ਜ਼ਬੂਰ 61 : 1 (PAV)
ਹੇ ਪਰਮੇਸ਼ੁਰ, ਮੇਰਾ ਚਿੱਲਾਉਣਾ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇਹ!
ਜ਼ਬੂਰ 61 : 2 (PAV)
ਮੈਂ ਆਪਣੇ ਮਨ ਦੇ ਨਢਾਲ ਹੋਣ ਵਿੱਚ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ,
ਜ਼ਬੂਰ 61 : 3 (PAV)
ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈ।
ਜ਼ਬੂਰ 61 : 4 (PAV)
ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ ।। ਸਲਹ।।
ਜ਼ਬੂਰ 61 : 5 (PAV)
ਹੇ ਪਰਮੇਸ਼ੁਰ ਤੈਂ ਮੇਰੀਆਂ ਸੁੱਖਣਾਂ ਨੂੰ ਸੁਣਿਆ, ਤੈਂ ਆਪਣੇ ਨਾਮ ਦਾ ਭੈ ਮੰਨਣ ਵਾਲਿਆਂ ਦਾ ਅਧਕਾਰ ਮੈਨੂੰ ਦਿੱਤਾ ਹੈ।
ਜ਼ਬੂਰ 61 : 6 (PAV)
ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, ਉਹ ਦੇ ਵਰ੍ਹੇ ਪੀੜ੍ਹੀਓ ਪੀੜ੍ਹੀ ਹੋਣਗੇ।
ਜ਼ਬੂਰ 61 : 7 (PAV)
ਉਹ ਪਰਮੇਸ਼ੁਰ ਦੇ ਸਨਮੁਖ ਸਦਾ ਤੀਕ ਵੱਸੇਗਾ, ਦਯਾ ਅਤੇ ਸਚਿਆਈ ਨੂੰ ਥਾਪ ਰੱਖ ਭਈ ਓਹ ਉਸ ਦੀ ਰੱਛਿਆ ਕਰਨ।
ਜ਼ਬੂਰ 61 : 8 (PAV)
ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਭਈ ਮੈਂ ਨਿਤਾ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।।

1 2 3 4 5 6 7 8

BG:

Opacity:

Color:


Size:


Font: