ਗ਼ਜ਼ਲ ਅਲਗ਼ਜ਼ਲਾਤ 1 : 1 (PAV)
ਸੁਲੇਮਾਨ ਦਾ ਸਰੇਸ਼ਟ ਗੀਤ।
ਗ਼ਜ਼ਲ ਅਲਗ਼ਜ਼ਲਾਤ 1 : 2 (PAV)
ਉਹ ਮੈਨੂੰ ਆਪਣੇ ਮੂੰਹ ਦੀਆਂ ਚੁੰਮੀਆਂ ਨਾਲ ਚੁੰਮੇ, ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।
ਗ਼ਜ਼ਲ ਅਲਗ਼ਜ਼ਲਾਤ 1 : 3 (PAV)
ਸੁਗੰਧ ਲਈ ਤੇਰੇ ਤੇਲ ਚੰਗੇ ਹਨ, ਤੇਰਾ ਨਾਉਂ ਚੋਏ ਹੋਏ ਤਲੇ ਵਰਗਾ ਹੈ, ਏਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ ਹਨ।
ਗ਼ਜ਼ਲ ਅਲਗ਼ਜ਼ਲਾਤ 1 : 4 (PAV)
ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ। ਪਾਤਸ਼ਾਹ ਮੈਨੂੰ ਆਪਣੀਆਂ ਕੋਠੜੀਆਂ ਵਿੱਚ ਲਿਆਇਆ, ਅਸੀਂ ਤੇਰੇ ਵਿੱਚ ਬਾਗ਼ ਬਾਗ਼ ਤੇ ਅਨੰਦ ਹੋਵਾਂਗੀਆਂ, ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਚੇਤੇ ਕਰਾਂਗੀਆਂ, ਓਹ ਧਰਮ ਨਾਲ ਤੈਨੂੰ ਪਿਆਰ ਕਰਦੀਆਂ ਹਨ।।
ਗ਼ਜ਼ਲ ਅਲਗ਼ਜ਼ਲਾਤ 1 : 5 (PAV)
ਹੇ ਯਰੂਸ਼ਲਮ ਦੀਓ ਧੀਓ, ਮੈਂ ਹਾਂ ਤਾਂ ਕਾਲੀ ਕਲੂਟੀ ਪਰ ਹਾਂ ਸੋਹਣੀ, ਕੇਦਾਰ ਦੇ ਤੰਬੂਆਂ ਵਰਗੀ, ਸੁਲੇਮਾਨ ਦੇ ਪੜਦਿਆਂ ਦੀ ਨਿਆਈਂ।
ਗ਼ਜ਼ਲ ਅਲਗ਼ਜ਼ਲਾਤ 1 : 6 (PAV)
ਮੈਨੂੰ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ, ਸੂਰਜ ਨੇ ਤਾਂ ਮੈਨੂੰ ਨੀਝ ਨਾਲ ਵੇਖਿਆ ਹੈ। ਮੇਰੀ ਅੰਮਾਂ ਦੇ ਪੁੱਤ੍ਰ ਮੈਥੋਂ ਗੁੱਸੇ ਸਨ, ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ, ਪਰ ਮੈਂ ਆਪਣੇ ਨਿੱਜੀ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।
ਗ਼ਜ਼ਲ ਅਲਗ਼ਜ਼ਲਾਤ 1 : 7 (PAV)
ਮੈਨੂੰ ਦੱਸ, ਹੇ ਮੇਰੇ ਪ੍ਰਾਣ ਪ੍ਰਿਯਾ, ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈॽ ਮੈਂ ਕਿਉਂ ਝੁੰਡ ਵਾਲੀ ਵਾਂਙੁ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂॽ।।
ਗ਼ਜ਼ਲ ਅਲਗ਼ਜ਼ਲਾਤ 1 : 8 (PAV)
ਜੇ ਤੂੰ ਨਹੀਂ ਜਾਣਦੀ, ਹੇ ਇਸਤ੍ਰੀਆਂ ਵਿੱਚੋਂ ਰੂਪਵੰਤੀਏ, ਤਾਂ ਤੂੰ ਇੱਜੜ ਦੇ ਖੁਰੇ ਉੱਤੇ ਚੱਲੀ ਜਾ, ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ।।
ਗ਼ਜ਼ਲ ਅਲਗ਼ਜ਼ਲਾਤ 1 : 9 (PAV)
ਹੇ ਮੇਰੀ ਪ੍ਰੀਤਮਾ, ਮੈਂ ਤੈਨੂੰ ਆਪਣੀ ਘੋੜੀ ਨਾਲ ਜਿਹੜੀ ਫ਼ਿਰਊਨ ਦੇ ਰਥਾਂ ਵਿੱਚ ਹੈ ਮਿਲਾਇਆ।
ਗ਼ਜ਼ਲ ਅਲਗ਼ਜ਼ਲਾਤ 1 : 10 (PAV)
ਤੇਰੀਆਂ ਗਲ੍ਹਾਂ ਬਾਲੀਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।
ਗ਼ਜ਼ਲ ਅਲਗ਼ਜ਼ਲਾਤ 1 : 11 (PAV)
ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।।
ਗ਼ਜ਼ਲ ਅਲਗ਼ਜ਼ਲਾਤ 1 : 12 (PAV)
ਜਦ ਤੀਕ ਪਾਤਸ਼ਾਹ ਆਪਣੀ ਮੇਜ਼ ਤੇ ਸੀ, ਮੇਰੇ ਜਟਾ ਮਾਸੀ ਦੀ ਸੁਗੰਧ ਉੱਡਦੀ ਰਹੀ।
ਗ਼ਜ਼ਲ ਅਲਗ਼ਜ਼ਲਾਤ 1 : 13 (PAV)
ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ, ਜੋ ਮੇਰੀਆਂ ਛਾਤੀਆਂ ਵਿੱਚ ਰਾਤ ਕੱਟਦਾ ਹੈ।
ਗ਼ਜ਼ਲ ਅਲਗ਼ਜ਼ਲਾਤ 1 : 14 (PAV)
ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ, ਏਨ ਗਦੀ ਦੇ ਬਗ਼ੀਚਿਆਂ ਵਿੱਚ ਹੈ।।
ਗ਼ਜ਼ਲ ਅਲਗ਼ਜ਼ਲਾਤ 1 : 15 (PAV)
ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ, ਵੇਖ, ਤੂੰ ਰੂਪਵੰਤ ਹੈਂ, ਤੇਰੀਆਂ ਅੱਖਾਂ ਕਬੂਤਰੀਆਂ ਹਨ।।
ਗ਼ਜ਼ਲ ਅਲਗ਼ਜ਼ਲਾਤ 1 : 16 (PAV)
ਹੇ ਮੇਰੇ ਬਾਲਮ ਵੇਖ, ਤੂੰ ਰੂਪਵੰਤ ਹੈਂ, ਤੂੰ ਸੱਚ ਮੁੱਚ ਪ੍ਰੇਮ ਰੱਤਾ ਹੈਂ, ਸਾਡੀ ਸੇਜ ਹਰੀ ਹੈ।
ਗ਼ਜ਼ਲ ਅਲਗ਼ਜ਼ਲਾਤ 1 : 17 (PAV)
ਸਾਡੇ ਘਰ ਦੇ ਸ਼ਤੀਰ ਦਿਆਰ ਦੇ, ਸਾਡੀਆਂ ਕੜੀਆਂ ਸੂਰ ਦੀਆਂ ਹਨ।।

1 2 3 4 5 6 7 8 9 10 11 12 13 14 15 16 17

BG:

Opacity:

Color:


Size:


Font: