ਜ਼ਬੂਰ 66 : 1 (PAV)
ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ,
ਜ਼ਬੂਰ 66 : 2 (PAV)
ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹ ਦੀ ਮਹਿਮਾ ਦੀ ਉਸਤਤ ਕਰੋ
ਜ਼ਬੂਰ 66 : 3 (PAV)
ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ! ਤੇਰੀ ਮਹਾ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ!
ਜ਼ਬੂਰ 66 : 4 (PAV)
ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ ਤੇ ਤੈਨੂੰ ਗਾਉਣਗੇ, ਓਹ ਤੇਰੇ ਨਾਮ ਦੇ ਭਜਨ ਗਾਉਣਗੇ ।। ਸਲਹ।।
ਜ਼ਬੂਰ 66 : 5 (PAV)
ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸੀਆਂ ਦੀ ਵੱਲ ਉਹ ਦੀ ਕਰਨੀ ਭਿਆਣਕ ਹੈ।
ਜ਼ਬੂਰ 66 : 6 (PAV)
ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ, ਓਹ ਦਰਿਆ ਵਿੱਚੋਂ ਦੀ ਸੁੱਕੀਂ ਪੈਰੀਂ ਲੰਘ ਗਏ, ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ।
ਜ਼ਬੂਰ 66 : 7 (PAV)
ਉਹ ਆਪਣੀ ਸਮਰੱਥਾ ਨਾਲ ਸਦਾ ਤੀਕੁਰ ਰਾਜ ਕਰਦਾ ਹੈ, ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ, ਆਕੀ ਲੋਕ ਸਿਰ ਨਾ ਚੁੱਕਣ।। ਸਲਹ।।
ਜ਼ਬੂਰ 66 : 8 (PAV)
ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ, ਉਹ ਦੇ ਜਸ ਦੇ ਸ਼ਬਦ ਸੁਣਾਓ,
ਜ਼ਬੂਰ 66 : 9 (PAV)
ਜਿਹ ਨੇ ਸਾਡੀ ਜਾਨ ਨੂੰ ਜੀਉਂਦਿਆਂ ਰੱਖਿਆ ਹੈ, ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ।
ਜ਼ਬੂਰ 66 : 10 (PAV)
ਹੇ ਪਰਮੇਸ਼ੁਰ, ਤੈਂ ਤਾਂ ਸਾਨੂੰ ਪਰਖਿਆ ਹੈ, ਤੈਂ ਚਾਂਦੀ ਦੇ ਤਾਉਣ ਵਾਂਙੁ ਸਾਨੂੰ ਤਾਇਆ ਹੈ।
ਜ਼ਬੂਰ 66 : 11 (PAV)
ਤੂੰ ਸਾਨੂੰ ਜਾਲ ਵਿੱਚ ਲਿਆਇਆ, ਤੈਂ ਸਾਡੇ ਲੱਕਾ ਉੱਤੇ ਡਾਢਾ ਭਾਰ ਪਾ ਦਿੱਤਾ ਹੈ!
ਜ਼ਬੂਰ 66 : 12 (PAV)
ਤੈਂ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਰ ਪਾਣੀ ਦੇ ਵਿੱਚੋਂ ਦੀ ਲੰਘੇ, ਪਰ ਤੈਂ ਸਾਨੂੰ ਭਰਿਆਂ ਥਾਵਾਂ ਵਿੱਚ ਪਹੁੰਚਾ ਦਿੱਤਾ।।
ਜ਼ਬੂਰ 66 : 13 (PAV)
ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, ਮੈ ਆਪਣੀਆਂ ਸੁੱਖਨਾਂ ਤੇਰੇ ਅੱਗੇ ਪੂਰੀਆਂ ਕਰਾਂਗਾ,
ਜ਼ਬੂਰ 66 : 14 (PAV)
ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ, ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹ ਮੰਨੀਆਂ।
ਜ਼ਬੂਰ 66 : 15 (PAV)
ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ ਮੋਟੇ ਮੋਟੇ ਪਸੂਆਂ ਨੂੰ ਛੱਤਰਿਆ ਦੀ ਧੂਪ ਨਾਲ ਚੜ੍ਹਾਵਾਂਗਾ, ਮੈਂ ਵਹਿੜਕਿਆਂ ਨੂੰ ਬੱਕਰਿਆਂ ਨਾਲ ਚੜ੍ਹਾਵਾਂਗਾ ।। ਸਲਹ।।
ਜ਼ਬੂਰ 66 : 16 (PAV)
ਪਰਮੇਸ਼ੁਰ ਦਾ ਭੈ ਰੱਖਣ ਵਾਲਿਓ, ਆਓ, ਸੁਣੋ, ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ.
ਜ਼ਬੂਰ 66 : 17 (PAV)
ਮੈਂ ਮੂਹੋਂ ਉਹ ਨੂੰ ਪੁਕਾਰਿਆ, ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ।
ਜ਼ਬੂਰ 66 : 18 (PAV)
ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ, ਤਾਂ ਪ੍ਰਭੁ ਮੇਰੀ ਨਾ ਸੁਣਦਾ।
ਜ਼ਬੂਰ 66 : 19 (PAV)
ਪਰ ਪਰਮੇਸ਼ੁਰ ਨੇ ਸੱਚ ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।
ਜ਼ਬੂਰ 66 : 20 (PAV)
ਮੁਬਾਰਕ ਹੈ ਪਰਮੇਸ਼ੁਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ, ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ।।

1 2 3 4 5 6 7 8 9 10 11 12 13 14 15 16 17 18 19 20

BG:

Opacity:

Color:


Size:


Font: