ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੨ ਤਵਾਰੀਖ਼ ਅਧਿਆਇ 20

1 ਏਸ ਦੇ ਮਗਰੋਂ ਐਉਂ ਹੋਇਆ ਕਿ ਮੋਆਬੀ ਅਤੇ ਅੰਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਯਹੋਸ਼ਾਫ਼ਾਟ ਦੇ ਨਾਲ ਲੜਨ ਲਈ ਆਏ 2 ਤਾਂ ਕਈਆਂ ਨੇ ਆ ਕੇ ਯਹੋਸ਼ਾਫ਼ਾਟ ਨੂੰ ਖਬਰ ਦਿੱਤੀ ਕਿ ਸਮੁੰਦਰ ਦੇ ਪਾਰ ਅਰਾਮ ਵੱਲੋਂ ਇੱਕ ਵੱਡਾ ਭਾਰੀ ਦਲ ਤੇਰੇ ਟਾਕਰੇ ਲਈ ਆ ਰਿਹਾ ਹੈ ਅਤੇ ਵੇਖ, ਓਹ ਹਸਸੋਨ-ਤਾਮਾਰ ਵਿੱਚ ਹਨ ਜੋ ਏਨ-ਗਦੀ ਹੈ 3 ਤਾਂ ਯਹੋਸ਼ਾਫ਼ਾਟ ਭੈ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਡੌਂਡੀ ਪਿਟਵਾਈ 4 ਅਤੇ ਯਹੂਦਾਹ ਯਹੋਵਾਹ ਦੇ ਪਾਸੋਂ ਸਹਾਇਤਾ ਮੰਗਣ ਲਈ ਇਕੱਠੇ ਹੋਏ ਨਾਲੇ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਦੀ ਸਹਾਇਤਾ ਲਈ ਆਏ 5 ਅਤੇ ਯਹੋਸ਼ਾਫ਼ਾਟ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਦੇ ਵਿੱਚ ਨਵੇਂ ਵੇਹੜੇ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਖਲੋਤਾ ਸੀ 6 ਉਸ ਆਖਿਆ, ਹੇ ਯਹੋਵਾਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਕੀ ਤੂੰ ਆਕਾਸ਼ ਦੇ ਉੱਤੇ ਪਰਮੇਸ਼ੁਰ ਨਹੀਂ? ਅਤੇ ਕੀ ਤੂੰ ਹੀ ਸਾਰਿਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਏਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ 7 ਹੇ ਸਾਡੇ ਪਰਮੇਸ਼ੁਰ, ਕੀ ਤੂੰ ਹੀ ਏਸ ਧਰਤੀ ਦੇ ਵਸਨੀਕਾਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੋਂ ਕੱਢ ਕੇ ਆਪਣੇ ਮਿੱਤ੍ਰ ਅਬਰਾਹਾਮ ਦੀ ਅੰਸ ਨੂੰ ਸਦਾ ਲਈ ਨਹੀਂ ਦੇ ਦਿੱਤਾ? 8 ਸੋ ਓਹ ਏਸ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੇ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਐਉਂ ਆਖ ਕੇ ਬਣਾਇਆ ਹੈ 9 ਕਿ ਜਦ ਕੋਈ ਬਦੀ ਸਾਡੇ ਉੱਤੇ ਆ ਪਵੇ ਜਿਵੇਂ ਤਲਵਾਰ ਯਾ ਨਿਆਉਂ ਯਾ ਬਵਾ ਯਾ ਕਾਲ ਅਤੇ ਜੇ ਅਸੀਂ ਏਸ ਭਵਨ ਦੇ ਅੱਗੇ ਤੇਰੇ ਹਜ਼ੂਰ ਖੜੇ ਹੋਈਏ ਕਿਉਂ ਜੋ ਤੇਰਾ ਨਾਮ ਏਸ ਭਵਨ ਵਿੱਚ ਹੈ ਅਤੇ ਆਪਣੀ ਔਕੜ ਦੇ ਸਮੇਂ ਤੇਰੇ ਅੱਗੇ ਫ਼ਰਯਾਦ ਕਰੀਏ ਤਾਂ ਤੂੰ ਸੁਣ ਲਵੇਂ ਅਤੇ ਬਚਾ ਦੇਵੇਂ 10 ਹੁਣ ਤੂੰ ਵੇਖ ਕਿ ਅੰਮੋਨੀ ਅਰ ਮੋਆਬੀ ਅਰ ਸੇਅੀਰ ਪਹਾੜ ਦੇ ਲੋਕ ਜਿਨ੍ਹਾਂ ਤੋਂ ਤੈਂ ਇਸਰਾਏਲ ਨੂੰ ਜਦ ਓਹ ਮਿਸਰ ਤੋਂ ਨਿੱਕਲ ਕੇ ਆ ਰਹੇ ਸਨ ਹੱਲਾ ਨਾ ਕਰਨ ਦਿੱਤਾ ਸਗੋਂ ਓਹ ਉਨ੍ਹਾਂ ਵੱਲੋਂ ਮੁੜ ਗਏ ਅਤੇ ਉਨ੍ਹਾਂ ਦਾ ਨਾਸ ਨਾ ਕੀਤਾ 11 ਵੇਖ, ਓਹ ਸਾਨੂੰ ਕਿਹੋ ਜਿਹਾ ਬਦਲਾ ਦਿੰਦੇ ਹਨ ਭਈ ਸਾਨੂੰ ਉਸ ਦੇਸ ਵਿੱਚੋਂ ਜਿਹੜਾ ਤੈਂ ਸਾਨੂੰ ਮਿਲਖ ਵਿੱਚ ਦਿੱਤਾ ਸੀ ਕੱਢਣ ਲਈ ਆ ਰਹੇ ਹਨ! 12 ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ 13 ਤਾਂ ਸਾਰੇ ਯਹੂਦੀ ਯਹੋਵਾਹ ਦੇ ਅੱਗੇ ਸਣੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ ਦੇ ਖਲੋਤੇ ਰਹੇ 14 ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਫ ਦੀ ਵੰਸ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪਤ ਤੇ ਬਨਾਯਾਹ ਦਾ ਪੋਤਾ ਤੇ ਯੀਏਲ ਦਾ ਪੜੋਤਾ ਤੇ ਮਤਨਯਾਹ ਦਾ ਪੜ ਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ 15 ਅਤੇ ਉਸ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਤਸ਼ਾਹ ਯਹੋਸ਼ਾਫ਼ਾਟ, ਤੁਸੀਂ ਸਾਰੇ ਸੁਣੋ! ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਏਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ! ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ 16 ਤੁਸੀਂ ਕਲ ਉਨ੍ਹਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ। ਵੇਖੋ, ਓਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ 17 ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਾਬਰੋ! ਕਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ ਸੰਗ ਹੈ 18 ਤਾਂ ਯਹੋਸ਼ਾਫ਼ਾਟ ਸਿਰ ਨਿਵਾ ਕੇ ਧਰਤੀ ਉੱਤੇ ਝੁਕਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਸਨੀਕਾਂ ਨੇ ਯਹੋਵਾਹ ਦੇ ਅੱਗੇ ਡਿੱਗ ਕੇ ਉਹ ਨੂੰ ਮੱਥਾ ਟੇਕਿਆ 19 ਅਤੇ ਕਹਾਥੀਆਂ ਤੇ ਕੋਰਾਹੀਆਂ ਦੇ ਲੇਵੀ ਖੜੇ ਹੋ ਕੇ ਵੱਡੀ ਉੱਚੀ ਅਵਾਜ਼ ਨਾਲ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੇ 20 ਅਤੇ ਓਹ ਸਾਹਜਰੇ ਦੀ ਉੱਠ ਕੇ ਤਕੋਅ ਦੀ ਉਜਾੜ ਵਿੱਚ ਚੱਲੇ ਗਏ ਅਤੇ ਉਨ੍ਹਾਂ ਦੇ ਜਾਣ ਲੱਗਿਆ ਯਹੋਸ਼ਾਫ਼ਾਟ ਨੇ ਖਲੋ ਕੇ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ਦੇ ਉੱਤੇ ਭਰੋਸਾ ਰੱਖੋ ਤਾਂ ਤੁਸੀਂ ਕਾਇਮ ਰਹੋਗੇ। ਉਸ ਦੇ ਨਬੀਆਂ ਉੱਤੇ ਵਿਸ਼ਵਾਸ ਕਰੋ ਤਾਂ ਤੁਸੀਂ ਸਫਲ ਹੋਵੋਗੇ 21 ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਉਨ੍ਹਾਂ ਯਹੋਵਾਹ ਲਈ ਗਵੱਯਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਮੁਹਰੇ ਮੁਹਰੇ ਚੱਲ ਕੇ ਪਵਿੱਤਰ ਬਸਤ੍ਰਾਂ ਵਿੱਚ ਉਸਤਤ ਕਰਨ ਅਤੇ ਆਖਣ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੀ ਦਯਾ ਜੋ ਸਦਾ ਦੀ ਹੈ 22 ਜਦ ਓਹ ਗਾਉਣ ਅਤੇ ਉਸਤਤ ਕਰਨ ਲੱਗੇ ਤਾਂ ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਓਹ ਮਾਰੇ ਗਏ 23 ਕਿਉਂ ਜੋ ਅੰਮੋਨੀ ਅਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਜੋ ਉਨ੍ਹਾਂ ਨੂੰ ਕਤਲ ਕਰ ਕੇ ਮੇਟ ਦੇਣ ਅਤੇ ਜਦ ਓਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਓਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ 24 ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦੱਲ ਨੂੰ ਡਿੱਠਾ ਤਾਂ ਵੇਖੋ, ਉਨ੍ਹਾਂ ਦੀਆਂ ਲੋਥਾਂ ਧਰਤੀ ਪਈਆਂ ਸਨ ਅਤੇ ਕੋਈ ਨਾ ਬਚਿਆ! 25 ਜਦ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਤੇ ਏਨਾ ਮਾਲ ਧਨ ਅਤੇ ਬਹੁ ਮੁੱਲੀਆਂ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸੱਕੀਆਂ ਅਤੇ ਲੁੱਟ ਦਾ ਮਾਲ ਏਨਾ ਸੀ ਕਿ ਓਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ 26 ਅਤੇ ਚੌਥੇ ਦਿਨ ਓਹ ਬਰਾਕਾਹ ਦੀ ਵਾਦੀ ਵਿੱਚ ਇਕੱਠੇ ਹੋਏ ਕਿਉਂ ਜੋ ਉਨ੍ਹਾਂ ਨੇ ਉਸ ਥਾਂ ਯਹੋਵਾਹ ਨੂੰ ਮੁਬਾਰਕ ਆਖਿਆ, ਏਸ ਲਈ ਉਸ ਅਸਥਾਨ ਦਾ ਨਾਉਂ ਅੱਜ ਤੀਕ ਬਰਾਕਾਹ ਦੀ ਵਾਦੀ ਹੈ 27 ਤਦ ਓਹ ਮੁੜੇ, ਯਹੂਦਾਹ ਅਤੇ ਯਰੂਸ਼ਲਮ ਦਾ ਹਰ ਇੱਕ ਪੁਰਸ਼ ਅਤੇ ਸਾਰਿਆਂ ਦੇ ਮੁਹਰੇ ਯਹੋਸ਼ਾਫ਼ਾਟ ਸੀ ਤਾਂ ਜੋ ਓਹ ਖੁਸ਼ੀ ਖੁਸ਼ੀ ਯਰੂਸ਼ਲਮ ਨੂੰ ਮੁੜ ਜਾਣ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਵੈਰੀਆਂ ਉੱਤੇ ਖੁਸ਼ੀ ਬਖ਼ਸ਼ੀ ਸੀ 28 ਸੋ ਓਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ 29 ਤਾਂ ਪਰਮੇਸ਼ੁਰ ਦਾ ਭੈ ਉਨ੍ਹਾਂ ਦੇਸਾਂ ਦਿਆਂ ਸਾਰਿਆਂ ਰਾਜਾਂ ਉੱਤੇ ਪੈ ਗਿਆ ਜਦ ਉਨ੍ਹਾਂ ਨੇ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ 30 ਸੋ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਹ ਨੂੰ ਆਲਿਓਂ ਦੁਆਲਿਓਂ ਅਰਾਮ ਬਖ਼ਸ਼ਿਆ।। 31 ਯਹੋਸ਼ਾਫ਼ਾਟ ਯਹੂਦਾਹ ਉੱਤੇ ਰਾਜ ਕਰਦਾ ਰਿਹਾ। ਜਦ ਉਹ ਰਾਜ ਕਰਨ ਲੱਗਾ ਤਾਂ ਪੈਂਤੀਆਂ ਵਰਿਹਾਂ ਦਾ ਸੀ ਅਤੇ ਉਸ ਯਰੂਸ਼ਲਮ ਵਿੱਚ ਪੰਝੀ ਵਰਹੇ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਓਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ 32 ਉਹ ਆਪਣੇ ਪਿਤਾ ਆਸਾ ਦੇ ਰਾਹ ਵਿੱਚ ਚੱਲਦਾ ਰਿਹਾ ਅਰ ਉਸ ਤੋਂ ਨਾ ਮੁੜਿਆ ਪਰ ਉਹੋ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ 33 ਤਾਂ ਵੀ ਉੱਚੇ ਅਸਥਾਨ ਹਟਾਏ ਨਾ ਗਏ ਕਿਉਂ ਜੋ ਅਜੇ ਲੋਕਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨਾਲ ਦਿਲ ਨਹੀਂ ਲਾਇਆ ਸੀ 34 ਅਤੇ ਯਹੋਸ਼ਾਫ਼ਾਟ ਦੇ ਬਾਕੀ ਕੰਮ ਆਦ ਤੋਂ ਅੰਤ ਤੀਕ ਹਨਾਨੀ ਦੇ ਪੁੱਤ੍ਰ ਯੇਹੂ ਦੇ ਇਤਹਾਸ ਵਿੱਚ ਲਿੱਖੇ ਹਨ ਜੋ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਦਰਜ ਹਨ 35 ਏਸ ਦੇ ਮਗਰੋਂ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਅਹਜ਼ਯਾਹ ਨਾਲ ਮੇਲ ਕੀਤਾ ਜੋ ਬਹੁਤ ਬੁਰਿਆਈ ਕਰਦਾ ਸੀ 36 ਅਤੇ ਏਸ ਲਈ ਉਸ ਨਾਲ ਮੇਲ ਕੀਤਾ ਕਿ ਤਰਸ਼ੀਸ਼ ਨੂੰ ਜਾਣ ਲਈ ਜਹਾਜ਼ ਬਣਾਵੇ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿੱਚ ਜਹਾਜ਼ ਬਣਾਏ 37 ਤਦ ਦੋਦਾਵਾਹ ਦੇ ਪੁੱਤ੍ਰ ਅਲੀਅਜ਼ਰ ਨੇ ਜੋ ਮਾਰੇਸ਼ਾਹ ਦਾ ਸੀ ਯਹੋਸ਼ਾਫ਼ਾਟ ਦੇ ਵਿਰੁੱਧ ਅਗੰਮ ਵਾਚਿਆ ਕਿ ਇਸ ਲਈ ਭਈ ਤੂੰ ਨਾਲ ਮੇਲ ਕੀਤਾ ਯਹੋਵਾਹ ਨੇ ਤੇਰੇ ਬਣਾਏ ਨੂੰ ਤੋੜ ਦਿੱਤਾ ਹੈ ਸੋ ਓਹ ਜਹਾਜ਼ ਇਜੇਹੇ ਟੁੱਟੇ ਕਿ ਤਰਸ਼ੀਸ਼ ਨੂੰ ਨਾ ਜਾ ਸੱਕੇ।।
1. ਏਸ ਦੇ ਮਗਰੋਂ ਐਉਂ ਹੋਇਆ ਕਿ ਮੋਆਬੀ ਅਤੇ ਅੰਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਯਹੋਸ਼ਾਫ਼ਾਟ ਦੇ ਨਾਲ ਲੜਨ ਲਈ ਆਏ 2. ਤਾਂ ਕਈਆਂ ਨੇ ਆ ਕੇ ਯਹੋਸ਼ਾਫ਼ਾਟ ਨੂੰ ਖਬਰ ਦਿੱਤੀ ਕਿ ਸਮੁੰਦਰ ਦੇ ਪਾਰ ਅਰਾਮ ਵੱਲੋਂ ਇੱਕ ਵੱਡਾ ਭਾਰੀ ਦਲ ਤੇਰੇ ਟਾਕਰੇ ਲਈ ਆ ਰਿਹਾ ਹੈ ਅਤੇ ਵੇਖ, ਓਹ ਹਸਸੋਨ-ਤਾਮਾਰ ਵਿੱਚ ਹਨ ਜੋ ਏਨ-ਗਦੀ ਹੈ 3. ਤਾਂ ਯਹੋਸ਼ਾਫ਼ਾਟ ਭੈ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਡੌਂਡੀ ਪਿਟਵਾਈ 4. ਅਤੇ ਯਹੂਦਾਹ ਯਹੋਵਾਹ ਦੇ ਪਾਸੋਂ ਸਹਾਇਤਾ ਮੰਗਣ ਲਈ ਇਕੱਠੇ ਹੋਏ ਨਾਲੇ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਦੀ ਸਹਾਇਤਾ ਲਈ ਆਏ 5. ਅਤੇ ਯਹੋਸ਼ਾਫ਼ਾਟ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਦੇ ਵਿੱਚ ਨਵੇਂ ਵੇਹੜੇ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਖਲੋਤਾ ਸੀ 6. ਉਸ ਆਖਿਆ, ਹੇ ਯਹੋਵਾਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਕੀ ਤੂੰ ਆਕਾਸ਼ ਦੇ ਉੱਤੇ ਪਰਮੇਸ਼ੁਰ ਨਹੀਂ? ਅਤੇ ਕੀ ਤੂੰ ਹੀ ਸਾਰਿਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਏਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ 7. ਹੇ ਸਾਡੇ ਪਰਮੇਸ਼ੁਰ, ਕੀ ਤੂੰ ਹੀ ਏਸ ਧਰਤੀ ਦੇ ਵਸਨੀਕਾਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੋਂ ਕੱਢ ਕੇ ਆਪਣੇ ਮਿੱਤ੍ਰ ਅਬਰਾਹਾਮ ਦੀ ਅੰਸ ਨੂੰ ਸਦਾ ਲਈ ਨਹੀਂ ਦੇ ਦਿੱਤਾ? 8. ਸੋ ਓਹ ਏਸ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੇ ਤੇਰੇ ਨਾਮ ਲਈ ਇੱਕ ਪਵਿੱਤਰ ਅਸਥਾਨ ਐਉਂ ਆਖ ਕੇ ਬਣਾਇਆ ਹੈ 9. ਕਿ ਜਦ ਕੋਈ ਬਦੀ ਸਾਡੇ ਉੱਤੇ ਆ ਪਵੇ ਜਿਵੇਂ ਤਲਵਾਰ ਯਾ ਨਿਆਉਂ ਯਾ ਬਵਾ ਯਾ ਕਾਲ ਅਤੇ ਜੇ ਅਸੀਂ ਏਸ ਭਵਨ ਦੇ ਅੱਗੇ ਤੇਰੇ ਹਜ਼ੂਰ ਖੜੇ ਹੋਈਏ ਕਿਉਂ ਜੋ ਤੇਰਾ ਨਾਮ ਏਸ ਭਵਨ ਵਿੱਚ ਹੈ ਅਤੇ ਆਪਣੀ ਔਕੜ ਦੇ ਸਮੇਂ ਤੇਰੇ ਅੱਗੇ ਫ਼ਰਯਾਦ ਕਰੀਏ ਤਾਂ ਤੂੰ ਸੁਣ ਲਵੇਂ ਅਤੇ ਬਚਾ ਦੇਵੇਂ 10. ਹੁਣ ਤੂੰ ਵੇਖ ਕਿ ਅੰਮੋਨੀ ਅਰ ਮੋਆਬੀ ਅਰ ਸੇਅੀਰ ਪਹਾੜ ਦੇ ਲੋਕ ਜਿਨ੍ਹਾਂ ਤੋਂ ਤੈਂ ਇਸਰਾਏਲ ਨੂੰ ਜਦ ਓਹ ਮਿਸਰ ਤੋਂ ਨਿੱਕਲ ਕੇ ਆ ਰਹੇ ਸਨ ਹੱਲਾ ਨਾ ਕਰਨ ਦਿੱਤਾ ਸਗੋਂ ਓਹ ਉਨ੍ਹਾਂ ਵੱਲੋਂ ਮੁੜ ਗਏ ਅਤੇ ਉਨ੍ਹਾਂ ਦਾ ਨਾਸ ਨਾ ਕੀਤਾ 11. ਵੇਖ, ਓਹ ਸਾਨੂੰ ਕਿਹੋ ਜਿਹਾ ਬਦਲਾ ਦਿੰਦੇ ਹਨ ਭਈ ਸਾਨੂੰ ਉਸ ਦੇਸ ਵਿੱਚੋਂ ਜਿਹੜਾ ਤੈਂ ਸਾਨੂੰ ਮਿਲਖ ਵਿੱਚ ਦਿੱਤਾ ਸੀ ਕੱਢਣ ਲਈ ਆ ਰਹੇ ਹਨ! 12. ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ 13. ਤਾਂ ਸਾਰੇ ਯਹੂਦੀ ਯਹੋਵਾਹ ਦੇ ਅੱਗੇ ਸਣੇ ਬੱਚਿਆਂ, ਤੀਵੀਆਂ ਅਤੇ ਪੁੱਤ੍ਰਾਂ ਦੇ ਖਲੋਤੇ ਰਹੇ 14. ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਫ ਦੀ ਵੰਸ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪਤ ਤੇ ਬਨਾਯਾਹ ਦਾ ਪੋਤਾ ਤੇ ਯੀਏਲ ਦਾ ਪੜੋਤਾ ਤੇ ਮਤਨਯਾਹ ਦਾ ਪੜ ਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ 15. ਅਤੇ ਉਸ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਤਸ਼ਾਹ ਯਹੋਸ਼ਾਫ਼ਾਟ, ਤੁਸੀਂ ਸਾਰੇ ਸੁਣੋ! ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਏਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ! ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ 16. ਤੁਸੀਂ ਕਲ ਉਨ੍ਹਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ। ਵੇਖੋ, ਓਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ 17. ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਾਬਰੋ! ਕਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ ਸੰਗ ਹੈ 18. ਤਾਂ ਯਹੋਸ਼ਾਫ਼ਾਟ ਸਿਰ ਨਿਵਾ ਕੇ ਧਰਤੀ ਉੱਤੇ ਝੁਕਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਸਨੀਕਾਂ ਨੇ ਯਹੋਵਾਹ ਦੇ ਅੱਗੇ ਡਿੱਗ ਕੇ ਉਹ ਨੂੰ ਮੱਥਾ ਟੇਕਿਆ 19. ਅਤੇ ਕਹਾਥੀਆਂ ਤੇ ਕੋਰਾਹੀਆਂ ਦੇ ਲੇਵੀ ਖੜੇ ਹੋ ਕੇ ਵੱਡੀ ਉੱਚੀ ਅਵਾਜ਼ ਨਾਲ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੇ 20. ਅਤੇ ਓਹ ਸਾਹਜਰੇ ਦੀ ਉੱਠ ਕੇ ਤਕੋਅ ਦੀ ਉਜਾੜ ਵਿੱਚ ਚੱਲੇ ਗਏ ਅਤੇ ਉਨ੍ਹਾਂ ਦੇ ਜਾਣ ਲੱਗਿਆ ਯਹੋਸ਼ਾਫ਼ਾਟ ਨੇ ਖਲੋ ਕੇ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ਦੇ ਉੱਤੇ ਭਰੋਸਾ ਰੱਖੋ ਤਾਂ ਤੁਸੀਂ ਕਾਇਮ ਰਹੋਗੇ। ਉਸ ਦੇ ਨਬੀਆਂ ਉੱਤੇ ਵਿਸ਼ਵਾਸ ਕਰੋ ਤਾਂ ਤੁਸੀਂ ਸਫਲ ਹੋਵੋਗੇ 21. ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਉਨ੍ਹਾਂ ਯਹੋਵਾਹ ਲਈ ਗਵੱਯਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਮੁਹਰੇ ਮੁਹਰੇ ਚੱਲ ਕੇ ਪਵਿੱਤਰ ਬਸਤ੍ਰਾਂ ਵਿੱਚ ਉਸਤਤ ਕਰਨ ਅਤੇ ਆਖਣ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੀ ਦਯਾ ਜੋ ਸਦਾ ਦੀ ਹੈ 22. ਜਦ ਓਹ ਗਾਉਣ ਅਤੇ ਉਸਤਤ ਕਰਨ ਲੱਗੇ ਤਾਂ ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਓਹ ਮਾਰੇ ਗਏ 23. ਕਿਉਂ ਜੋ ਅੰਮੋਨੀ ਅਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਜੋ ਉਨ੍ਹਾਂ ਨੂੰ ਕਤਲ ਕਰ ਕੇ ਮੇਟ ਦੇਣ ਅਤੇ ਜਦ ਓਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਓਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ 24. ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦੱਲ ਨੂੰ ਡਿੱਠਾ ਤਾਂ ਵੇਖੋ, ਉਨ੍ਹਾਂ ਦੀਆਂ ਲੋਥਾਂ ਧਰਤੀ ਪਈਆਂ ਸਨ ਅਤੇ ਕੋਈ ਨਾ ਬਚਿਆ! 25. ਜਦ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਤੇ ਏਨਾ ਮਾਲ ਧਨ ਅਤੇ ਬਹੁ ਮੁੱਲੀਆਂ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸੱਕੀਆਂ ਅਤੇ ਲੁੱਟ ਦਾ ਮਾਲ ਏਨਾ ਸੀ ਕਿ ਓਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ 26. ਅਤੇ ਚੌਥੇ ਦਿਨ ਓਹ ਬਰਾਕਾਹ ਦੀ ਵਾਦੀ ਵਿੱਚ ਇਕੱਠੇ ਹੋਏ ਕਿਉਂ ਜੋ ਉਨ੍ਹਾਂ ਨੇ ਉਸ ਥਾਂ ਯਹੋਵਾਹ ਨੂੰ ਮੁਬਾਰਕ ਆਖਿਆ, ਏਸ ਲਈ ਉਸ ਅਸਥਾਨ ਦਾ ਨਾਉਂ ਅੱਜ ਤੀਕ ਬਰਾਕਾਹ ਦੀ ਵਾਦੀ ਹੈ 27. ਤਦ ਓਹ ਮੁੜੇ, ਯਹੂਦਾਹ ਅਤੇ ਯਰੂਸ਼ਲਮ ਦਾ ਹਰ ਇੱਕ ਪੁਰਸ਼ ਅਤੇ ਸਾਰਿਆਂ ਦੇ ਮੁਹਰੇ ਯਹੋਸ਼ਾਫ਼ਾਟ ਸੀ ਤਾਂ ਜੋ ਓਹ ਖੁਸ਼ੀ ਖੁਸ਼ੀ ਯਰੂਸ਼ਲਮ ਨੂੰ ਮੁੜ ਜਾਣ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਵੈਰੀਆਂ ਉੱਤੇ ਖੁਸ਼ੀ ਬਖ਼ਸ਼ੀ ਸੀ 28. ਸੋ ਓਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ 29. ਤਾਂ ਪਰਮੇਸ਼ੁਰ ਦਾ ਭੈ ਉਨ੍ਹਾਂ ਦੇਸਾਂ ਦਿਆਂ ਸਾਰਿਆਂ ਰਾਜਾਂ ਉੱਤੇ ਪੈ ਗਿਆ ਜਦ ਉਨ੍ਹਾਂ ਨੇ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ 30. ਸੋ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਹ ਨੂੰ ਆਲਿਓਂ ਦੁਆਲਿਓਂ ਅਰਾਮ ਬਖ਼ਸ਼ਿਆ।। 31. ਯਹੋਸ਼ਾਫ਼ਾਟ ਯਹੂਦਾਹ ਉੱਤੇ ਰਾਜ ਕਰਦਾ ਰਿਹਾ। ਜਦ ਉਹ ਰਾਜ ਕਰਨ ਲੱਗਾ ਤਾਂ ਪੈਂਤੀਆਂ ਵਰਿਹਾਂ ਦਾ ਸੀ ਅਤੇ ਉਸ ਯਰੂਸ਼ਲਮ ਵਿੱਚ ਪੰਝੀ ਵਰਹੇ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਓਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ 32. ਉਹ ਆਪਣੇ ਪਿਤਾ ਆਸਾ ਦੇ ਰਾਹ ਵਿੱਚ ਚੱਲਦਾ ਰਿਹਾ ਅਰ ਉਸ ਤੋਂ ਨਾ ਮੁੜਿਆ ਪਰ ਉਹੋ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ 33. ਤਾਂ ਵੀ ਉੱਚੇ ਅਸਥਾਨ ਹਟਾਏ ਨਾ ਗਏ ਕਿਉਂ ਜੋ ਅਜੇ ਲੋਕਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨਾਲ ਦਿਲ ਨਹੀਂ ਲਾਇਆ ਸੀ 34. ਅਤੇ ਯਹੋਸ਼ਾਫ਼ਾਟ ਦੇ ਬਾਕੀ ਕੰਮ ਆਦ ਤੋਂ ਅੰਤ ਤੀਕ ਹਨਾਨੀ ਦੇ ਪੁੱਤ੍ਰ ਯੇਹੂ ਦੇ ਇਤਹਾਸ ਵਿੱਚ ਲਿੱਖੇ ਹਨ ਜੋ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਦਰਜ ਹਨ 35. ਏਸ ਦੇ ਮਗਰੋਂ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਅਹਜ਼ਯਾਹ ਨਾਲ ਮੇਲ ਕੀਤਾ ਜੋ ਬਹੁਤ ਬੁਰਿਆਈ ਕਰਦਾ ਸੀ 36. ਅਤੇ ਏਸ ਲਈ ਉਸ ਨਾਲ ਮੇਲ ਕੀਤਾ ਕਿ ਤਰਸ਼ੀਸ਼ ਨੂੰ ਜਾਣ ਲਈ ਜਹਾਜ਼ ਬਣਾਵੇ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿੱਚ ਜਹਾਜ਼ ਬਣਾਏ 37. ਤਦ ਦੋਦਾਵਾਹ ਦੇ ਪੁੱਤ੍ਰ ਅਲੀਅਜ਼ਰ ਨੇ ਜੋ ਮਾਰੇਸ਼ਾਹ ਦਾ ਸੀ ਯਹੋਸ਼ਾਫ਼ਾਟ ਦੇ ਵਿਰੁੱਧ ਅਗੰਮ ਵਾਚਿਆ ਕਿ ਇਸ ਲਈ ਭਈ ਤੂੰ ਨਾਲ ਮੇਲ ਕੀਤਾ ਯਹੋਵਾਹ ਨੇ ਤੇਰੇ ਬਣਾਏ ਨੂੰ ਤੋੜ ਦਿੱਤਾ ਹੈ ਸੋ ਓਹ ਜਹਾਜ਼ ਇਜੇਹੇ ਟੁੱਟੇ ਕਿ ਤਰਸ਼ੀਸ਼ ਨੂੰ ਨਾ ਜਾ ਸੱਕੇ।।
  • ੨ ਤਵਾਰੀਖ਼ ਅਧਿਆਇ 1  
  • ੨ ਤਵਾਰੀਖ਼ ਅਧਿਆਇ 2  
  • ੨ ਤਵਾਰੀਖ਼ ਅਧਿਆਇ 3  
  • ੨ ਤਵਾਰੀਖ਼ ਅਧਿਆਇ 4  
  • ੨ ਤਵਾਰੀਖ਼ ਅਧਿਆਇ 5  
  • ੨ ਤਵਾਰੀਖ਼ ਅਧਿਆਇ 6  
  • ੨ ਤਵਾਰੀਖ਼ ਅਧਿਆਇ 7  
  • ੨ ਤਵਾਰੀਖ਼ ਅਧਿਆਇ 8  
  • ੨ ਤਵਾਰੀਖ਼ ਅਧਿਆਇ 9  
  • ੨ ਤਵਾਰੀਖ਼ ਅਧਿਆਇ 10  
  • ੨ ਤਵਾਰੀਖ਼ ਅਧਿਆਇ 11  
  • ੨ ਤਵਾਰੀਖ਼ ਅਧਿਆਇ 12  
  • ੨ ਤਵਾਰੀਖ਼ ਅਧਿਆਇ 13  
  • ੨ ਤਵਾਰੀਖ਼ ਅਧਿਆਇ 14  
  • ੨ ਤਵਾਰੀਖ਼ ਅਧਿਆਇ 15  
  • ੨ ਤਵਾਰੀਖ਼ ਅਧਿਆਇ 16  
  • ੨ ਤਵਾਰੀਖ਼ ਅਧਿਆਇ 17  
  • ੨ ਤਵਾਰੀਖ਼ ਅਧਿਆਇ 18  
  • ੨ ਤਵਾਰੀਖ਼ ਅਧਿਆਇ 19  
  • ੨ ਤਵਾਰੀਖ਼ ਅਧਿਆਇ 20  
  • ੨ ਤਵਾਰੀਖ਼ ਅਧਿਆਇ 21  
  • ੨ ਤਵਾਰੀਖ਼ ਅਧਿਆਇ 22  
  • ੨ ਤਵਾਰੀਖ਼ ਅਧਿਆਇ 23  
  • ੨ ਤਵਾਰੀਖ਼ ਅਧਿਆਇ 24  
  • ੨ ਤਵਾਰੀਖ਼ ਅਧਿਆਇ 25  
  • ੨ ਤਵਾਰੀਖ਼ ਅਧਿਆਇ 26  
  • ੨ ਤਵਾਰੀਖ਼ ਅਧਿਆਇ 27  
  • ੨ ਤਵਾਰੀਖ਼ ਅਧਿਆਇ 28  
  • ੨ ਤਵਾਰੀਖ਼ ਅਧਿਆਇ 29  
  • ੨ ਤਵਾਰੀਖ਼ ਅਧਿਆਇ 30  
  • ੨ ਤਵਾਰੀਖ਼ ਅਧਿਆਇ 31  
  • ੨ ਤਵਾਰੀਖ਼ ਅਧਿਆਇ 32  
  • ੨ ਤਵਾਰੀਖ਼ ਅਧਿਆਇ 33  
  • ੨ ਤਵਾਰੀਖ਼ ਅਧਿਆਇ 34  
  • ੨ ਤਵਾਰੀਖ਼ ਅਧਿਆਇ 35  
  • ੨ ਤਵਾਰੀਖ਼ ਅਧਿਆਇ 36  
×

Alert

×

Punjabi Letters Keypad References