਫੁਸ ਕਰਦੇ ਹਨ, ਮੇਰੇ ਵਿਰੁੱਧ ਓਹ ਮੇਰੇ ਹਰਜ ਦਾ ਉਪਾਓ ਲੱਭਦੇ ਹਨ।
ਜ਼ਬੂਰ 41 : 8 (PAV)
ਓਹ ਕੂੰਦੇ ਹਨ ਭਈ ਉਹ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ!
ਜ਼ਬੂਰ 41 : 9 (PAV)
ਸਗੋਂ ਮੇਰਾ ਮੇਲੀ ਜਿਹ ਦੇ ਉੱਤੇ ਮੇਰਾ ਭਰੋਸਾ ਸੀ, ਅਰ ਜਿਸ ਨੇ ਮੇਰੀ ਰੋਟੀ ਖਾਧੀ, ਉਸ ਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ।।
ਜ਼ਬੂਰ 41 : 10 (PAV)
ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕੇ ਮੈਨੂੰ ਖੜਾ ਕਰ, ਭਈ ਮੈਂ ਉਨ੍ਹਾਂ ਕੋਲੋਂ ਵੱਟਾ ਲਵਾਂ।
ਜ਼ਬੂਰ 41 : 11 (PAV)
ਇਸ ਤੋਂ ਮੈਂ ਜਾਣਦਾ ਹਾਂ ਭਈ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ ਹੈ।
ਜ਼ਬੂਰ 41 : 12 (PAV)
ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।।
ਜ਼ਬੂਰ 41 : 13 (PAV)
ਆਦ ਤੋਂ ਅੰਤ ਤੀਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫੇਰ ਆਮੀਨ!।।

1 2 3 4 5 6 7 8 9 10 11 12 13