ਜ਼ਬੂਰ 88 : 1 (PAV)
ਹੇ ਯਹੋਵਾਹ, ਮੇਰੀ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ।
ਜ਼ਬੂਰ 88 : 2 (PAV)
ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾ ਕਾਰ ਵੱਲ ਕੰਨ ਝੁੱਕਾ!
ਜ਼ਬੂਰ 88 : 3 (PAV)
ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ।
ਜ਼ਬੂਰ 88 : 4 (PAV)
ਮੈਂ ਗੋਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਮਰਦ ਵਰਗਾ ਹੋ ਗਿਆ ਹਾਂ।
ਜ਼ਬੂਰ 88 : 5 (PAV)
ਮੈਂ ਮੁਰਦਿਆਂ ਵਿੱਚ ਸੁੱਟਿਆਂ ਗਿਆ ਹਾਂ। ਉਨ੍ਹਾਂ ਵੱਢਿਆਂ ਹੋਇਆਂ ਵਾਂਙੁ ਜਿਹੜੇ ਕਬਰ ਵਿਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ।
ਜ਼ਬੂਰ 88 : 6 (PAV)
ਤੈਂ ਮੈਨੂੰ ਅੱਤ ਡੂੰਘੀ ਗੋਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਂਵਾਂ ਵਿੱਚ ਰੱਖਿਆ ਹੈ।
ਜ਼ਬੂਰ 88 : 7 (PAV)
ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੈਂ ਮੈਨੂੰ ਦੁੱਖ ਦਿੱਤਾ ਹੈ ।। ਸਲਹ।।
ਜ਼ਬੂਰ 88 : 8 (PAV)
ਮੇਰੇ ਜਾਣ ਪਛਾਣਾਂ ਨੂੰ ਤੈਂ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ!
ਜ਼ਬੂਰ 88 : 9 (PAV)
ਮੇਰੀਆਂ ਅੱਖਾਂ ਦੁਖ ਦੇ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ।।
ਜ਼ਬੂਰ 88 : 10 (PAV)
ਕੀ ਤੂੰ ਮੁਰਦਿਆਂ ਨੂੰ ਅਚਰਜ ਵਿਖਾਵੇਂਗਾॽ ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ ॽ ।।ਸਲਹ।।
ਜ਼ਬੂਰ 88 : 11 (PAV)
ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਨਣ ਹੋਵੇਗਾॽ
ਜ਼ਬੂਰ 88 : 12 (PAV)
ਕੀ ਤੇਰੇ ਅਚਰਜ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚॽ
ਜ਼ਬੂਰ 88 : 13 (PAV)
ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।
ਜ਼ਬੂਰ 88 : 14 (PAV)
ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂॽ ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂॽ
ਜ਼ਬੂਰ 88 : 15 (PAV)
ਮੈਂ ਜੁਆਨੀ ਤੋਂ ਦੁਖਿਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਾਬਰ ਜਾਂਦਾ ਹਾਂ।
ਜ਼ਬੂਰ 88 : 16 (PAV)
ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ।
ਜ਼ਬੂਰ 88 : 17 (PAV)
ਉਨ੍ਹਾਂ ਨੇ ਪਾਣੀ ਵਾਂਙੁ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ।
ਜ਼ਬੂਰ 88 : 18 (PAV)
ਤੈਂ ਪ੍ਰੇਮੀ ਅਤੇ ਮਿੱਤ੍ਰ ਮੈਂਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ ਪਛਾਣ ਅਨ੍ਹੇਰ ਵਿੱਚ!।।

1 2 3 4 5 6 7 8 9 10 11 12 13 14 15 16 17 18

BG:

Opacity:

Color:


Size:


Font: