ਜ਼ਬੂਰ 80 : 1 (PAV)
ਹੇ ਇਸਰਾਏਲ ਦੇ ਅਯਾਲੀ, ਜਿਹੜਾ ਇੱਜੜ ਦੀ ਨਿਆਈਂ ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ, ਤੂੰ ਜੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ ਤੇਜ ਵਿਖਾ!
ਜ਼ਬੂਰ 80 : 2 (PAV)
ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ ਆਪਣਾ ਬਲ ਜਗਾ, ਅਤੇ ਸਾਡੇ ਬਚਾਓ ਦੇ ਲਈ ਆ!
ਜ਼ਬੂਰ 80 : 3 (PAV)
ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।
ਜ਼ਬੂਰ 80 : 4 (PAV)
ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਤੂੰ ਕਦ ਤਾਈਂ ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ ਰੂਪੀ ਧੂੰਆਂ ਕਰਦਾ ਰਹੇਂਗਾॽ
ਜ਼ਬੂਰ 80 : 5 (PAV)
ਤੈਂ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖੁਵਾਈ ਹੈ, ਅਤੇ ਬਾਟੇ ਭਰ ਕੇ ਅੰਝੂ ਉਨ੍ਹਾਂ ਨੂੰ ਪਿਆਏ।
ਜ਼ਬੂਰ 80 : 6 (PAV)
ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ ਕਾਰਨ ਬਣਾਉਂਦਾ ਹੈਂ, ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ।।
ਜ਼ਬੂਰ 80 : 7 (PAV)
ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।
ਜ਼ਬੂਰ 80 : 8 (PAV)
ਤੂੰ ਮਿਸਰ ਤੋਂ ਇੱਕ ਦਾਖ ਦੀ ਵੇਲ ਨੂੰ ਕੱਢ ਲਿਆਇਆ, ਤੈਂ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਅਤੇ ਉਸ ਨੂੰ ਲਾਇਆ।
ਜ਼ਬੂਰ 80 : 9 (PAV)
ਤੈਂ ਉਸ ਦੇ ਲਈ ਥਾਂ ਤਿਆਰ ਕੀਤਾ, ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ ਦਿੱਤਾ।
ਜ਼ਬੂਰ 80 : 10 (PAV)
ਪਹਾੜ ਉਸ ਦੇ ਛਾਂ ਨਾਲ ਕੱਜੇ ਗਏ, ਅਤੇ ਉਸ ਦੀਆਂ ਟਹਿਣੀਆਂ ਦੇ ਦਿਆਰਾਂ ਵਰਗੀਆਂ ਸਨ।
ਜ਼ਬੂਰ 80 : 11 (PAV)
ਉਸ ਨੇ ਸਮੁੰਦਰ ਤੀਕੁਰ ਆਪਣੀਆਂ ਡਾਲੀਆਂ ਪਸਾਰੀਆਂ, ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ।
ਜ਼ਬੂਰ 80 : 12 (PAV)
ਤੈਂ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ, ਭਈ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਿਆ ਹਨॽ
ਜ਼ਬੂਰ 80 : 13 (PAV)
ਜੰਗਲੀ ਸੂਰ ਉਹ ਨੂੰ ਉਜਾੜਦਾ ਹੈ, ਅਤੇ ਰੜ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ।।
ਜ਼ਬੂਰ 80 : 14 (PAV)
ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ, ਸੁਰਗੋਂ ਧਿਆਨ ਕਰ ਕੇ ਵੇਖ ਤੇ ਇਸ ਵੇਲੇ ਦੀ ਸੁੱਧ ਲੈ,
ਜ਼ਬੂਰ 80 : 15 (PAV)
ਉਸ ਦੀ ਰੱਛਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ, ਨਾਲੇ ਉਸ ਪੁੱਤ੍ਰ ਦੀ ਜੋ ਤੈਂ ਆਪਣੇ ਲਈ ਤਕੜਾ ਕੀਤਾ।
ਜ਼ਬੂਰ 80 : 16 (PAV)
ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ ਗਿਆ, ਓਹ ਤੇਰੇ ਮੁਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ।
ਜ਼ਬੂਰ 80 : 17 (PAV)
ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ, ਉਸ ਆਦਮੀ ਦੀ ਅੰਸ ਉੱਤੇ ਜੋ ਤੈਂ ਆਪਣੇ ਲਈ ਤਕੜਾ ਕੀਤਾ।
ਜ਼ਬੂਰ 80 : 18 (PAV)
ਤਾਂ ਅਸੀਂ ਤੈਥੋਂ ਪਿਛਾਂ ਨਾ ਹਟਾਂਗੇ, ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ।
ਜ਼ਬੂਰ 80 : 19 (PAV)
ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਵਾਂਗੇ!।।

1 2 3 4 5 6 7 8 9 10 11 12 13 14 15 16 17 18 19

BG:

Opacity:

Color:


Size:


Font: