ਜ਼ਬੂਰ 83 : 1 (PAV)
ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹੁ ਅਤੇ ਚੈਨ ਨਾ ਲੈ, ਹੇ ਪਰਮੇਸ਼ੁਰ!
ਜ਼ਬੂਰ 83 : 2 (PAV)
ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਨ ਸਿਰ ਉਠਾਉਂਦੇ ਹਨ!
ਜ਼ਬੂਰ 83 : 3 (PAV)
ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ।
ਜ਼ਬੂਰ 83 : 4 (PAV)
ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਾਉਂ ਫੇਰ ਚੇਤੇ ਨਾ ਆਵੇ!
ਜ਼ਬੂਰ 83 : 5 (PAV)
ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨ੍ਹਿਆ ਹੈ, -
ਜ਼ਬੂਰ 83 : 6 (PAV)
ਅਦੋਮ ਦੇ ਤੰਬੂ ਵਾਲੇ ਅਤੇ ਇਸਰਾਏਲੀ, ਮੋਆਬ ਅਤੇ ਹਗਰੀ,
ਜ਼ਬੂਰ 83 : 7 (PAV)
ਗਬਾਲ, ਅੰਮੋਨ ਅਤੇ ਅਮਾਲੇਕ, ਫਲਿਸਤ ਸੂਰ ਦੇ ਵਾਸੀਆਂ ਸਣੇ,
ਜ਼ਬੂਰ 83 : 8 (PAV)
ਅੱਸ਼ੂਰ ਵੀ ਉਨ੍ਹਾਂ ਦੇ ਨਾਲ ਰਲ ਗਿਆ, ਉਨ੍ਹਾਂ ਨੇ ਲੂਤ ਵੰਸੀਆਂ ਲਈ ਬਾਂਹ ਕੱਢੀ ।। ਸਲਹ ।।
ਜ਼ਬੂਰ 83 : 9 (PAV)
ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੈਂ ਮਿਦਯਾਨ, ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ!
ਜ਼ਬੂਰ 83 : 10 (PAV)
ਏਨ-ਦੋਰ ਵਿੱਚ ਓਹ ਨਾਸ ਹੋਏ, ਭੋਂ ਦੇ ਲਈ ਓਹ ਰੂੜੀ ਬਣ ਗਏ।
ਜ਼ਬੂਰ 83 : 11 (PAV)
ਉਨ੍ਹਾਂ ਦੇ ਪਤਵੰਤਿਆਂ ਨੂੰ ਓਰੋਬ ਅਤੇ ਜ਼ਏਬ ਵਾਂਙੁ ਉਨ੍ਹਾਂ ਦੇ ਸਾਰੇ ਸ਼ਜ਼ਾਦਿਆਂ ਨੂੰ ਜ਼ਬਹ ਅਤੇ ਸਲਮੁੰਨਾ ਵਾਂਙੁ ਕਰ,
ਜ਼ਬੂਰ 83 : 12 (PAV)
ਜਿਨ੍ਹਾਂ ਨੇ ਆਖਿਆ, ਤੁਸੀਂ ਪਰਮੇਸ਼ੁਰ ਦੀਆਂ ਚਰਾਗਾਹਾਂ ਨੂੰ ਆਪਣੇ ਕਾਬੂ ਕਰ ਲਈਏ!।।
ਜ਼ਬੂਰ 83 : 13 (PAV)
ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ, ਅਤੇ ਪੌਣ ਨਾਲ ਉਡਾਏ ਹੋਏ ਕੱਖ ਵਾਂਙੁ ਕਰ।
ਜ਼ਬੂਰ 83 : 14 (PAV)
ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ,
ਜ਼ਬੂਰ 83 : 15 (PAV)
ਤਿਵੇਂ ਤੂੰ ਆਪਣੇ ਤੁਫ਼ਾਨ ਨਾਲ ਉਨ੍ਹਾਂ ਦਾ ਪਿੱਛਾ ਕਰ, ਅਤੇ ਆਪਣੇ ਝੱਖੜ ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ!
ਜ਼ਬੂਰ 83 : 16 (PAV)
ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ।
ਜ਼ਬੂਰ 83 : 17 (PAV)
ਓਹ ਸਦਾ ਤੀਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਾਬਰ ਜਾਣ ਅਤੇ ਨਸ਼ਟ ਹੋਣ,
ਜ਼ਬੂਰ 83 : 18 (PAV)
ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!।।

1 2 3 4 5 6 7 8 9 10 11 12 13 14 15 16 17 18

BG:

Opacity:

Color:


Size:


Font: