ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਸਈਆਹ ਅਧਿਆਇ 40

1 ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ। 2 ਯਰੂਸ਼ਲਮ ਦੇ ਦਿਲ ਨਾਲ ਬੋਲੋ ਅਤੇ ਉਹ ਨੂੰ ਪੁਕਾਰ ਕੇ ਆਖੋ, ਭਈ ਉਹ ਦਾ ਜੁੱਧ ਪੂਰਾ ਹੋਇਆ, ਭਈ ਉਹ ਦੀ ਬਦੀ ਦਾ ਡੰਨ ਕਬੂਲ ਹੋਇਆ, ਭਈ ਉਹ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਦੁਗਣਾ ਡੰਨ ਪਾ ਚੁੱਕਿਆ।। 3 ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬੇਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ। 4 ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ। 5 ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਭ ਬਸ਼ਰ ਇਕੱਠੇ ਵੇਖਣਗੇ, ਯਹੋਵਾਹ ਦਾ ਮੂੰਹ ਜੋ ਇਹ ਬੋਲਿਆ ਹੈ।। 6 ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ? ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁਲ ਵਰਗਾ ਹੈ। 7 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, - ਸੱਚ ਮੁੱਚ ਲੋਕ ਘਾਹ ਹੀ ਹਨ! 8 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।। 9 ਹੇ ਸੀਯੋਨ, ਖੁਸ਼ ਖਬਰੀ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ! 10 ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਅਜਰ ਉਹ ਦੇ ਨਾਲ ਹੈ, ਅਤੇ ਉਹ ਦਾ ਵਟਾਂਦਰਾ ਉਹ ਦੇ ਸਨਮੁਖ ਹੈ। 11 ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।। 12 ਕਿਹ ਨੇ ਆਪਣੀਆ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਂਲਿਆ ਹੈ? 13 ਕਿਹ ਨੇ ਯਹੋਵਾਹ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? 14 ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ? 15 ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਇੱਕ ਕਣੀ ਵਾਂਙੁ ਚੁੱਕ ਲੈਂਦਾ ਹੈ। 16 ਲਬਾਨੋਨ ਬਾਲਣ ਲਈ ਥੋੜਾ ਹੈ, ਅਤੇ ਉਹ ਦੇ ਦਰਿੰਦੇ ਹੋਮ ਬਲੀ ਲਈ ਵੀ ਥੋੜੇ ਹਨ। 17 ਸਾਰੀਆਂ ਕੌਮਾਂ ਉਹ ਦੇ ਹਜ਼ੂਰ ਨਾ ਹੋਈਆਂ ਜਿਹੀਆਂ ਹਨ, ਓਹ ਉਸ ਤੋਂ ਨੇਸ਼ਤੀ ਤੋਂ ਘੱਟ ਅਤੇ ਫੋਕਟ ਗਿਣੀਦੀਆਂ ਹਨ।। 18 ਤੁਸੀਂ ਪਰਮੇਸ਼ੁਰ ਨੂੰ ਕਿਹ ਦੇ ਵਰਗਾ ਦੱਸੋਗੇ, ਯਾ ਕਿਹੜੀ ਚੀਜ਼ ਨਾਲ ਉਹ ਨੂੰ ਉਪਮਾ ਦੇਓਗੇ? 19 ਮੂਰਤ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜੀਰਾਂ ਘੜਦਾ ਹੈ। 20 ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਚਤਰ ਕਾਰੀਗਰ ਭਾਲਦਾ ਹੈ, ਭਈ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।। 21 ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ? 22 ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ, ਅਤੇ ਉਹ ਦੇ ਵਾਸੀ ਟਿੱਡੀਆਂ ਵਾਂਙੁ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਙੁ ਤਾਣਦਾ ਹੈ, ਅਤੇ ਵੱਸਣ ਲਈ ਓਹਨਾਂ ਨੂੰ ਤੰਬੂ ਵਾਂਙੁ ਫੈਲਾਉਂਦਾ ਹੈ, 23 ਜਿਹੜਾ ਇਖ਼ਤਿਆਰ ਵਾਲਿਆਂ ਨੂੰ ਨਾ ਹੋਇਆਂ ਜੇਹੇ ਕਰ ਦਿੰਦਾ ਹੈ, ਅਤੇ ਧਰਤੀ ਦੇ ਨਿਆਈਆਂ ਨੂੰ ਫੋਕਟ ਬਣਾ ਦਿੰਦਾ ਹੈ। 24 ਓਹ ਅਜੇ ਲਾਏ ਹੀ ਹਨ, ਓਹ ਅਜੇ ਬੀਜੇ ਹੀ ਹਨ, ਓਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜੀ ਹੈ, ਕਿ ਉਹ ਓਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਓਹ ਕੁਮਲਾ ਜਾਂਦੇ ਅਤੇ ਤੂਫ਼ਾਨ ਓਹਨਾਂ ਨੂੰ ਭੋਹ ਵਾਂਙੁ ਉਡਾ ਲੈ ਜਾਂਦਾ ਹੈ। 25 ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ? ਪਵਿੱਤਰ ਪੁਰਖ ਆਖਦਾ ਹੈ। 26 ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।। 27 ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ? 28 ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ? 29 ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। 30 ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, 31 ਪਰ ਯਹੋਵਾਹ ਦੇ ਉੱਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।।
1. ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ। 2. ਯਰੂਸ਼ਲਮ ਦੇ ਦਿਲ ਨਾਲ ਬੋਲੋ ਅਤੇ ਉਹ ਨੂੰ ਪੁਕਾਰ ਕੇ ਆਖੋ, ਭਈ ਉਹ ਦਾ ਜੁੱਧ ਪੂਰਾ ਹੋਇਆ, ਭਈ ਉਹ ਦੀ ਬਦੀ ਦਾ ਡੰਨ ਕਬੂਲ ਹੋਇਆ, ਭਈ ਉਹ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਦੁਗਣਾ ਡੰਨ ਪਾ ਚੁੱਕਿਆ।। 3. ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬੇਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ। 4. ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ। 5. ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਭ ਬਸ਼ਰ ਇਕੱਠੇ ਵੇਖਣਗੇ, ਯਹੋਵਾਹ ਦਾ ਮੂੰਹ ਜੋ ਇਹ ਬੋਲਿਆ ਹੈ।। 6. ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ? ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁਲ ਵਰਗਾ ਹੈ। 7. ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, - ਸੱਚ ਮੁੱਚ ਲੋਕ ਘਾਹ ਹੀ ਹਨ! 8. ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।। 9. ਹੇ ਸੀਯੋਨ, ਖੁਸ਼ ਖਬਰੀ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ! 10. ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਅਜਰ ਉਹ ਦੇ ਨਾਲ ਹੈ, ਅਤੇ ਉਹ ਦਾ ਵਟਾਂਦਰਾ ਉਹ ਦੇ ਸਨਮੁਖ ਹੈ। 11. ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।। 12. ਕਿਹ ਨੇ ਆਪਣੀਆ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਂਲਿਆ ਹੈ? 13. ਕਿਹ ਨੇ ਯਹੋਵਾਹ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? 14. ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ? 15. ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਇੱਕ ਕਣੀ ਵਾਂਙੁ ਚੁੱਕ ਲੈਂਦਾ ਹੈ। 16. ਲਬਾਨੋਨ ਬਾਲਣ ਲਈ ਥੋੜਾ ਹੈ, ਅਤੇ ਉਹ ਦੇ ਦਰਿੰਦੇ ਹੋਮ ਬਲੀ ਲਈ ਵੀ ਥੋੜੇ ਹਨ। 17. ਸਾਰੀਆਂ ਕੌਮਾਂ ਉਹ ਦੇ ਹਜ਼ੂਰ ਨਾ ਹੋਈਆਂ ਜਿਹੀਆਂ ਹਨ, ਓਹ ਉਸ ਤੋਂ ਨੇਸ਼ਤੀ ਤੋਂ ਘੱਟ ਅਤੇ ਫੋਕਟ ਗਿਣੀਦੀਆਂ ਹਨ।। 18. ਤੁਸੀਂ ਪਰਮੇਸ਼ੁਰ ਨੂੰ ਕਿਹ ਦੇ ਵਰਗਾ ਦੱਸੋਗੇ, ਯਾ ਕਿਹੜੀ ਚੀਜ਼ ਨਾਲ ਉਹ ਨੂੰ ਉਪਮਾ ਦੇਓਗੇ? 19. ਮੂਰਤ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜੀਰਾਂ ਘੜਦਾ ਹੈ। 20. ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਚਤਰ ਕਾਰੀਗਰ ਭਾਲਦਾ ਹੈ, ਭਈ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।। 21. ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ? 22. ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ, ਅਤੇ ਉਹ ਦੇ ਵਾਸੀ ਟਿੱਡੀਆਂ ਵਾਂਙੁ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਙੁ ਤਾਣਦਾ ਹੈ, ਅਤੇ ਵੱਸਣ ਲਈ ਓਹਨਾਂ ਨੂੰ ਤੰਬੂ ਵਾਂਙੁ ਫੈਲਾਉਂਦਾ ਹੈ, 23. ਜਿਹੜਾ ਇਖ਼ਤਿਆਰ ਵਾਲਿਆਂ ਨੂੰ ਨਾ ਹੋਇਆਂ ਜੇਹੇ ਕਰ ਦਿੰਦਾ ਹੈ, ਅਤੇ ਧਰਤੀ ਦੇ ਨਿਆਈਆਂ ਨੂੰ ਫੋਕਟ ਬਣਾ ਦਿੰਦਾ ਹੈ। 24. ਓਹ ਅਜੇ ਲਾਏ ਹੀ ਹਨ, ਓਹ ਅਜੇ ਬੀਜੇ ਹੀ ਹਨ, ਓਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜੀ ਹੈ, ਕਿ ਉਹ ਓਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਓਹ ਕੁਮਲਾ ਜਾਂਦੇ ਅਤੇ ਤੂਫ਼ਾਨ ਓਹਨਾਂ ਨੂੰ ਭੋਹ ਵਾਂਙੁ ਉਡਾ ਲੈ ਜਾਂਦਾ ਹੈ। 25. ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ? ਪਵਿੱਤਰ ਪੁਰਖ ਆਖਦਾ ਹੈ। 26. ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।। 27. ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ? 28. ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ? 29. ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। 30. ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, 31. ਪਰ ਯਹੋਵਾਹ ਦੇ ਉੱਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।।
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
×

Alert

×

Punjabi Letters Keypad References