ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਵਾਈਜ਼ ਅਧਿਆਇ 3

1 ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, - 2 ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ, 3 ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ, ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ, 4 ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ, 5 ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ ਇਕੱਠੇ ਕਰਨ ਦਾ ਵੇਲਾ ਹੈ, ਇੱਕ ਗਲ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ, 6 ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗੁਵਾਉਣ ਦਾ ਵੇਲਾ ਹੈ, ਇੱਕ ਸਾਂਭਣ ਦਾ ਵੇਲਾ ਹੈ ਅਤੇ ਇੱਕ ਸੁੱਟਣ ਦਾ ਵੇਲਾ ਹੈ 7 ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸੀਉਣ ਦਾ ਵੇਲਾ ਹੈ, ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ 8 ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ, ਇੱਕ ਜੁੱਧ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ ਵੇਲਾ ਹੈ। 9 ਕੰਮ ਕਰਨ ਵਾਲੇ ਨੂੰ ਉਸ ਤੋਂ ਜਿਹ ਦੇ ਉੱਤੇ ਉਹ ਮਿਹਨਤ ਕਰਦਾ ਹੈ ਕੀ ਲਾਭ ਹੈ?।। 10 ਮੈਂ ਉਸ ਕਸ਼ਟ ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ 11 ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ 12 ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ 13 ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ 14 ਮੈਂ ਜਾਣਦਾ ਹਾਂ ਭਈ ਜੋ ਕੁਝ ਪਰਮੇਸ਼ੁਰ ਕਰਦਾ ਹੈ ਸੋ ਸਦਾ ਦੇ ਲਈ ਹੈ, ਨਾ ਉਸ ਦੇ ਵਿੱਚ ਕੋਈ ਵਾਧਾ ਹੋ ਸੱਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸੱਕਦਾ ਹੈ ਅਤੇ ਪਰਮੇਸ਼ਰ ਇਹ ਕਰਦਾ ਹੈ ਜੋ ਲੋਕ ਉਸ ਅੱਗੇ ਡਰਦੇ ਰਹਿਣ 15 ਜੋ ਕੁਝ ਹੋਇਆ ਸੀ ਸੋ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਸੋ ਅੱਗੇ ਵੀ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ।। 16 ਮੁੜ ਮੈਂ ਸੂਰਜ ਦੇ ਹੇਠ ਡਿੱਠਾ ਭਈ ਨਿਆਉਂ ਦੇ ਥਾਂ, ਉੱਥੇ ਦੁਸ਼ਟਤਾ ਹੈ, ਅਤੇ ਧਰਮ ਦੇ ਥਾਂ ਉੱਥੇ ਦੁਸ਼ਟਤਾ ਵੀ ਹੈ, 17 ਤਦ ਮੈਂ ਆਪਣੇ ਮਨ ਵਿੱਚ ਆਖਿਆ ਭਈ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਉਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ 18 ਮੈਂ ਆਪਣੇ ਮਨ ਵਿੱਚ ਆਖਿਆ ਕਿ ਏਹ ਆਦਮ ਵੰਸੀਆਂ ਦੇ ਕਾਰਨ ਹੈ ਭਈ ਪਰਮੇਸ਼ੁਰ ਓਹਨਾਂ ਨੂੰ ਜਾਚੇ ਅਤੇ ਓਹ ਵੇਖਣ ਭਈ ਅਸੀਂ ਆਪ ਪਸੂ ਹੀ ਹਾਂ 19 ਕਿਉਂਕਿ ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, - ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20 ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21 ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ? 22 ਸੋ ਮੈਂ ਡਿੱਠਾ ਭਈ ਆਦਮੀ ਦੇ ਲਈ ਇਸ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਜੋ ਉਹ ਆਪਣੇ ਕੰਮ ਧੰਦੇ ਵਿੱਚ ਅਨੰਦ ਰਿਹਾ ਕਰੇ, ਇਸ ਲਈ ਜੋ ਉਸ ਦਾ ਭਾਗ ਇਹੋ ਹੈ, ਕਿਉਂਕਿ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਸ ਦੇ ਵੇਖਣ ਨੂੰ ਕੌਣ ਉਹ ਨੂੰ ਮੁੜ ਲਿਆਵੇਗਾ?
1. ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, - 2. ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ, ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ, 3. ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ, ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ, 4. ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ, ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ, 5. ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ ਇਕੱਠੇ ਕਰਨ ਦਾ ਵੇਲਾ ਹੈ, ਇੱਕ ਗਲ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ, 6. ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗੁਵਾਉਣ ਦਾ ਵੇਲਾ ਹੈ, ਇੱਕ ਸਾਂਭਣ ਦਾ ਵੇਲਾ ਹੈ ਅਤੇ ਇੱਕ ਸੁੱਟਣ ਦਾ ਵੇਲਾ ਹੈ 7. ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸੀਉਣ ਦਾ ਵੇਲਾ ਹੈ, ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ 8. ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ, ਇੱਕ ਜੁੱਧ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ ਵੇਲਾ ਹੈ। 9. ਕੰਮ ਕਰਨ ਵਾਲੇ ਨੂੰ ਉਸ ਤੋਂ ਜਿਹ ਦੇ ਉੱਤੇ ਉਹ ਮਿਹਨਤ ਕਰਦਾ ਹੈ ਕੀ ਲਾਭ ਹੈ?।। 10. ਮੈਂ ਉਸ ਕਸ਼ਟ ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ 11. ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ 12. ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ 13. ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ 14. ਮੈਂ ਜਾਣਦਾ ਹਾਂ ਭਈ ਜੋ ਕੁਝ ਪਰਮੇਸ਼ੁਰ ਕਰਦਾ ਹੈ ਸੋ ਸਦਾ ਦੇ ਲਈ ਹੈ, ਨਾ ਉਸ ਦੇ ਵਿੱਚ ਕੋਈ ਵਾਧਾ ਹੋ ਸੱਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸੱਕਦਾ ਹੈ ਅਤੇ ਪਰਮੇਸ਼ਰ ਇਹ ਕਰਦਾ ਹੈ ਜੋ ਲੋਕ ਉਸ ਅੱਗੇ ਡਰਦੇ ਰਹਿਣ 15. ਜੋ ਕੁਝ ਹੋਇਆ ਸੀ ਸੋ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਸੋ ਅੱਗੇ ਵੀ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ।। 16. ਮੁੜ ਮੈਂ ਸੂਰਜ ਦੇ ਹੇਠ ਡਿੱਠਾ ਭਈ ਨਿਆਉਂ ਦੇ ਥਾਂ, ਉੱਥੇ ਦੁਸ਼ਟਤਾ ਹੈ, ਅਤੇ ਧਰਮ ਦੇ ਥਾਂ ਉੱਥੇ ਦੁਸ਼ਟਤਾ ਵੀ ਹੈ, 17. ਤਦ ਮੈਂ ਆਪਣੇ ਮਨ ਵਿੱਚ ਆਖਿਆ ਭਈ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਉਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ 18. ਮੈਂ ਆਪਣੇ ਮਨ ਵਿੱਚ ਆਖਿਆ ਕਿ ਏਹ ਆਦਮ ਵੰਸੀਆਂ ਦੇ ਕਾਰਨ ਹੈ ਭਈ ਪਰਮੇਸ਼ੁਰ ਓਹਨਾਂ ਨੂੰ ਜਾਚੇ ਅਤੇ ਓਹ ਵੇਖਣ ਭਈ ਅਸੀਂ ਆਪ ਪਸੂ ਹੀ ਹਾਂ 19. ਕਿਉਂਕਿ ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, - ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20. ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21. ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ? 22. ਸੋ ਮੈਂ ਡਿੱਠਾ ਭਈ ਆਦਮੀ ਦੇ ਲਈ ਇਸ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਜੋ ਉਹ ਆਪਣੇ ਕੰਮ ਧੰਦੇ ਵਿੱਚ ਅਨੰਦ ਰਿਹਾ ਕਰੇ, ਇਸ ਲਈ ਜੋ ਉਸ ਦਾ ਭਾਗ ਇਹੋ ਹੈ, ਕਿਉਂਕਿ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਸ ਦੇ ਵੇਖਣ ਨੂੰ ਕੌਣ ਉਹ ਨੂੰ ਮੁੜ ਲਿਆਵੇਗਾ?
  • ਵਾਈਜ਼ ਅਧਿਆਇ 1  
  • ਵਾਈਜ਼ ਅਧਿਆਇ 2  
  • ਵਾਈਜ਼ ਅਧਿਆਇ 3  
  • ਵਾਈਜ਼ ਅਧਿਆਇ 4  
  • ਵਾਈਜ਼ ਅਧਿਆਇ 5  
  • ਵਾਈਜ਼ ਅਧਿਆਇ 6  
  • ਵਾਈਜ਼ ਅਧਿਆਇ 7  
  • ਵਾਈਜ਼ ਅਧਿਆਇ 8  
  • ਵਾਈਜ਼ ਅਧਿਆਇ 9  
  • ਵਾਈਜ਼ ਅਧਿਆਇ 10  
  • ਵਾਈਜ਼ ਅਧਿਆਇ 11  
  • ਵਾਈਜ਼ ਅਧਿਆਇ 12  
×

Alert

×

Punjabi Letters Keypad References