ਜ਼ਿਕਰ ਯਾਹ 2 : 1 (PAV)
ਫੇਰ ਮੈਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਦੇ ਹੱਥ ਵਿੱਚ ਕੱਛਣ ਦੀ ਜਰੀਬ ਸੀ
ਜ਼ਿਕਰ ਯਾਹ 2 : 2 (PAV)
ਮੈਂ ਆਖਿਆ ਤੂੰ ਕਿੱਥੇ ਜਾਂਦਾ ਹੈਂॽ ਉਸ ਮੈਨੂੰ ਆਖਿਆ, ਯਰੂਸ਼ਲਮ ਨੂੰ ਨਾਪਣ ਲਈ ਭਈ ਵੇਖਾਂ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ
ਜ਼ਿਕਰ ਯਾਹ 2 : 3 (PAV)
ਤਾਂ ਵੇਖੋ, ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਬਾਹਰ ਨਿੱਕਲਿਆ ਅਤੇ ਦੂਜਾ ਦੂਤ ਉਸ ਦੇ ਮਿਲਣ ਲਈ ਬਾਹਰ ਨਿੱਕਲਿਆ
ਜ਼ਿਕਰ ਯਾਹ 2 : 4 (PAV)
ਉਸ ਨੇ ਉਹ ਨੂੰ ਆਖਿਆ, ਦੌੜ ਕੇ ਉਸ ਜੁਆਨ ਨਾਲ ਗੱਲ ਕਰ ਕਿ ਯਰੂਸ਼ਲਮ ਆਦਮੀਆਂ ਅਤੇ ਆਪਣੇ ਵਿੱਚ ਦੇ ਪਸੂਆਂ ਦੇ ਵਾਧੇ ਦੇ ਕਾਰਨ ਬਿਨ ਫਸੀਲ ਪਿੰਡਾਂ ਵਾਂਙੁ ਵੱਸੇਗਾ
ਜ਼ਿਕਰ ਯਾਹ 2 : 5 (PAV)
ਮੈਂ ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਕੰਧ ਹੋਵਾਂਗਾ ਅਤੇ ਉਸ ਦੇ ਵਿੱਚ ਪਰਤਾਪ ਲਈ ਹੋਵਾਂਗਾ। ਯਹੋਵਾਹ ਦਾ ਵਾਕ ਹੈ।।
ਜ਼ਿਕਰ ਯਾਹ 2 : 6 (PAV)
ਓਏ, ਓਏ! ਉੱਤਰ ਦੇਸ ਵਿੱਚੋਂ ਨਸੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਅਕਾਸ਼ ਦੀਆਂ ਚੌਹਾਂ ਹਵਾਹਾਂ ਵਾਂਙੁ ਤੁਹਾਨੂੰ ਖਿਲਾਰ ਛੱਡਿਆ ਹੈ, ਯਹੋਵਾਹ ਦਾ ਵਾਕ ਹੈ
ਜ਼ਿਕਰ ਯਾਹ 2 : 7 (PAV)
ਓਏ ਸੀਯੋਨਾ, ਭੱਜ ਜਾਹ, ਤੂੰ ਜੋ ਬਾਬਲ ਦੀ ਧੀ ਦੇ ਸੰਗ ਵੱਸਦਾ ਹੈਂ!
ਜ਼ਿਕਰ ਯਾਹ 2 : 8 (PAV)
ਸੈਨਾਂ ਦਾ ਯਹੋਵਾਹ ਤਾਂ ਇਉਂ ਆਖਦਾ ਹੈ ਕਿ ਉਸ ਨੇ ਮੈਨੂੰ ਪਰਤਾਪ ਦੇ ਪਿੱਛੇ ਓਹਨਾਂ ਕੌਮਾਂ ਕੋਲ ਘੱਲਿਆ ਹੈ ਜਿਨ੍ਹਾਂ ਤੁਹਾਨੂੰ ਲੁੱਟ ਪੁੱਟ ਲਿਆ ਹੈ ਕਿਉਂ ਜੋ ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ
ਜ਼ਿਕਰ ਯਾਹ 2 : 9 (PAV)
ਵੇਖੋ ਤਾਂ, ਮੈਂ ਓਹਨਾਂ ਉੱਤੇ ਆਪਣਾ ਹੱਥ ਹਲਾਵਾਂਗਾ ਕਿ ਓਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ!
ਜ਼ਿਕਰ ਯਾਹ 2 : 10 (PAV)
ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ ਅਤੇ ਅਨੰਦ ਹੋ ਕਿਉਂ ਜੋ ਵੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ, ਯਹੋਵਾਹ ਦਾ ਵਾਕ ਹੈ
ਜ਼ਿਕਰ ਯਾਹ 2 : 11 (PAV)
ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਮੇਲ ਕਰ ਲੈਣਗੀਆਂ ਅਤੇ ਓਹ ਮੇਰੀ ਪਰਜਾ ਹੋਣਗੀਆਂ, ਮੈਂ ਓਹਨਾਂ ਦੇ ਵਿੱਚ ਵੱਸਾਂਗਾ ਤਦ ਤੂੰ ਜਾਣੇਂਗੀ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ
ਜ਼ਿਕਰ ਯਾਹ 2 : 12 (PAV)
ਯਹੋਵਾਹ ਯਹੂਦਾਹ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਖ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ
ਜ਼ਿਕਰ ਯਾਹ 2 : 13 (PAV)
ਹੇ ਸਾਰੇ ਬਸ਼ਰੋ, ਯਹੋਵਾਹ ਦੇ ਅੱਗੇ ਚੁਪ ਹੋ ਜਾਓ ਕਿਉਂ ਜੋ ਉਹ ਆਪਣੇ ਪਵਿੱਤਰ ਅਸਥਾਨ ਤੋਂ ਜਾਗ ਉੱਠਿਆ ਹੈ।।

1 2 3 4 5 6 7 8 9 10 11 12 13

BG:

Opacity:

Color:


Size:


Font: