ਗ਼ਜ਼ਲ ਅਲਗ਼ਜ਼ਲਾਤ 2 : 1 (PAV)
ਮੈਂ ਸ਼ਾਰੋਨ ਦੀ ਨਰਗਸ, ਤੇ ਦੂਣਾਂ ਦੀ ਸੋਸਨ ਹਾਂ।।
ਗ਼ਜ਼ਲ ਅਲਗ਼ਜ਼ਲਾਤ 2 : 2 (PAV)
ਜਿਵੇਂ ਸੋਸਨ ਝਾੜੀਆਂ ਦੇ ਵਿੱਚ ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।।
ਗ਼ਜ਼ਲ ਅਲਗ਼ਜ਼ਲਾਤ 2 : 3 (PAV)
ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ। ਮੈਂ ਵੱਡੀ ਚਾਹ ਨਾਲ ਉਸ ਦੇ ਸਾਯੇ ਵਿੱਚ ਬੈਠੀ ਸਾਂ, ਉਸ ਦਾ ਫਲ ਤੇਰੇ ਤਾਲੂ ਨੂੰ ਮਿੱਠਾ ਲੱਗਦਾ ਸੀ।
ਗ਼ਜ਼ਲ ਅਲਗ਼ਜ਼ਲਾਤ 2 : 4 (PAV)
ਉਹ ਮੈਨੂੰ ਦਾਉਤ-ਖ਼ਾਨੇ ਨੂੰ ਲੈ ਆਇਆ, ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
ਗ਼ਜ਼ਲ ਅਲਗ਼ਜ਼ਲਾਤ 2 : 5 (PAV)
ਮੈਨੂੰ ਸੌਗੀ ਨਾਲ ਸਹਾਰਾ ਦਿਓ, ਸੇਆਂ ਨਾਲ ਮੈਨੂੰ ਨਰੋਆ ਕਰੋ, ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
ਗ਼ਜ਼ਲ ਅਲਗ਼ਜ਼ਲਾਤ 2 : 6 (PAV)
ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥਾ ਮੈਨੂੰ ਘੇਰੇ ਵਿੱਚ ਲੈਂਦਾ!
ਗ਼ਜ਼ਲ ਅਲਗ਼ਜ਼ਲਾਤ 2 : 7 (PAV)
ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਦ ਦਿੰਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੀਕ ਉਹ ਨੂੰ ਨਾ ਭਾਵੇ!।।
ਗ਼ਜ਼ਲ ਅਲਗ਼ਜ਼ਲਾਤ 2 : 8 (PAV)
ਮੇਰੇ ਬਾਲਮ ਦੀ ਅਵਾਜ਼! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਿਆਂ ਤੇ ਟਿੱਲਿਆਂ ਉੱਪਰ ਦੀ ਕੁੱਦਦਿਆਂ ਹੋਇਆਂ!
ਗ਼ਜ਼ਲ ਅਲਗ਼ਜ਼ਲਾਤ 2 : 9 (PAV)
ਮੇਰਾ ਬਾਲਮ ਚਕਾਰੇ ਯਾ ਜੁਆਨ ਹਰਨ ਵਾਂਙੁ ਹੈ, ਵੇਖੋ, ਉਹ ਸਾਡੀ ਕੰਧ ਦੇ ਪਿਛਾੜੀ ਖੜਾ ਹੈ, ਉਹ ਤਾਕੀਆਂ ਵਿੱਚ ਦੀ ਝਾਕਦਾ, ਤੇ ਝਰੋਖਿਆ ਥਾਣੀ ਤੱਕਦਾ ਹੈ!।।
ਗ਼ਜ਼ਲ ਅਲਗ਼ਜ਼ਲਾਤ 2 : 10 (PAV)
ਮੇਰੇ ਬਾਲਮ ਨੇ ਮੈਨੂੰ ਉੱਤਰ ਦੇ ਕੇ ਆਖਿਆ, ਮੇਰੀ ਰੂਪਵੰਤੀ, ਮੇਰੀ ਪ੍ਰੀਤਮਾ, ਉੱਠ ਤੇ ਚੱਲੀ ਆ,
ਗ਼ਜ਼ਲ ਅਲਗ਼ਜ਼ਲਾਤ 2 : 11 (PAV)
ਕਿਉਂ ਜੋ ਵੇਖ, ਪਾਲਾ ਲੰਘ ਗਿਆ ਹੈ, ਮੀਂਹ ਪੈ ਕੇ ਚੱਲਾ ਗਿਆ ਹੈ,
ਗ਼ਜ਼ਲ ਅਲਗ਼ਜ਼ਲਾਤ 2 : 12 (PAV)
ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ, ਗਾਉਣ ਦਾ ਸਮਾ ਆ ਗਿਆ, ਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ।
ਗ਼ਜ਼ਲ ਅਲਗ਼ਜ਼ਲਾਤ 2 : 13 (PAV)
ਹਜੀਰ ਆਪਣੇ ਫਲ ਪਕਾਉਂਦੀ ਹੈ, ਅੰਗੂਰ ਖਿੜ ਰਹੇ ਹਨ, ਓਹ ਸੁਗੰਧ ਦਿੰਦੇ ਹਨ, - ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ!
ਗ਼ਜ਼ਲ ਅਲਗ਼ਜ਼ਲਾਤ 2 : 14 (PAV)
ਹੇ ਮੇਰੀਏ ਕਬੂਤਰੀਏ, ਜਿਹੜੀ ਚਟਾਨ ਦੀਆਂ ਤੇੜਾਂ ਵਿੱਚ, ਢਲਾਣ ਦੇ ਓਹਲੇ ਵਿੱਚ ਹੈਂ, ਮੈਨੂੰ ਆਪਣਾ ਚਿਹਰਾ ਵਿਖਾ, ਮੈਨੂੰ ਆਪਣੀ ਅਵਾਜ਼ ਸੁਣਾ, ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ।।
ਗ਼ਜ਼ਲ ਅਲਗ਼ਜ਼ਲਾਤ 2 : 15 (PAV)
ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ, ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ।
ਗ਼ਜ਼ਲ ਅਲਗ਼ਜ਼ਲਾਤ 2 : 16 (PAV)
ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ, ਉਹ ਸੋਸਨਾਂ ਵਿੱਚ ਚਰਾਉਂਦਾ ਹੈ।
ਗ਼ਜ਼ਲ ਅਲਗ਼ਜ਼ਲਾਤ 2 : 17 (PAV)
ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਹੇ ਮੇਰੇ ਬਾਲਮ, ਮੁੜ ਕੇ ਚਕਾਰੇ ਵਾਂਙੁ, ਜਾਂ ਹਰਨੋਟੇ ਵਾਂਗਰ ਹੋ, ਜਿਹੜਾ ਬਥਰ ਦੇ ਪਹਾੜਾਂ ਉੱਤੇ ਹੈ।।

1 2 3 4 5 6 7 8 9 10 11 12 13 14 15 16 17