ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅਸਤਸਨਾ ਅਧਿਆਇ 1

1 ਏਹ ਓਹ ਗੱਲਾਂ ਹਨ ਜਿਹੜੀਆਂ ਮੂਸਾ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰਲੀ ਉਜਾੜ ਵਿੱਚ ਸੂਫ਼ ਦੇ ਅੱਗੇ ਅਰਾਬਾਹ ਵਿੱਚ ਫਾਰਾਨ, ਤੋਂਫ਼ਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਾਲੇ ਬੋਲਿਆ 2 ਏਹ ਹੋਰੇਬ ਤੋਂ ਸੇਈਰ ਪਰਬਤ ਦੇ ਰਾਹ ਥਾਣੀ ਕਾਦੇਸ਼- ਬਰਨੇਆ ਤੀਕ ਗਿਆਰਾਂ ਦਿਨਾਂ ਦਾ ਸਫ਼ਰ ਹੈ 3 ਐਉਂ ਹੋਇਆ ਕਿ ਚਾਲੀਵੇਂ ਵਰਹੇ ਦੇ ਗਿਆਰਵੇਂ ਮਹੀਨੇ ਅਤੇ ਉਸ ਮਹੀਨੇ ਦੀ ਪਹਿਲੀ ਤਾਰੀਕ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਓਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਹ ਨੂੰ ਉਨ੍ਹਾਂ ਲਈ ਹੁਕਮ ਦਿੱਤਾ ਸੀ 4 ਇਹ ਦੇ ਮਗਰੋਂ ਕਿ ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ ਜਿਹੜਾ ਅਸ਼ਤਾਰੋਥ ਵਿੱਚ ਵੱਸਦਾ ਸੀ ਅਦਰਈ ਵਿੱਚ ਮਾਰ ਸੁੱਟਿਆ 5 ਤਾਂ ਯਰਦਨ ਦੇ ਪਾਰ ਮੋਆਬ ਦੇ ਦੇਸ ਵਿੱਚ ਮੂਸਾ ਏਸ ਬਿਵਸਥਾ ਦਾ ਨਿਰਨਾ ਕਰਨ ਲੱਗਾ 6 ਕਿ ਯਹੋਵਾਹ ਸਾਡਾ ਪਰਮੇਸ਼ੁਰ ਹੋਰੇਬ ਵਿੱਚ ਸਾਡੇ ਨਾਲ ਏਹ ਬੋਲਿਆ ਕਿ ਤੁਸੀਂ ਏਸ ਪਹਾੜ ਵਿੱਚ ਢੇਰ ਚਿਰ ਤੀਕ ਰਹੇ ਹੋ 7 ਹੁਣ ਤੁਸੀਂ ਮੁੜੋ ਅਤੇ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ ਵਿੱਚ ਅਤੇ ਅਰਾਬਾਹ ਦੇ ਨੇੜੇ ਤੇੜੇ ਦੇ ਥਾਵਾਂ ਵਿੱਚ ਪਹਾੜੀ ਦੇਸ ਵਿੱਚ ਅਤੇ ਮਦਾਨ ਵਿੱਚ ਦੱਖਣ ਵੱਲ ਅਤੇ ਸਮੁੰਦਰ ਦੇ ਕੰਢੇ ਉੱਤੇ ਕਨਾਨੀਆਂ ਦੇ ਦੇਸ ਵਿੱਚ ਲਬਾਨੋਨ ਅਤੇ ਵੱਡੇ ਦਰਿਆ ਤੀਕ ਅਰਥਾਤ ਦਰਿਆ ਫ਼ਰਾਤ ਤੀਕ ਜਾਓ 8 ਵੇਖੋ, ਏਸ ਧਰਤੀ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ। ਏਸ ਵਿੱਚ ਜਾਓ ਅਤੇ ਏਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ ਕਿ ਮੈਂ ਤੁਹਾਨੂੰ ਅਤੇ ਉਸ ਦੇ ਮਗਰੋਂ ਤੁਹਾਡੀ ਅੰਸ ਨੂੰ ਦਿਆਂਗਾ 9 ਤਾਂ ਉਸ ਵੇਲੇ ਮੈਂ ਤੁਹਾਨੂੰ ਏਹ ਆਖਿਆ ਸੀ ਕਿ ਮੈਂ ਇੱਕਲਾ ਤੁਹਾਡਾ ਭਾਰ ਨਹੀਂ ਚੁੱਕ ਸੱਕਦਾ 10 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਵਧਾਇਆ ਹੈ ਅਤੇ ਵੇਖੋ, ਅੱਜ ਦੇ ਦਿਨ ਤੁਸੀਂ ਅਕਾਸ਼ ਦੇ ਤਾਰਿਆਂ ਜਿਨ੍ਹੇ ਹੋ 11 ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ ਜਿਵੇਂ ਉਸ ਤੁਹਾਨੂੰ ਬਚਨ ਦਿੱਤਾ ਹੈ 12 ਮੈਂ ਕਿਵੇਂ ਇੱਕਲਾ ਤੁਹਾਡਾ ਥਕੇਵਾਂ, ਤੁਹਾਡਾ ਭਾਰ ਅਤੇ ਤੁਹਾਡਾ ਰਿੱਝਣ ਭੁੱਜਣ ਝੱਲੀ ਜਾਵਾਂ? 13 ਤੁਸੀਂ ਬੁੱਧਵਾਨ ਸਿਆਣੇ ਅਤੇ ਮੰਨੇ ਦੰਨੇ ਮਨੁੱਖ ਆਪਣੇ ਗੋਤਾਂ ਅਨੁਸਾਰ ਲਓ ਕਿ ਮੈਂ ਉਨ੍ਹਾਂ ਨੂੰ ਤੁਹਾਡੇ ਉੱਤੇ ਸਰਦਾਰ ਠਹਿਰਾਵਾਂ 14 ਤਾਂ ਤੁਸਾਂ ਮੈਨੂੰ ਉੱਤਰ ਦੇ ਕੇ ਆਖਿਆ ਸੀ ਕਿ ਏਹ ਗੱਲ ਚੰਗੀ ਹੈ ਜਿਹੜੀ ਤੂੰ ਸਾਡੇ ਕਰਨ ਲਈ ਬੋਲਿਆਂ ਹੈਂ 15 ਸੋ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਮੰਨੇ ਦੰਨੇ ਮਨੁੱਖ ਸਨ ਅਤੇ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ, ਅਤੇ ਦਸਾਂ ਦੇ ਸਰਦਾਰ, ਨਾਲੇ ਤੁਹਾਡੇ ਗੋਤਾਂ ਦੇ ਹੁੱਦੇਦਾਰ 16 ਅਤੇ ਉਸੇ ਵੇਲੇ ਮੈਂ ਤੁਹਾਡੇ ਨਿਆਉਂਕਾਰਾਂ ਨੂੰ ਹੁਕਮ ਦੇ ਕੇ ਆਖਿਆ ਸੀ ਕਿ ਆਪਣੇ ਭਰਾਵਾਂ ਦੇ ਵਿਚਲੇ ਝਗੜੇ ਸੁਣੋ ਅਰ ਮਨੁੱਖ ਅਤੇ ਉਸ ਦੇ ਭਰਾ ਦਾ ਨਿਆਉਂ ਕਰੋ 17 ਨਿਆਉਂ ਕਰਨ ਦੇ ਵੇਲੇ ਕਿਸੇ ਦੀ ਪੱਖ ਪਾਤ ਨਾ ਕਰਿਓ। ਤੁਸੀਂ ਵੱਡੇ ਛੋਟੇ ਦੀ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ ਕਿਉਂ ਜੋ ਨਿਆਉਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਾਹਲੀ ਔਖੀ ਹੋਵੇ ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਹ ਨੂੰ ਸੁਣਾਂਗਾ 18 ਤਾਂ ਮੈਂ ਉਸ ਵੇਲੇ ਤੁਹਾਨੂੰ ਸਾਰੀਆਂ ਗੱਲਾਂ ਦਾ ਹੁਕਮ ਜਿਹੜੀਆਂ ਤੁਹਾਡੇ ਕਰਨ ਦੀਆਂ ਸਨ ਦਿੱਤਾ ਸੀ।। 19 ਫੇਰ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚ ਦੀ ਜਿਹੜੀ ਤੁਸਾਂ ਅਮੋਰੀਆਂ ਦੇ ਪਹਾੜੀ ਦੇਸ ਦੇ ਕੋਲ ਵੇਖੀ ਸੀ ਅਸੀਂ ਗਏ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼-ਬਰਨੇਆ ਵਿੱਚ ਆਏ 20 ਫੇਰ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ ਕੋਲ ਪੁੱਜੇ ਹੋ ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ 21 ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਏਹ ਧਰਤੀ ਰੱਖੀ ਹੈ! ਚੜ੍ਹ ਜਾਓ ਅਤੇ ਕਬਜਾ ਕਰੋ ਜਿਵੇਂ ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਬੋਲਿਆ ਹੈ! ਨਾ ਡਰੋ ਅਤੇ ਨਾ ਘਾਬਰੋ! 22 ਉਪਰੰਤ ਤੁਸਾਂ ਸਾਰਿਆਂ ਨੇ ਮੇਰੇ ਕੋਲ ਆਣ ਕੇ ਮੈਨੂੰ ਆਖਿਆ ਸੀ ਕਿ ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਘੱਲੀਏ ਕਿ ਓਹ ਸਾਡੇ ਲਈ ਧਰਤੀ ਦੀ ਭਾਲ ਕਰਨ ਅਤੇ ਸਾਨੂੰ ਉਸ ਰਾਹ ਦਾ ਜਿਹ ਦੇ ਵਿੱਚ ਅਸਾਂ ਉਤਾਹਾਂ ਜਾਣਾ ਹੈ ਅਤੇ ਉਨ੍ਹਾਂ ਸ਼ਹਿਰਾਂ ਦਾ ਜਿਨ੍ਹਾਂ ਵਿੱਚ ਅਸਾਂ ਪੁੱਜਣਾ ਹੈ ਪਤਾ ਦੇਣ 23 ਏਹ ਗੱਲ ਮੈਨੂੰ ਚੰਗੀ ਲੱਗੀ ਤਾਂ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਹਰ ਗੋਤ ਤੋਂ ਇੱਕ ਇੱਕ ਕਰਕੇ ਲਏ 24 ਓਹ ਮੁੜ ਕੇ ਪਹਾੜੀ ਦੇਸ ਉੱਤੇ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪੁੱਜ ਕੇ ਉਹ ਦਾ ਖੋਜ ਕੱਢਿਆ 25 ਓਹ ਆਪਣੇ ਹੱਥਾਂ ਵਿੱਚ ਉਸ ਦੇਸ ਦਾ ਫਲ ਲੈ ਕੇ ਸਾਡੇ ਕੋਲ ਲਿਆਏ ਅਤੇ ਸਾਨੂੰ ਖਬਰ ਦਿੱਤੀ ਅਤੇ ਆਖਿਆ ਕਿ ਉਹ ਧਰਤੀ ਚੰਗੀ ਹੈ ਕਿ ਜਿਹੜੀ ਯਹੋਵਾਹ ਸਾਨੂੰ ਦਿੰਦਾ ਹੈ।। 26 ਪਰ ਤੁਸੀਂ ਉਤਾਹਾਂ ਜਾਣਾ ਨਹੀਂ ਚਾਹੁੰਦੇ ਸਾਓ ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ 27 ਨਾਲੇ ਤੁਸੀਂ ਆਪਣੇ ਤੰਬੂਆਂ ਵਿੱਚ ਬੁੜ ਬੁੜ ਕਰਨ ਲੱਗ ਪਏ ਅਤੇ ਆਖਿਆ, ਯਹੋਵਾਹ ਸਾਡੇ ਨਾਲ ਵੈਰ ਕਰਦਾ ਹੈ ਏਸ ਲਈ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਹੈ ਭਈ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ ਜੋ ਸਾਡਾ ਨਾਸ ਕਰ ਸੁੱਟਣ 28 ਅਸੀਂ ਕਿੱਧਰ ਜਾਂਦੇ ਹਾਂ? ਸਾਡੇ ਭਰਾਵਾਂ ਨੇ ਸਾਡੇ ਹਿਰਦੇ ਏਹ ਆਖ ਕੇ ਢਾਲ ਦਿੱਤੇ ਹਨ ਕਿ ਓਹ ਲੋਕ ਸਾਥੋਂ ਵੱਡੇ ਵੱਡੇ ਅਤੇ ਉੱਚੇ ਹਨ! ਸ਼ਹਿਰ ਵੱਡੇ ਅਤੇ ਅਕਾਸ਼ ਤੀਕ ਉੱਚਿਆਂ ਗੜ੍ਹਾਂ ਵਾਲੇ ਹਨ, ਨਾਲੇ ਅਸਾਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ! 29 ਤਾਂ ਮੈਂ ਤੁਹਾਨੂੰ ਆਖਿਆ ਸੀ ਕਿ ਨਾ ਉਨ੍ਹਾਂ ਤੋਂ ਧੜਕਿਓ ਅਤੇ ਨਾ ਉਨ੍ਹਾਂ ਤੋਂ ਭੈ ਖਾਇਓ 30 ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸਰ ਵਿੱਚ ਕੀਤਾ 31 ਨਾਲੇ ਉਜਾੜ ਵਿੱਚ, ਜਿੱਥੇ ਤੁਸਾਂ ਵੇਖਿਆ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁੱਕਿਆ ਜਿਵੇਂ ਮਨੁੱਖ ਆਪਣੇ ਪੁੱਤ੍ਰ ਨੂੰ ਚੁੱਕਦਾ ਹੈ ਤੁਹਾਡੇ ਸਾਰੇ ਰਾਹ ਵਿੱਚ ਜਿੱਥੇ ਤੁਸੀਂ ਜਾਂਦੇ ਸਾਓ ਜਦ ਤੀਕ ਤੁਸੀਂ ਏਸ ਅਸਥਾਨ ਤੀਕ ਨਾ ਪੁੱਜੇ 32 ਪਰ ਏਸ ਗੱਲ ਵਿੱਚ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਤੀਤ ਨਾ ਕੀਤੀ 33 ਉਹ ਤੁਹਾਡੇ ਅੱਗੇ ਅੱਗੇ ਰਾਹ ਵਿੱਚ ਜਾਂਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਥਾਂ ਲੱਭੇ, ਰਾਤ ਨੂੰ ਅੱਗ ਨਾਲ ਅਤੇ ਦਿਨ ਨੂੰ ਬੱਦਲ ਨਾਲ ਉਹ ਤੁਹਾਨੂੰ ਰਾਹ ਵਿਖਾਉਂਦਾ ਸੀ ਜਿਹ ਦੇ ਵਿੱਚ ਤੁਸਾਂ ਜਾਣਾ ਹੁੰਦਾ ਸੀ 34 ਯਹੋਵਾਹ ਤੁਹਾਡੀਆਂ ਗੱਲਾਂ ਦਾ ਰੌਲਾ ਸੁਣ ਕੇ ਕ੍ਰੋਧਵਾਨ ਹੋਇਆ ਅਤੇ ਏਹ ਆਖ ਕੇ ਸੌਂਹ ਖਾਧੀ 35 ਕਿ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਵੀ ਜਿਹੜਾ ਏਸ ਬੁਰੀ ਪੀੜ੍ਹੀ ਦਾ ਹੈ ਉਸ ਚੰਗੀ ਧਰਤੀ ਨੂੰ ਨਾ ਵੇਖੇਗਾ ਜਿਹ ਦੇ ਦੇਣ ਦੀ ਸੌਂਹ ਮੈਂ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ, 36 ਯਫੁੰਨਹ ਦੇ ਪੁੱਤ੍ਰ ਕਾਲੇਬ ਤੋਂ ਛੁੱਟ। ਉਹ ਉਸ ਨੂੰ ਵੇਖੇਗਾ ਅਤੇ ਮੈਂ ਉਹ ਧਰਤੀ ਜਿੱਥੇ ਉਹ ਨੇ ਪੈਰ ਧਰੇ ਹਨ ਉਹ ਨੂੰ ਅਤੇ ਉਹ ਦੇ ਪੁੱਤ੍ਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ 37 ਯਹੋਵਾਹ ਮੇਰੇ ਨਾਲ ਵੀ ਤੁਹਾਡੇ ਕਾਰਨ ਏਹ ਆਖ ਕੇ ਗੁੱਸੇ ਹੋਇਆ ਕਿ ਤੂੰ ਵੀ ਉੱਥੇ ਨਹੀਂ ਵੜੇਂਗਾ 38 ਨੂਨ ਦਾ ਪੁੱਤ੍ਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜਾ ਹੈ ਉਹ ਉੱਥੇ ਵੜੇਗਾ। ਉਹ ਨੂੰ ਤਕੜਾ ਕਰ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਮਿਲਖ ਦੁਆਵੇਗਾ 39 ਤੁਹਾਡੇ ਨਿਆਣੇ ਜਿੰਨ੍ਹਾਂ ਨੂੰ ਤੁਸਾਂ ਆਖਿਆ ਸੀ ਕਿ ਓਹ ਲੁੱਟ ਲਈ ਹੋਣਗੇ ਅਤੇ ਤੁਹਾਡੇ ਪੁੱਤ੍ਰ ਜਿੰਨ੍ਹਾਂ ਨੂੰ ਅਜੇ ਭਲੇ ਬੁਰੇ ਦੀ ਸਿਆਣ ਨਹੀਂ ਓਹ ਉਸ ਵਿੱਚ ਵੜਨਗੇ ਅਤੇ ਮੈਂ ਉਹ ਓਹਨਾਂ ਨੂੰ ਦਿਆਂਗਾ ਅਤੇ ਓਹ ਉਸ ਉੱਤੇ ਕਬਜ਼ਾ ਕਰਨਗੇ 40 ਪਰ ਤੁਸੀਂ ਮੁੜੋ ਅਤੇ ਉਜਾੜ ਵਿੱਚ ਲਾਲ ਸਮੁੰਦਰ ਦੇ ਰਾਹ ਥਾਣੀ ਕੂਚ ਕਰੋ।। 41 ਫੇਰ ਤੁਸਾਂ ਉੱਤਰ ਦੇ ਕੇ ਮੈਨੂੰ ਆਖਿਆ ਕਿ ਅਸਾਂ ਯਹੋਵਾਹ ਅੱਗੇ ਪਾਪ ਕੀਤਾ। ਅਸੀਂ ਉਤਾਹਾਂ ਜਾ ਕੇ ਲੜਾਂਗੇ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਲੜਾਈ ਦੇ ਸ਼ਸਤ੍ਰ ਬੰਨ੍ਹ ਕੇ ਪਹਾੜੀ ਦੇਸ ਵਿੱਚ ਚੜ੍ਹਨਾ ਇੱਕ ਛੋਟੀ ਜਹੀ ਗੱਲ ਜਾਤੀ 42 ਪਰ ਯਹੋਵਾਹ ਨੇ ਮੈਨੂੰ ਆਖਿਆ ਕਿ ਉਨ੍ਹਾਂ ਨੂੰ ਆਖ ਕਿ ਉਤਾਹਾਂ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਸੰਗ ਨਹੀਂ ਹਾਂ ਮਤੇ ਤੁਸੀਂ ਆਪਣੇ ਵੈਰੀਆ ਅੱਗੇ ਮਾਰੇ ਜਾਓ 43 ਇਉਂ ਮੈਂ ਤੁਹਾਨੂੰ ਬੋਲਿਆ ਸਾਂ ਪਰ ਤੁਸਾਂ ਨਾ ਸੁਣਿਆ ਅਤੇ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਆਕੀ ਹੋ ਗਏ ਅਤੇ ਧਿਗਾਣੇ ਪਹਾੜੀ ਦੇਸ ਵਿੱਚ ਚੜ੍ਹ ਗਏ 44 ਤਾਂ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ ਵਿੱਚ ਵੱਸਦੇ ਸਨ ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਨਠਾ ਦਿੱਤਾ ਜਿਵੇਂ ਸ਼ਹਿਤ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੀਕ ਮਾਰਿਆ 45 ਫੇਰ ਤੁਸੀਂ ਮੁੜੇ ਅਤੇ ਯਹੋਵਾਹ ਅੱਗੇ ਰੋਏ ਪਰ ਯਹੋਵਾਹ ਨੇ ਤੁਹਾਡਾ ਰੌਲਾ ਨਾ ਸੁਣਿਆ ਅਤੇ ਨਾ ਆਪਣਾ ਕੰਨ ਤੁਹਾਡੇ ਵੱਲ ਧਰਿਆ 46 ਸੋ ਜਿੰਨੇ ਦਿਨ ਤੁਸੀਂ ਟਿਕੇ ਕਾਦੇਸ਼ ਵਿੱਚ ਹੀ ਬਹੁਤ ਦਿਨਾਂ ਤੀਕ ਟਿਕੇ ਰਹੇ।।
1. ਏਹ ਓਹ ਗੱਲਾਂ ਹਨ ਜਿਹੜੀਆਂ ਮੂਸਾ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰਲੀ ਉਜਾੜ ਵਿੱਚ ਸੂਫ਼ ਦੇ ਅੱਗੇ ਅਰਾਬਾਹ ਵਿੱਚ ਫਾਰਾਨ, ਤੋਂਫ਼ਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਾਲੇ ਬੋਲਿਆ 2. ਏਹ ਹੋਰੇਬ ਤੋਂ ਸੇਈਰ ਪਰਬਤ ਦੇ ਰਾਹ ਥਾਣੀ ਕਾਦੇਸ਼- ਬਰਨੇਆ ਤੀਕ ਗਿਆਰਾਂ ਦਿਨਾਂ ਦਾ ਸਫ਼ਰ ਹੈ 3. ਐਉਂ ਹੋਇਆ ਕਿ ਚਾਲੀਵੇਂ ਵਰਹੇ ਦੇ ਗਿਆਰਵੇਂ ਮਹੀਨੇ ਅਤੇ ਉਸ ਮਹੀਨੇ ਦੀ ਪਹਿਲੀ ਤਾਰੀਕ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਓਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਹ ਨੂੰ ਉਨ੍ਹਾਂ ਲਈ ਹੁਕਮ ਦਿੱਤਾ ਸੀ 4. ਇਹ ਦੇ ਮਗਰੋਂ ਕਿ ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ ਜਿਹੜਾ ਅਸ਼ਤਾਰੋਥ ਵਿੱਚ ਵੱਸਦਾ ਸੀ ਅਦਰਈ ਵਿੱਚ ਮਾਰ ਸੁੱਟਿਆ 5. ਤਾਂ ਯਰਦਨ ਦੇ ਪਾਰ ਮੋਆਬ ਦੇ ਦੇਸ ਵਿੱਚ ਮੂਸਾ ਏਸ ਬਿਵਸਥਾ ਦਾ ਨਿਰਨਾ ਕਰਨ ਲੱਗਾ 6. ਕਿ ਯਹੋਵਾਹ ਸਾਡਾ ਪਰਮੇਸ਼ੁਰ ਹੋਰੇਬ ਵਿੱਚ ਸਾਡੇ ਨਾਲ ਏਹ ਬੋਲਿਆ ਕਿ ਤੁਸੀਂ ਏਸ ਪਹਾੜ ਵਿੱਚ ਢੇਰ ਚਿਰ ਤੀਕ ਰਹੇ ਹੋ 7. ਹੁਣ ਤੁਸੀਂ ਮੁੜੋ ਅਤੇ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ ਵਿੱਚ ਅਤੇ ਅਰਾਬਾਹ ਦੇ ਨੇੜੇ ਤੇੜੇ ਦੇ ਥਾਵਾਂ ਵਿੱਚ ਪਹਾੜੀ ਦੇਸ ਵਿੱਚ ਅਤੇ ਮਦਾਨ ਵਿੱਚ ਦੱਖਣ ਵੱਲ ਅਤੇ ਸਮੁੰਦਰ ਦੇ ਕੰਢੇ ਉੱਤੇ ਕਨਾਨੀਆਂ ਦੇ ਦੇਸ ਵਿੱਚ ਲਬਾਨੋਨ ਅਤੇ ਵੱਡੇ ਦਰਿਆ ਤੀਕ ਅਰਥਾਤ ਦਰਿਆ ਫ਼ਰਾਤ ਤੀਕ ਜਾਓ 8. ਵੇਖੋ, ਏਸ ਧਰਤੀ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ। ਏਸ ਵਿੱਚ ਜਾਓ ਅਤੇ ਏਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ ਕਿ ਮੈਂ ਤੁਹਾਨੂੰ ਅਤੇ ਉਸ ਦੇ ਮਗਰੋਂ ਤੁਹਾਡੀ ਅੰਸ ਨੂੰ ਦਿਆਂਗਾ 9. ਤਾਂ ਉਸ ਵੇਲੇ ਮੈਂ ਤੁਹਾਨੂੰ ਏਹ ਆਖਿਆ ਸੀ ਕਿ ਮੈਂ ਇੱਕਲਾ ਤੁਹਾਡਾ ਭਾਰ ਨਹੀਂ ਚੁੱਕ ਸੱਕਦਾ 10. ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਵਧਾਇਆ ਹੈ ਅਤੇ ਵੇਖੋ, ਅੱਜ ਦੇ ਦਿਨ ਤੁਸੀਂ ਅਕਾਸ਼ ਦੇ ਤਾਰਿਆਂ ਜਿਨ੍ਹੇ ਹੋ 11. ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ ਜਿਵੇਂ ਉਸ ਤੁਹਾਨੂੰ ਬਚਨ ਦਿੱਤਾ ਹੈ 12. ਮੈਂ ਕਿਵੇਂ ਇੱਕਲਾ ਤੁਹਾਡਾ ਥਕੇਵਾਂ, ਤੁਹਾਡਾ ਭਾਰ ਅਤੇ ਤੁਹਾਡਾ ਰਿੱਝਣ ਭੁੱਜਣ ਝੱਲੀ ਜਾਵਾਂ? 13. ਤੁਸੀਂ ਬੁੱਧਵਾਨ ਸਿਆਣੇ ਅਤੇ ਮੰਨੇ ਦੰਨੇ ਮਨੁੱਖ ਆਪਣੇ ਗੋਤਾਂ ਅਨੁਸਾਰ ਲਓ ਕਿ ਮੈਂ ਉਨ੍ਹਾਂ ਨੂੰ ਤੁਹਾਡੇ ਉੱਤੇ ਸਰਦਾਰ ਠਹਿਰਾਵਾਂ 14. ਤਾਂ ਤੁਸਾਂ ਮੈਨੂੰ ਉੱਤਰ ਦੇ ਕੇ ਆਖਿਆ ਸੀ ਕਿ ਏਹ ਗੱਲ ਚੰਗੀ ਹੈ ਜਿਹੜੀ ਤੂੰ ਸਾਡੇ ਕਰਨ ਲਈ ਬੋਲਿਆਂ ਹੈਂ 15. ਸੋ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਮੰਨੇ ਦੰਨੇ ਮਨੁੱਖ ਸਨ ਅਤੇ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ, ਅਤੇ ਦਸਾਂ ਦੇ ਸਰਦਾਰ, ਨਾਲੇ ਤੁਹਾਡੇ ਗੋਤਾਂ ਦੇ ਹੁੱਦੇਦਾਰ 16. ਅਤੇ ਉਸੇ ਵੇਲੇ ਮੈਂ ਤੁਹਾਡੇ ਨਿਆਉਂਕਾਰਾਂ ਨੂੰ ਹੁਕਮ ਦੇ ਕੇ ਆਖਿਆ ਸੀ ਕਿ ਆਪਣੇ ਭਰਾਵਾਂ ਦੇ ਵਿਚਲੇ ਝਗੜੇ ਸੁਣੋ ਅਰ ਮਨੁੱਖ ਅਤੇ ਉਸ ਦੇ ਭਰਾ ਦਾ ਨਿਆਉਂ ਕਰੋ 17. ਨਿਆਉਂ ਕਰਨ ਦੇ ਵੇਲੇ ਕਿਸੇ ਦੀ ਪੱਖ ਪਾਤ ਨਾ ਕਰਿਓ। ਤੁਸੀਂ ਵੱਡੇ ਛੋਟੇ ਦੀ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ ਕਿਉਂ ਜੋ ਨਿਆਉਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਾਹਲੀ ਔਖੀ ਹੋਵੇ ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਹ ਨੂੰ ਸੁਣਾਂਗਾ 18. ਤਾਂ ਮੈਂ ਉਸ ਵੇਲੇ ਤੁਹਾਨੂੰ ਸਾਰੀਆਂ ਗੱਲਾਂ ਦਾ ਹੁਕਮ ਜਿਹੜੀਆਂ ਤੁਹਾਡੇ ਕਰਨ ਦੀਆਂ ਸਨ ਦਿੱਤਾ ਸੀ।। 19. ਫੇਰ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਨਕ ਉਜਾੜ ਵਿੱਚ ਦੀ ਜਿਹੜੀ ਤੁਸਾਂ ਅਮੋਰੀਆਂ ਦੇ ਪਹਾੜੀ ਦੇਸ ਦੇ ਕੋਲ ਵੇਖੀ ਸੀ ਅਸੀਂ ਗਏ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼-ਬਰਨੇਆ ਵਿੱਚ ਆਏ 20. ਫੇਰ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ ਕੋਲ ਪੁੱਜੇ ਹੋ ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ 21. ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਏਹ ਧਰਤੀ ਰੱਖੀ ਹੈ! ਚੜ੍ਹ ਜਾਓ ਅਤੇ ਕਬਜਾ ਕਰੋ ਜਿਵੇਂ ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਬੋਲਿਆ ਹੈ! ਨਾ ਡਰੋ ਅਤੇ ਨਾ ਘਾਬਰੋ! 22. ਉਪਰੰਤ ਤੁਸਾਂ ਸਾਰਿਆਂ ਨੇ ਮੇਰੇ ਕੋਲ ਆਣ ਕੇ ਮੈਨੂੰ ਆਖਿਆ ਸੀ ਕਿ ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਘੱਲੀਏ ਕਿ ਓਹ ਸਾਡੇ ਲਈ ਧਰਤੀ ਦੀ ਭਾਲ ਕਰਨ ਅਤੇ ਸਾਨੂੰ ਉਸ ਰਾਹ ਦਾ ਜਿਹ ਦੇ ਵਿੱਚ ਅਸਾਂ ਉਤਾਹਾਂ ਜਾਣਾ ਹੈ ਅਤੇ ਉਨ੍ਹਾਂ ਸ਼ਹਿਰਾਂ ਦਾ ਜਿਨ੍ਹਾਂ ਵਿੱਚ ਅਸਾਂ ਪੁੱਜਣਾ ਹੈ ਪਤਾ ਦੇਣ 23. ਏਹ ਗੱਲ ਮੈਨੂੰ ਚੰਗੀ ਲੱਗੀ ਤਾਂ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਹਰ ਗੋਤ ਤੋਂ ਇੱਕ ਇੱਕ ਕਰਕੇ ਲਏ 24. ਓਹ ਮੁੜ ਕੇ ਪਹਾੜੀ ਦੇਸ ਉੱਤੇ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪੁੱਜ ਕੇ ਉਹ ਦਾ ਖੋਜ ਕੱਢਿਆ 25. ਓਹ ਆਪਣੇ ਹੱਥਾਂ ਵਿੱਚ ਉਸ ਦੇਸ ਦਾ ਫਲ ਲੈ ਕੇ ਸਾਡੇ ਕੋਲ ਲਿਆਏ ਅਤੇ ਸਾਨੂੰ ਖਬਰ ਦਿੱਤੀ ਅਤੇ ਆਖਿਆ ਕਿ ਉਹ ਧਰਤੀ ਚੰਗੀ ਹੈ ਕਿ ਜਿਹੜੀ ਯਹੋਵਾਹ ਸਾਨੂੰ ਦਿੰਦਾ ਹੈ।। 26. ਪਰ ਤੁਸੀਂ ਉਤਾਹਾਂ ਜਾਣਾ ਨਹੀਂ ਚਾਹੁੰਦੇ ਸਾਓ ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ 27. ਨਾਲੇ ਤੁਸੀਂ ਆਪਣੇ ਤੰਬੂਆਂ ਵਿੱਚ ਬੁੜ ਬੁੜ ਕਰਨ ਲੱਗ ਪਏ ਅਤੇ ਆਖਿਆ, ਯਹੋਵਾਹ ਸਾਡੇ ਨਾਲ ਵੈਰ ਕਰਦਾ ਹੈ ਏਸ ਲਈ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਹੈ ਭਈ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ ਜੋ ਸਾਡਾ ਨਾਸ ਕਰ ਸੁੱਟਣ 28. ਅਸੀਂ ਕਿੱਧਰ ਜਾਂਦੇ ਹਾਂ? ਸਾਡੇ ਭਰਾਵਾਂ ਨੇ ਸਾਡੇ ਹਿਰਦੇ ਏਹ ਆਖ ਕੇ ਢਾਲ ਦਿੱਤੇ ਹਨ ਕਿ ਓਹ ਲੋਕ ਸਾਥੋਂ ਵੱਡੇ ਵੱਡੇ ਅਤੇ ਉੱਚੇ ਹਨ! ਸ਼ਹਿਰ ਵੱਡੇ ਅਤੇ ਅਕਾਸ਼ ਤੀਕ ਉੱਚਿਆਂ ਗੜ੍ਹਾਂ ਵਾਲੇ ਹਨ, ਨਾਲੇ ਅਸਾਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ! 29. ਤਾਂ ਮੈਂ ਤੁਹਾਨੂੰ ਆਖਿਆ ਸੀ ਕਿ ਨਾ ਉਨ੍ਹਾਂ ਤੋਂ ਧੜਕਿਓ ਅਤੇ ਨਾ ਉਨ੍ਹਾਂ ਤੋਂ ਭੈ ਖਾਇਓ 30. ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸਰ ਵਿੱਚ ਕੀਤਾ 31. ਨਾਲੇ ਉਜਾੜ ਵਿੱਚ, ਜਿੱਥੇ ਤੁਸਾਂ ਵੇਖਿਆ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁੱਕਿਆ ਜਿਵੇਂ ਮਨੁੱਖ ਆਪਣੇ ਪੁੱਤ੍ਰ ਨੂੰ ਚੁੱਕਦਾ ਹੈ ਤੁਹਾਡੇ ਸਾਰੇ ਰਾਹ ਵਿੱਚ ਜਿੱਥੇ ਤੁਸੀਂ ਜਾਂਦੇ ਸਾਓ ਜਦ ਤੀਕ ਤੁਸੀਂ ਏਸ ਅਸਥਾਨ ਤੀਕ ਨਾ ਪੁੱਜੇ 32. ਪਰ ਏਸ ਗੱਲ ਵਿੱਚ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਤੀਤ ਨਾ ਕੀਤੀ 33. ਉਹ ਤੁਹਾਡੇ ਅੱਗੇ ਅੱਗੇ ਰਾਹ ਵਿੱਚ ਜਾਂਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਥਾਂ ਲੱਭੇ, ਰਾਤ ਨੂੰ ਅੱਗ ਨਾਲ ਅਤੇ ਦਿਨ ਨੂੰ ਬੱਦਲ ਨਾਲ ਉਹ ਤੁਹਾਨੂੰ ਰਾਹ ਵਿਖਾਉਂਦਾ ਸੀ ਜਿਹ ਦੇ ਵਿੱਚ ਤੁਸਾਂ ਜਾਣਾ ਹੁੰਦਾ ਸੀ 34. ਯਹੋਵਾਹ ਤੁਹਾਡੀਆਂ ਗੱਲਾਂ ਦਾ ਰੌਲਾ ਸੁਣ ਕੇ ਕ੍ਰੋਧਵਾਨ ਹੋਇਆ ਅਤੇ ਏਹ ਆਖ ਕੇ ਸੌਂਹ ਖਾਧੀ 35. ਕਿ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਵੀ ਜਿਹੜਾ ਏਸ ਬੁਰੀ ਪੀੜ੍ਹੀ ਦਾ ਹੈ ਉਸ ਚੰਗੀ ਧਰਤੀ ਨੂੰ ਨਾ ਵੇਖੇਗਾ ਜਿਹ ਦੇ ਦੇਣ ਦੀ ਸੌਂਹ ਮੈਂ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ, 36. ਯਫੁੰਨਹ ਦੇ ਪੁੱਤ੍ਰ ਕਾਲੇਬ ਤੋਂ ਛੁੱਟ। ਉਹ ਉਸ ਨੂੰ ਵੇਖੇਗਾ ਅਤੇ ਮੈਂ ਉਹ ਧਰਤੀ ਜਿੱਥੇ ਉਹ ਨੇ ਪੈਰ ਧਰੇ ਹਨ ਉਹ ਨੂੰ ਅਤੇ ਉਹ ਦੇ ਪੁੱਤ੍ਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ 37. ਯਹੋਵਾਹ ਮੇਰੇ ਨਾਲ ਵੀ ਤੁਹਾਡੇ ਕਾਰਨ ਏਹ ਆਖ ਕੇ ਗੁੱਸੇ ਹੋਇਆ ਕਿ ਤੂੰ ਵੀ ਉੱਥੇ ਨਹੀਂ ਵੜੇਂਗਾ 38. ਨੂਨ ਦਾ ਪੁੱਤ੍ਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜਾ ਹੈ ਉਹ ਉੱਥੇ ਵੜੇਗਾ। ਉਹ ਨੂੰ ਤਕੜਾ ਕਰ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਮਿਲਖ ਦੁਆਵੇਗਾ 39. ਤੁਹਾਡੇ ਨਿਆਣੇ ਜਿੰਨ੍ਹਾਂ ਨੂੰ ਤੁਸਾਂ ਆਖਿਆ ਸੀ ਕਿ ਓਹ ਲੁੱਟ ਲਈ ਹੋਣਗੇ ਅਤੇ ਤੁਹਾਡੇ ਪੁੱਤ੍ਰ ਜਿੰਨ੍ਹਾਂ ਨੂੰ ਅਜੇ ਭਲੇ ਬੁਰੇ ਦੀ ਸਿਆਣ ਨਹੀਂ ਓਹ ਉਸ ਵਿੱਚ ਵੜਨਗੇ ਅਤੇ ਮੈਂ ਉਹ ਓਹਨਾਂ ਨੂੰ ਦਿਆਂਗਾ ਅਤੇ ਓਹ ਉਸ ਉੱਤੇ ਕਬਜ਼ਾ ਕਰਨਗੇ 40. ਪਰ ਤੁਸੀਂ ਮੁੜੋ ਅਤੇ ਉਜਾੜ ਵਿੱਚ ਲਾਲ ਸਮੁੰਦਰ ਦੇ ਰਾਹ ਥਾਣੀ ਕੂਚ ਕਰੋ।। 41. ਫੇਰ ਤੁਸਾਂ ਉੱਤਰ ਦੇ ਕੇ ਮੈਨੂੰ ਆਖਿਆ ਕਿ ਅਸਾਂ ਯਹੋਵਾਹ ਅੱਗੇ ਪਾਪ ਕੀਤਾ। ਅਸੀਂ ਉਤਾਹਾਂ ਜਾ ਕੇ ਲੜਾਂਗੇ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਲੜਾਈ ਦੇ ਸ਼ਸਤ੍ਰ ਬੰਨ੍ਹ ਕੇ ਪਹਾੜੀ ਦੇਸ ਵਿੱਚ ਚੜ੍ਹਨਾ ਇੱਕ ਛੋਟੀ ਜਹੀ ਗੱਲ ਜਾਤੀ 42. ਪਰ ਯਹੋਵਾਹ ਨੇ ਮੈਨੂੰ ਆਖਿਆ ਕਿ ਉਨ੍ਹਾਂ ਨੂੰ ਆਖ ਕਿ ਉਤਾਹਾਂ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਸੰਗ ਨਹੀਂ ਹਾਂ ਮਤੇ ਤੁਸੀਂ ਆਪਣੇ ਵੈਰੀਆ ਅੱਗੇ ਮਾਰੇ ਜਾਓ 43. ਇਉਂ ਮੈਂ ਤੁਹਾਨੂੰ ਬੋਲਿਆ ਸਾਂ ਪਰ ਤੁਸਾਂ ਨਾ ਸੁਣਿਆ ਅਤੇ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਆਕੀ ਹੋ ਗਏ ਅਤੇ ਧਿਗਾਣੇ ਪਹਾੜੀ ਦੇਸ ਵਿੱਚ ਚੜ੍ਹ ਗਏ 44. ਤਾਂ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ ਵਿੱਚ ਵੱਸਦੇ ਸਨ ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਨਠਾ ਦਿੱਤਾ ਜਿਵੇਂ ਸ਼ਹਿਤ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੀਕ ਮਾਰਿਆ 45. ਫੇਰ ਤੁਸੀਂ ਮੁੜੇ ਅਤੇ ਯਹੋਵਾਹ ਅੱਗੇ ਰੋਏ ਪਰ ਯਹੋਵਾਹ ਨੇ ਤੁਹਾਡਾ ਰੌਲਾ ਨਾ ਸੁਣਿਆ ਅਤੇ ਨਾ ਆਪਣਾ ਕੰਨ ਤੁਹਾਡੇ ਵੱਲ ਧਰਿਆ 46. ਸੋ ਜਿੰਨੇ ਦਿਨ ਤੁਸੀਂ ਟਿਕੇ ਕਾਦੇਸ਼ ਵਿੱਚ ਹੀ ਬਹੁਤ ਦਿਨਾਂ ਤੀਕ ਟਿਕੇ ਰਹੇ।।
  • ਅਸਤਸਨਾ ਅਧਿਆਇ 1  
  • ਅਸਤਸਨਾ ਅਧਿਆਇ 2  
  • ਅਸਤਸਨਾ ਅਧਿਆਇ 3  
  • ਅਸਤਸਨਾ ਅਧਿਆਇ 4  
  • ਅਸਤਸਨਾ ਅਧਿਆਇ 5  
  • ਅਸਤਸਨਾ ਅਧਿਆਇ 6  
  • ਅਸਤਸਨਾ ਅਧਿਆਇ 7  
  • ਅਸਤਸਨਾ ਅਧਿਆਇ 8  
  • ਅਸਤਸਨਾ ਅਧਿਆਇ 9  
  • ਅਸਤਸਨਾ ਅਧਿਆਇ 10  
  • ਅਸਤਸਨਾ ਅਧਿਆਇ 11  
  • ਅਸਤਸਨਾ ਅਧਿਆਇ 12  
  • ਅਸਤਸਨਾ ਅਧਿਆਇ 13  
  • ਅਸਤਸਨਾ ਅਧਿਆਇ 14  
  • ਅਸਤਸਨਾ ਅਧਿਆਇ 15  
  • ਅਸਤਸਨਾ ਅਧਿਆਇ 16  
  • ਅਸਤਸਨਾ ਅਧਿਆਇ 17  
  • ਅਸਤਸਨਾ ਅਧਿਆਇ 18  
  • ਅਸਤਸਨਾ ਅਧਿਆਇ 19  
  • ਅਸਤਸਨਾ ਅਧਿਆਇ 20  
  • ਅਸਤਸਨਾ ਅਧਿਆਇ 21  
  • ਅਸਤਸਨਾ ਅਧਿਆਇ 22  
  • ਅਸਤਸਨਾ ਅਧਿਆਇ 23  
  • ਅਸਤਸਨਾ ਅਧਿਆਇ 24  
  • ਅਸਤਸਨਾ ਅਧਿਆਇ 25  
  • ਅਸਤਸਨਾ ਅਧਿਆਇ 26  
  • ਅਸਤਸਨਾ ਅਧਿਆਇ 27  
  • ਅਸਤਸਨਾ ਅਧਿਆਇ 28  
  • ਅਸਤਸਨਾ ਅਧਿਆਇ 29  
  • ਅਸਤਸਨਾ ਅਧਿਆਇ 30  
  • ਅਸਤਸਨਾ ਅਧਿਆਇ 31  
  • ਅਸਤਸਨਾ ਅਧਿਆਇ 32  
  • ਅਸਤਸਨਾ ਅਧਿਆਇ 33  
  • ਅਸਤਸਨਾ ਅਧਿਆਇ 34  
×

Alert

×

Punjabi Letters Keypad References