ਜ਼ਿਕਰ ਯਾਹ 3 : 1 (PAV)
ਫੇਰ ਉਸ ਮੈਨੂੰ ਵਿਖਾਇਆ ਕਿ ਪਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖਲੋਤਾ ਹੈ ਅਤੇ ਸ਼ਤਾਨ ਉਸ ਦੇ ਸੱਜੇ ਹੱਥ ਉੱਤੇ ਖੜਾ ਹੈ ਭਈ ਉਸ ਨਾਲ ਵਿਰੋਧ ਕਰੇ
ਜ਼ਿਕਰ ਯਾਹ 3 : 2 (PAV)
ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, ਹੇ ਸ਼ਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਯਰੂਸ਼ਲਮ ਨੂੰ ਚੁਣ ਲਿਆ ਹੈ ਤੈਨੂੰ ਝਿੜਕੇ! ਕੀ ਏਹ ਉਹ ਕੁੱਢਣੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈॽ
ਜ਼ਿਕਰ ਯਾਹ 3 : 3 (PAV)
ਯਹੋਸ਼ੁਆ ਮੈਲੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜਾ ਸੀ
ਜ਼ਿਕਰ ਯਾਹ 3 : 4 (PAV)
ਤਾਂ ਉਸ ਓਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ ਉੱਤਰ ਦੇ ਕੇ ਆਖਿਆ ਕਿ ਏਸ ਤੋਂ ਮੈਲੇ ਕੱਪੜੇ ਲਾਹ ਲਓ! ਅਤੇ ਉਹ ਨੇ ਉਸ ਨੂੰ ਆਖਿਆ, ਵੇਖ, ਮੈਂ ਤੇਰੀ ਬੁਰਿਆਈ ਤੈਥੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪੁਆਵਾਂਗਾ
ਜ਼ਿਕਰ ਯਾਹ 3 : 5 (PAV)
ਮੈਂ ਆਖਿਆ, ਏਸ ਦੇ ਸਿਰ ਉੱਤੇ ਓਹ ਸਾਫ ਆਮਾਮਾ ਰੱਖਣ! ਤਾਂ ਓਹਨਾਂ ਨੇ ਉਸ ਦੇ ਸਿਰ ਉੱਤੇ ਸਾਫ ਅਮਾਮਾ ਰੱਖਿਆ ਅਤੇ ਕੱਪੜੇ ਪੁਆਏ ਅਰ ਯਹੋਵਾਹ ਦਾ ਦੂਤ ਕੋਲ ਖਲੋਤਾ ਰਿਹਾ
ਜ਼ਿਕਰ ਯਾਹ 3 : 6 (PAV)
ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਤਗੀਦ ਕੀਤੀ ਕਿ
ਜ਼ਿਕਰ ਯਾਹ 3 : 7 (PAV)
ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ ਅਤੇ ਮੇਰੇ ਦਰਬਾਰ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਓਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ
ਜ਼ਿਕਰ ਯਾਹ 3 : 8 (PAV)
ਹੇ ਯਹੋਸ਼ੁਆ, ਪਰਧਾਨ ਜਾਜਕ, ਸੁਣੀਂ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ ਕਿਉਂ ਜੋ ਏਹ ਨਿਸ਼ਾਨ ਦੇ ਮਨੁੱਖ ਹਨ। ਵੇਖੋ ਨਾ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ
ਜ਼ਿਕਰ ਯਾਹ 3 : 9 (PAV)
ਕਿਉਂ ਜੋ ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਏਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਮੈਂ ਇੱਕੋ ਦਿਨ ਵਿੱਚ ਏਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ
ਜ਼ਿਕਰ ਯਾਹ 3 : 10 (PAV)
ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹਜੀਰ ਦੇ ਬਿਰਛ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
❮
❯