ਜ਼ਬੂਰ 76 : 1 (PAV)
ਯਹੂਦਾਹ ਵਿੱਚ ਪਰਮੇਸ਼ੁਰ ਜਾਣਿਆ ਜਾਂਦਾ ਹੈ, ਇਸਰਾਏਲ ਵਿੱਚ ਉਹ ਦਾ ਨਾਮ ਵੱਡਾ ਹੈ।
ਜ਼ਬੂਰ 76 : 2 (PAV)
ਸ਼ਾਲੇਮ ਵਿੱਚ ਉਹ ਦਾ ਮੰਡਪ ਹੈ, ਅਤੇ ਸੀਯੋਨ ਵਿੱਚ ਉਹ ਦਾ ਭਵਨ।
ਜ਼ਬੂਰ 76 : 3 (PAV)
ਉੱਥੇ ਉਸ ਨੇ ਧਣੁਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ, ਤੇਗ ਤੇ ਲੜਾਈ ਦੇ ਸੰਦਾਂ ਨੂੰ।। ਸਲਹ।।
ਜ਼ਬੂਰ 76 : 4 (PAV)
ਤੂੰ ਸ਼ਿਕਾਰ ਦੇ ਪਹਾੜਾਂ ਨਾਲੋ, ਤੇਜਵਾਨ ਅਤੇ ਉੱਤਮ ਹੈਂ।
ਜ਼ਬੂਰ 76 : 5 (PAV)
ਦਿਨ ਚਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ, ਅਤੇ ਸੂਰਬੀਰਾਂ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ।
ਜ਼ਬੂਰ 76 : 6 (PAV)
ਹੇ ਯਾਕੂਬ ਦੇ ਪਰਮੇਸ਼ੁਰ, ਤੇਰੇ ਦਬਕੇ ਨਾਲ, ਕੀ ਰਥ ਕੀ ਘੋੜਾ, ਸੱਭੇ ਘੂਕ ਨੀਂਦ ਵਿੱਚ ਪੈ ਗਏ ਹਨ!।।
ਜ਼ਬੂਰ 76 : 7 (PAV)
ਤੈਥੋਂ, ਹਾਂ, ਤੈਥੋਂ ਹੀ ਡਰਨਾ ਚਾਹੀਦਾ ਹੈ, ਅਤੇ ਜਾਂ ਤੂੰ ਕ੍ਰੋਧ ਕਰੇਂ ਤਾਂ ਤੇਰੇ ਅੱਗੇ ਕੌਣ ਖਲੋ ਸੱਕੇॽ
ਜ਼ਬੂਰ 76 : 8 (PAV)
ਸੁਰਗੋਂ ਤੈਂ ਫੈਸਲਾ ਸੁਣਾ ਦਿੱਤਾ, ਧਰਤੀ ਡਰ ਗਈ ਅਤੇ ਠਰ ਗਈ,
ਜ਼ਬੂਰ 76 : 9 (PAV)
ਜਦ ਪਰਮੇਸ਼ੁਰ ਨਿਆਉਂ ਲਈ ਉੱਠਿਆ, ਭਈ ਧਰਤੀ ਦੇ ਸਾਰੇ ਮਸਕੀਨਾਂ ਨੂੰ ਬਚਾਵੇ ।। ਸਲਹ।।
ਜ਼ਬੂਰ 76 : 10 (PAV)
ਸੱਚ ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ।।
ਜ਼ਬੂਰ 76 : 11 (PAV)
ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਨਾਂ ਸੁੱਖੋ ਅਤੇ ਪੂਰੀਆਂ ਵੀ ਕਰੋ, ਜਿਹੜੇ ਉਸ ਦੇ ਆਲੇ ਦੁਆਲੇ ਹਨ, ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ।
ਜ਼ਬੂਰ 76 : 12 (PAV)
ਉਹ ਪਰਧਾਨਾਂ ਦੀ ਦਿਲੇਰੀ ਨੂੰ ਮਿਟਾ ਦੇਵੇਗਾ, ਉਹ ਧਰਤੀ ਦੇ ਰਾਜਿਆਂ ਦੇ ਲਈ ਭਿਆਣਕ ਹੈ।।
❮
❯
1
2
3
4
5
6
7
8
9
10
11
12