ਜ਼ਿਕਰ ਯਾਹ 7 : 1 (PAV)
ਦਾਰਾ ਪਾਤਸ਼ਾਹ ਦੇ ਚੌਥੇ ਵਰ੍ਹੇ ਇਉਂ ਹੋਇਆ ਕਿ ਯਹੋਵਾਹ ਦੀ ਬਾਣੀ ਨੌਵੇਂ ਮਹੀਨੇ ਦੀ ਚੌਥੀ ਤਾਰੀਖ ਨੂੰ ਅਰਥਾਤ ਕਿਸਲੇਵ ਵਿੱਚ ਜ਼ਕਰਯਾਹ ਨੂੰ ਆਈ
ਜ਼ਿਕਰ ਯਾਹ 7 : 2 (PAV)
ਤਾਂ ਬੈਤਏਲ ਵਾਲਿਆਂ ਨੇ ਸ਼ਰਾਸਰ ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਘੱਲਿਆ ਭਈ ਯਹੋਵਾਹ ਦੇ ਅੱਗੇ ਬੇਨਤੀ ਕਰਨ
ਜ਼ਿਕਰ ਯਾਹ 7 : 3 (PAV)
ਅਤੇ ਜਾਜਕਾਂ ਨੂੰ ਜਿਹੜੇ ਸੈਨਾ ਦੇ ਯਹੋਵਾਹ ਦੇ ਭਵਨ ਲਈ ਸਨ ਅਤੇ ਨਬੀਆਂ ਨੂੰ ਆਖਣ, ਕੀ ਮੈਂ ਪੰਜਵੇਂ ਮਹੀਨੇ ਵਿੱਚ ਵੱਖਰਾ ਹੋ ਕੇ ਰੋਵਾਂ ਜਿਵੇਂ ਮੈਂ ਕਈਆਂ ਵਰ੍ਹਿਆਂ ਤੋਂ ਕਰਦਾ ਰਿਹਾ ਹਾਂॽ
ਜ਼ਿਕਰ ਯਾਹ 7 : 4 (PAV)
ਫੇਰ ਸੈਨਾਂ ਦੇ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
ਜ਼ਿਕਰ ਯਾਹ 7 : 5 (PAV)
ਦੇਸ ਦੇ ਸਾਰੇ ਲੋਕਾਂ ਨੂੰ ਅਤੇ ਜਾਜਕਾਂ ਨੂੰ ਆਖ ਕਿ ਜਦ ਤੁਸਾਂ ਪੰਜਵੇਂ ਅਤੇ ਸੱਤਵੇਂ ਮਹੀਨੇ ਵਿੱਚ ਇਨ੍ਹਾਂ ਸੱਤਰਾਂ ਵਰ੍ਹਿਆਂ ਤੀਕ ਵਰਤ ਰੱਖਿਆ ਅਤੇ ਪਿੱਟ ਪਟਊਆ ਕੀਤਾ, ਕੀ ਕਦੀ ਮੇਰੇ ਲਈ ਵੀ ਵਰਤ ਰੱਖਿਆॽ
ਜ਼ਿਕਰ ਯਾਹ 7 : 6 (PAV)
ਜਦ ਤੁਸੀਂ ਖਾਂਦੇ ਹੋ ਅਤੇ ਜਦ ਤੁਸੀਂ ਪੀਂਦੇ ਹੋ ਤਾਂ ਕੀ ਤੁਸੀਂ ਆਪ ਹੀ ਨਹੀਂ ਖਾਂਦੇ ਅਤੇ ਆਪ ਹੀ ਨਹੀਂ ਪੀਂਦੇ ਹੋ
ਜ਼ਿਕਰ ਯਾਹ 7 : 7 (PAV)
ਕੀ ਏਹ ਓਹ ਗੱਲਾਂ ਨਹੀਂ ਹਨ ਜਿਹੜੀਆਂ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰੀਆਂ ਸਨ ਜਦ ਯਰੂਸ਼ਲਮ ਵੱਸਦਾ ਸੀ ਅਤੇ ਸੁਖੀ ਸੀ ਅਤੇ ਉਹ ਦੇ ਆਲੇ ਦੁਆਲੇ ਦੇ ਨਗਰ ਅਰ ਦੱਖਣ ਅਰ ਬੇਟ ਵੱਸਦੇ ਸਨॽ।।
ਜ਼ਿਕਰ ਯਾਹ 7 : 8 (PAV)
ਫੇਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ ਕਿ
ਜ਼ਿਕਰ ਯਾਹ 7 : 9 (PAV)
ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ ਕਿ ਸਚਿਆਈ ਨਾਲ ਨਿਆਉਂ ਕਰੋ ਅਤੇ ਹਰ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਰਹਮ ਕਰੇ
ਜ਼ਿਕਰ ਯਾਹ 7 : 10 (PAV)
ਵਿੱਧਵਾ, ਯਤੀਮ, ਪਰਦੇਸੀ ਅਤੇ ਮਸਕੀਨ ਨੂੰ ਨਾ ਸਤਾਓ ਅਤੇ ਨਾ ਕੋਈ ਤੁਹਾਡੇ ਵਿੱਚੋਂ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ
ਜ਼ਿਕਰ ਯਾਹ 7 : 11 (PAV)
ਪਰ ਓਹ ਗੌਹ ਕਰਨ ਲਈ ਰਾਜ਼ੀ ਨਾ ਹੋਏ। ਓਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਓਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਭਈ ਨਾ ਸੁਣਨ
ਜ਼ਿਕਰ ਯਾਹ 7 : 12 (PAV)
ਅਤੇ ਓਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਙੁ ਕਰ ਲਿਆ ਭਈ ਬਿਵਸਥਾ ਨੂੰ ਅਤੇ ਓਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਘੱਲੀਆਂ ਸਨ। ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ
ਜ਼ਿਕਰ ਯਾਹ 7 : 13 (PAV)
ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਓਹਨਾਂ ਨੇ ਨਾ ਸੁਣਿਆ ਤਿਵੇਂ ਹੀ ਓਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
ਜ਼ਿਕਰ ਯਾਹ 7 : 14 (PAV)
ਸਗੋਂ ਮੈਂ ਓਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ ਜਿਨ੍ਹਾਂ ਨੂੰ ਓਹਨਾਂ ਨਾ ਜਾਤਾ। ਸੋ ਉਹ ਦੇਸ ਓਹਨਾਂ ਦੇ ਪਿੱਛੋਂ ਵਿਰਾਨ ਹੋ ਗਿਆ ਭਈ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ। ਓਹਨਾਂ ਨੇ ਉਸ ਮਨ ਮੋਹਣੇ ਦੇਸ ਨੂੰ ਵਿਰਾਨ ਕਰ ਦਿੱਤਾ।।

1 2 3 4 5 6 7 8 9 10 11 12 13 14

BG:

Opacity:

Color:


Size:


Font: