ਜ਼ਬੂਰ 87 : 1 (PAV)
ਉਹ ਦੀ ਨੀਂਹ ਪਵਿੱਤਰ ਪਹਾੜ ਵਿੱਚ ਹੈ।
ਜ਼ਬੂਰ 87 : 2 (PAV)
ਯਹੋਵਾਹ ਯਾਕੂਬ ਦੇ ਸਾਰੇ ਡੇਹਰਿਆਂ ਨਾਲੋਂ, ਸੀਯੋਨ ਦੇ ਫਾਟਕਾਂ ਨਾਲ ਪ੍ਰੇਮ ਰੱਖਦਾ ਹੈ।
ਜ਼ਬੂਰ 87 : 3 (PAV)
ਹੇ ਪਰਮੇਸ਼ੁਰ ਦੇ ਸ਼ਹਿਰ, ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ! ।।ਸਲਹ।।
ਜ਼ਬੂਰ 87 : 4 (PAV)
ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ, ਵੇਖੋ, ਫਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ, ਭਈ ਇਹ ਉੱਥੇ ਜੰਮਿਆਂ ਸੀ।
ਜ਼ਬੂਰ 87 : 5 (PAV)
ਸਗੋਂ ਸੀਯੋਨ ਲਈ ਆਖਿਆ ਜਾਵੇਗਾ, ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ, ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ।
ਜ਼ਬੂਰ 87 : 6 (PAV)
ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ, ਕਿ ਏਹ ਵੀ ਉੱਥੇ ਜੰਮਿਆਂ ।। ਸਲਹ।।
ਜ਼ਬੂਰ 87 : 7 (PAV)
ਰਾਗੀ ਅਤੇ ਨਚਾਰ ਆਖਣਗੇ, ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ।।

1 2 3 4 5 6 7

BG:

Opacity:

Color:


Size:


Font: