ਜ਼ਬੂਰ 73 : 1 (PAV)
ਸੱਚ ਮੁੱਚ ਇਸਰਾਏਲ ਲਈ ਅਰਥਾਤ ਖ਼ਾਲਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ।
ਜ਼ਬੂਰ 73 : 2 (PAV)
ਪਰ ਮੈਂ ਜੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।
ਜ਼ਬੂਰ 73 : 3 (PAV)
ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।
ਜ਼ਬੂਰ 73 : 4 (PAV)
ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ।
ਜ਼ਬੂਰ 73 : 5 (PAV)
ਓਹ ਹੋਰਨਾਂ ਮਨੁੱਖਾਂ ਵਾਂਙੁ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਙੁ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ।
ਜ਼ਬੂਰ 73 : 6 (PAV)
ਇਸ ਲਈ ਘੁਮੰਡ ਉਨ੍ਹਾਂ ਦੇ ਗਲੇ ਦੀ ਜੰਜੀਰੀ ਹੈ, ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ।
ਜ਼ਬੂਰ 73 : 7 (PAV)
ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ।
ਜ਼ਬੂਰ 73 : 8 (PAV)
ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ।
ਜ਼ਬੂਰ 73 : 9 (PAV)
ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ।
ਜ਼ਬੂਰ 73 : 10 (PAV)
ਏਸ ਲਈ ਉਹ ਦੇ ਲੋਕ ਏਧਰ ਮੁੜਨਗੇ ਅਤੇ ਭਰੇ ਹੋਏ ਛੰਨੇ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,
ਜ਼ਬੂਰ 73 : 11 (PAV)
ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰਾਂ ਜਾਣਦਾ ਹੈॽ ਭਲਾ, ਅੱਤ ਮਹਾਨ ਨੂੰ ਕੁਝ ਪਤਾ ਹੈॽ
ਜ਼ਬੂਰ 73 : 12 (PAV)
ਵੇਖੋ, ਦੁਸ਼ਟ ਏਹ ਹਨ, ਅਤੇ ਓਹ ਸਦਾ ਸੁਖ ਵਿੱਚ ਰਹਿ ਕੇ ਧਨ ਜੋੜਦੇ ਹਨ!।।
ਜ਼ਬੂਰ 73 : 13 (PAV)
ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,
ਜ਼ਬੂਰ 73 : 14 (PAV)
ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।
ਜ਼ਬੂਰ 73 : 15 (PAV)
ਜੇ ਮੈਂ ਆਖਦਾ ਭਈ ਮੈਂ ਇਸੇ ਤਰਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ।
ਜ਼ਬੂਰ 73 : 16 (PAV)
ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,
ਜ਼ਬੂਰ 73 : 17 (PAV)
ਜਦ ਤੀਕ ਮੈਂ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਦੇ ਵਿੱਚ ਨਾ ਗਿਆ, - ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ!
ਜ਼ਬੂਰ 73 : 18 (PAV)
ਸੱਚ ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, ਅਤੇ ਤੂੰ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ!
ਜ਼ਬੂਰ 73 : 19 (PAV)
ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ!
ਜ਼ਬੂਰ 73 : 20 (PAV)
ਹੇ ਪ੍ਰਭੁ, ਸੁਫ਼ਨੇ ਤੋਂ ਜਾਗਣ ਵਾਂਙੁ, ਜਾਂ ਤੂੰ ਉੱਠੇਂਗਾ ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ।।
ਜ਼ਬੂਰ 73 : 21 (PAV)
ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ,
ਜ਼ਬੂਰ 73 : 22 (PAV)
ਮੈਂ ਐਡਾ ਜਾਹਲ ਤੇ ਅਣਜਾਣ ਸਾਂ, ਭਈ ਤੇਰੇ ਅੱਗੇ ਪਸੂ ਜਿਹਾ ਬਣਿਆ।
ਜ਼ਬੂਰ 73 : 23 (PAV)
ਫੇਰ ਵੀ ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ।
ਜ਼ਬੂਰ 73 : 24 (PAV)
ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।
ਜ਼ਬੂਰ 73 : 25 (PAV)
ਸੁਰਗ ਵਿੱਚ ਮੇਰਾ ਹੋਰ ਕੌਣ ਹੈॽ ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।
ਜ਼ਬੂਰ 73 : 26 (PAV)
ਮੇਰਾ ਤਨ ਤੇ ਮੇਰਾ ਮਨ ਢਲ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦੀ ਚਟਾਨ ਅਤੇ ਮੇਰਾ ਭਾਗ ਹੈ।
ਜ਼ਬੂਰ 73 : 27 (PAV)
ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, ਤੈਂ ਆਪਣੇ ਅੱਗਿਓ ਸਾਰੇ ਜ਼ਨਾਹਕਾਰ ਗਰਕ ਕਰ ਦਿੱਤੇ!
ਜ਼ਬੂਰ 73 : 28 (PAV)
ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।।
❮
❯