ਜ਼ਬੂਰ 71 : 1 (PAV)
ਹੇ ਯਹੋਵਾਹ, ਮੈਂ ਤੇਰੀ ਹੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇਹ!
ਜ਼ਬੂਰ 71 : 2 (PAV)
ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਤੇ ਮੈਨੂੰ ਛੁਡਾ, ਮੇਰੀ ਵੱਲ ਕੰਨ ਧਰ ਕੇ ਮੈਨੂੰ ਬਚਾ!
ਜ਼ਬੂਰ 71 : 3 (PAV)
ਤੂੰ ਮੇਰੇ ਨਿਵਾਸ ਦੀ ਚਟਾਨ ਬਣ ਜਿੱਥੇ ਮੈਂ ਨਿੱਤ ਜਾਇਆ ਕਰਾਂ, ਤੈਂ ਮੇਰੇ ਬਚਾਓ ਦੀ ਆਗਿਆ ਕੀਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚਟਾਨ ਅਰ ਮੇਰਾ ਗੜ੍ਹ ਹੈਂ।।
ਜ਼ਬੂਰ 71 : 4 (PAV)
ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ! ਅਤੇ ਅਧਰਮੀ ਤੇ ਜ਼ਾਲਿਮ ਦੇ ਪੰਜਿਓ ਛੁਡਾ!
ਜ਼ਬੂਰ 71 : 5 (PAV)
ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ, ਤੋਂ ਮੇਰਾ ਭਰੋਸਾ ਹੈਂ
ਜ਼ਬੂਰ 71 : 6 (PAV)
ਜਦੋਂ ਦਾ ਮੈਂ ਜੰਮਿਆਂ ਤਦੋਂ ਹੀ ਦਾ ਮੈਂ ਤੈਥੋਂ ਸਾਂਭਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੈਂ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ।
ਜ਼ਬੂਰ 71 : 7 (PAV)
ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ।
ਜ਼ਬੂਰ 71 : 8 (PAV)
ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਸਾਰਾ ਦਿਨ ਭਰਿਆ ਰਹੇਗਾ।
ਜ਼ਬੂਰ 71 : 9 (PAV)
ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!
ਜ਼ਬੂਰ 71 : 10 (PAV)
ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ, ਅਤੇ ਮੇਰੀ ਜਾਨ ਦੇ ਲਾਗੂ ਆਪੋ ਵਿੱਚ ਮਤਾ ਮਤਾਉਂਦੇ ਹਨ।
ਜ਼ਬੂਰ 71 : 11 (PAV)
ਓਹ ਕਹਿੰਦੇ ਹਨ ਭਈ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ, ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਛੁਡਾਉਣ ਵਾਲਾ ਕੋਈ ਨਹੀਂ ਹੈ।
ਜ਼ਬੂਰ 71 : 12 (PAV)
ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹੁ, ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ!
ਜ਼ਬੂਰ 71 : 13 (PAV)
ਜੋ ਮੇਰੀ ਜਾਨ ਦੇ ਵਿਰੋਧੀ ਹਨ ਓਹ ਲੱਜਿਆਵਾਨ ਅਤੇ ਬੱਸ ਹੋ ਜਾਣ, ਜੋ ਮੇਰਾ ਬੁਰਾ ਚਾਹੁੰਦੇ ਹਨ ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਢੱਕੇ ਜਾਣ!।।
ਜ਼ਬੂਰ 71 : 14 (PAV)
ਪਰ ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।
ਜ਼ਬੂਰ 71 : 15 (PAV)
ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਨਣ ਕਰੇਗਾ, ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸੱਕਦਾ।
ਜ਼ਬੂਰ 71 : 16 (PAV)
ਮੈਂ ਪ੍ਰਭੁ ਯਹੋਵਾਹ ਦੇ ਬਲ ਵਿੱਚ ਜਾਵਾਂਗਾ, ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ।।
ਜ਼ਬੂਰ 71 : 17 (PAV)
ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।
ਜ਼ਬੂਰ 71 : 18 (PAV)
ਸੋ ਬੁਢੇਪੇ ਤੋਂ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।
ਜ਼ਬੂਰ 71 : 19 (PAV)
ਨਾਲੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, ਤੈਂ ਵੱਡੇ ਵੱਡੇ ਕੰਮ ਕੀਤੇ ਹਨ! ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈॽ
ਜ਼ਬੂਰ 71 : 20 (PAV)
ਤੂੰ ਜਿਸ ਨੇ ਮੈਨੂੰ ਬਹੁਤ ਤੇ ਬੁਰੀਆਂ ਬਿਪਤਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ, ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ।।
ਜ਼ਬੂਰ 71 : 21 (PAV)
ਤੂੰ ਮੇਰੀ ਵਡਿਆਈ ਵਧਾ, ਅਤੇ ਮੁੜ ਕੇ ਮੈਨੂੰ ਦਿਲਾਸਾ ਦੇਹ।।
ਜ਼ਬੂਰ 71 : 22 (PAV)
ਹੇ ਪਰਮੇਸ਼ੁਰ, ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ,
ਜ਼ਬੂਰ 71 : 23 (PAV)
ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ ਅਤੇ ਮੇਰੀ ਜਾਨ ਵੀ ਜਿਹ ਨੂੰ ਤੈਂ ਨਿਸਤਾਰਾ ਦਿੱਤਾ ਹੈ।
ਜ਼ਬੂਰ 71 : 24 (PAV)
ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦਾ ਚਰਚਾ ਕਰੇਗੀ, ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਲੱਜਿਵਾਨ ਅਤੇ ਸ਼ਰਮਿੰਦੇ ਹਨ।।

1 2 3 4 5 6 7 8 9 10 11 12 13 14 15 16 17 18 19 20 21 22 23 24