ਜ਼ਬੂਰ 75 : 1 (PAV)
ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ ਕਾਰਜਾਂ ਦਾ ਵਰਨਣ ਕਰਦੇ ਹਨ।।
ਜ਼ਬੂਰ 75 : 2 (PAV)
ਜਦ ਮੈਂ ਠਹਿਰਾਏ ਹੋਏ ਵੇਲੇ ਨੂੰ ਅੱਪੜਾਂਗਾ, ਤਾਂ ਮੈਂ ਠੀਕ ਨਿਆਉਂ ਕਰਾਂਗਾ।
ਜ਼ਬੂਰ 75 : 3 (PAV)
ਧਰਤੀ ਅਤੇ ਉਹ ਦੇ ਸਾਰੇ ਵਾਸੀ ਖਪ ਗਏ ਹਨ, ਮੈਂ ਹੀ ਉਹ ਦੇ ਥੰਮ੍ਹਾਂ ਨੂੰ ਸਮ੍ਹਾਲ ਰੱਖਿਆ ਹੈ।। ਸਲਹ।।
ਜ਼ਬੂਰ 75 : 4 (PAV)
ਮੈਂ ਹੰਕਾਰੀਆਂ ਨੂੰ ਆਖਿਆ, ਹੰਕਾਰ ਨਾ ਕਰੋ! ਅਤੇ ਦੁਸ਼ਟਾਂ ਨੂੰ ਕਿ ਸਿੰਙ ਨਾ ਉਠਾਓ!
ਜ਼ਬੂਰ 75 : 5 (PAV)
ਆਪਣਾ ਸਿੰਙ ਉਤਾਹਾਂ ਨਾ ਉਠਾਓ, ਨਾ ਢੀਠਪੁਣੇ ਦੀਆਂ ਗੋਲਾਂ ਕਰੋ!
ਜ਼ਬੂਰ 75 : 6 (PAV)
ਉੱਚ ਹੋਣਾ ਨਾ ਤਾਂ ਚੜ੍ਹਦਿਓ ਨਾ ਲਹਿੰਦਿਓ, ਅਤੇ ਨਾ ਉਜਾੜੋਂ ਆਉਂਦਾ ਹੈ।
ਜ਼ਬੂਰ 75 : 7 (PAV)
ਪਰ ਪਰਮੇਸ਼ੁਰ ਹੀ ਨਿਆਈ ਹੈ, ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ।
ਜ਼ਬੂਰ 75 : 8 (PAV)
ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ, ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿੱਚੋਂ ਉਲੱਦ ਦਿੰਦਾ ਹੈ, ਸੱਚ ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਚੋੜ ਕੇ ਪੀਣਗੇ!
ਜ਼ਬੂਰ 75 : 9 (PAV)
ਪਰ ਮੈਂ ਸਦਾ ਤੀਕ ਦੱਸਦਾ ਰਹਾਂਗਾ, ਮੈਂ ਯਾਕੂਬ ਦੇ ਪਰਮੇਸ਼ੁਰ ਲਈ ਭਜਨ ਗਾਵਾਂਗਾ।
ਜ਼ਬੂਰ 75 : 10 (PAV)
ਮੈਂ ਦੁਸ਼ਟਾਂ ਦੇ ਸਾਰੇ ਸਿੰਙ ਵੱਢ ਸੁੱਟਾਂਗਾ, ਪਰ ਧਰਮੀ ਦੇ ਸਿੰਙ ਉੱਚੇ ਕੀਤੇ ਜਾਣਗੇ।।

1 2 3 4 5 6 7 8 9 10

BG:

Opacity:

Color:


Size:


Font: