ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅਹਬਾਰ ਅਧਿਆਇ 1

1 ਯਹੋਵਾਹ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਬੋਲਿਆ, 2 ਇਸਰਾਏਲੀਆਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਆਖ ਕਿ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਯਹੋਵਾਹ ਦੇ ਅੱਗੇ ਭੇਟ ਲਿਆਵੇ ਤਾਂ ਤੁਸਾਂ ਡੰਗਰਾਂ ਵਿੱਚੋਂ ਅਰਥਾਤ ਵੱਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਟ ਲਿਆਉਣੀ 3 ਜੇ ਉਸ ਦੀ ਭੇਟ ਵੱਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਬੱਜ ਤੋਂ ਰਹਿਤ ਨਰ ਚੜ੍ਹਾਵੇ। ਉਹ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵੱਜੇ ਦੇ ਕੋਲ ਉਹ ਨੂੰ ਚੜ੍ਹਾਵੇ ਭਈ ਉਹ ਯਹੋਵਾਹ ਦੇ ਅੱਗੇ ਕਬੂਲ ਹੋਵੇ 4 ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉੱਤੇ ਰੱਖੇ ਅਤੇ ਉਹ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਏ 5 ਅਤੇ ਉਹ ਯਹੋਵਾਹ ਦੇ ਅੱਗੇ ਉਸ ਬਲਦ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਉਸ ਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦਰਵੱਜੇ ਕੋਲ ਹੈ ਚੁਫੇਰੇ ਛਿਣਕਣ 6 ਅਤੇ ਉਹ ਉਸ ਹੋਮ ਬਲੀ ਦੀ ਖੱਲ ਉਧੇੜ ਲਵੇ ਅਰ ਉਸ ਨੂੰ ਟੋਟੇ ਟੋਟੇ ਕਰੇ 7 ਅਤੇ ਹਾਰੂਨ ਜਾਜਕ ਦੇ ਪੁੱਤ੍ਰ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ 8 ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ ਓਹ ਟੋਟੇ, ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ 9 ਪਰ ਉਸ ਦੀਆਂ ਆਂਦ੍ਰਾ ਤੇ ਉਸ ਦੀਆਂ ਲੱਤਾਂ ਓਹ ਪਾਣੀ ਨਾਲ ਧੋ ਸੁੱਟਣ ਅਤੇ ਜਾਜਕ ਸਭਨਾਂ ਨੂੰ ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਸਾੜੇ।। 10 ਅਤੇ ਜੇ ਉਸ ਦੀ ਭੇਟ ਇੱਜੜਾਂ ਵਿੱਚੋਂ ਹੋਵੇ ਅਰਥਾਤ ਭੇਡਾਂ ਜਾਂ ਬੱਕਰਿਆਂ ਦੀ ਹੋਮ ਬਲੀ ਤਾਂ ਉਹ ਉਸ ਨੂੰ ਇੱਕ ਬੱਜ ਤੋਂ ਰਹਿਤ ਨਰ ਲਿਆਵੇ 11 ਅਤੇ ਉਹ ਯਹੋਵਾਹ ਦੇ ਅੱਗੇ ਜਗਵੇਦੀ ਦੀ ਉਤਰਲੀ ਵੱਲ ਉਸ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਜਗਵੇਦੀ ਦੇ ਉੱਤੇ ਚੁਫੇਰੇ ਉਹ ਦਾ ਲਹੂ ਛਿਣਕਣ 12 ਅਤੇ ਉਹ ਉਸ ਨੂੰ ਉਸ ਦੇ ਸਿਰ ਅਤੇ ਉਸ ਦੀ ਚਰਬੀ ਸਣੇ ਟੋਟੇ ਟੋਟੇ ਕਰੇ ਅਤੇ ਜਾਜਕ ਉਸ ਜਗਵੇਦੀ ਦੀ ਅੱਗ ਦੀ ਲੱਕੜ ਉੱਤੇ ਸੁਧਾਰ ਕੇ ਰੱਖਣ 13 ਪਰ ਉਸ ਦੀਆਂ ਆਂਦ੍ਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਸਾਰਾ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਹੋਮ ਬਲੀ ਅਰਥਾਤ ਸੁਗੰਧਤਾ ਦੀ ਅੱਗ ਦੀ ਭੇਟ ਹੈ।। 14 ਅਤੇ ਜੇ ਯਹੋਵਾਹ ਦੇ ਅਗੇ ਉਸ ਦੇ ਹੋਮ ਦੀ ਭੇਟ ਪੰਛੀਆਂ ਦੀ ਹੋਵੇ, ਤਾਂ ਉਹ ਘੁੱਗੀਆਂ ਯਾ ਕਬੂਤ੍ਰਾਂ ਦਿਆਂ ਬੱਚਿਆਂ ਵਿੱਚੋਂ ਆਪਣੀ ਭੇਟ ਲਿਆਵੇ 15 ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦਾ ਸਿਰ ਮਰੋੜ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸ ਦਾ ਲਹੂ ਜਗਵੇਦੀ ਦੇ ਇੱਕ ਪਾਸੇ ਚੁਆਵੇ 16 ਅਤੇ ਉਹ ਉਸ ਦਿਆਂ ਪਰਾਂ ਸਣੇ ਉਸ ਦੀ ਝੋਂਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਦੇ ਪਾਸੇ ਸੁਆਹ ਦੀ ਥਾਂ ਵਿੱਚ ਉਸ ਨੂੰ ਸੁੱਟੇ 17 ਅਤੇ ਉਹ ਖੰਭਾਂ ਸਣੇ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ ਵੱਖ ਨਾ ਕਰੇ ਅਤੇ ਜਾਜਕ ਅੱਗ ਦੀ ਲੱਕੜ ਤੇ ਜਗਵੇਦੀ ਦੇ ਉੱਤੇ ਉਸ ਨੂੰ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਦਾ ਇੱਕ ਹੋਮ ਹੈ ।।
1. ਯਹੋਵਾਹ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਬੋਲਿਆ, 2. ਇਸਰਾਏਲੀਆਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਆਖ ਕਿ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਯਹੋਵਾਹ ਦੇ ਅੱਗੇ ਭੇਟ ਲਿਆਵੇ ਤਾਂ ਤੁਸਾਂ ਡੰਗਰਾਂ ਵਿੱਚੋਂ ਅਰਥਾਤ ਵੱਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਟ ਲਿਆਉਣੀ 3. ਜੇ ਉਸ ਦੀ ਭੇਟ ਵੱਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਬੱਜ ਤੋਂ ਰਹਿਤ ਨਰ ਚੜ੍ਹਾਵੇ। ਉਹ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵੱਜੇ ਦੇ ਕੋਲ ਉਹ ਨੂੰ ਚੜ੍ਹਾਵੇ ਭਈ ਉਹ ਯਹੋਵਾਹ ਦੇ ਅੱਗੇ ਕਬੂਲ ਹੋਵੇ 4. ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉੱਤੇ ਰੱਖੇ ਅਤੇ ਉਹ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਏ 5. ਅਤੇ ਉਹ ਯਹੋਵਾਹ ਦੇ ਅੱਗੇ ਉਸ ਬਲਦ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਉਸ ਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦਰਵੱਜੇ ਕੋਲ ਹੈ ਚੁਫੇਰੇ ਛਿਣਕਣ 6. ਅਤੇ ਉਹ ਉਸ ਹੋਮ ਬਲੀ ਦੀ ਖੱਲ ਉਧੇੜ ਲਵੇ ਅਰ ਉਸ ਨੂੰ ਟੋਟੇ ਟੋਟੇ ਕਰੇ 7. ਅਤੇ ਹਾਰੂਨ ਜਾਜਕ ਦੇ ਪੁੱਤ੍ਰ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ 8. ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ ਓਹ ਟੋਟੇ, ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ 9. ਪਰ ਉਸ ਦੀਆਂ ਆਂਦ੍ਰਾ ਤੇ ਉਸ ਦੀਆਂ ਲੱਤਾਂ ਓਹ ਪਾਣੀ ਨਾਲ ਧੋ ਸੁੱਟਣ ਅਤੇ ਜਾਜਕ ਸਭਨਾਂ ਨੂੰ ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਸਾੜੇ।। 10. ਅਤੇ ਜੇ ਉਸ ਦੀ ਭੇਟ ਇੱਜੜਾਂ ਵਿੱਚੋਂ ਹੋਵੇ ਅਰਥਾਤ ਭੇਡਾਂ ਜਾਂ ਬੱਕਰਿਆਂ ਦੀ ਹੋਮ ਬਲੀ ਤਾਂ ਉਹ ਉਸ ਨੂੰ ਇੱਕ ਬੱਜ ਤੋਂ ਰਹਿਤ ਨਰ ਲਿਆਵੇ 11. ਅਤੇ ਉਹ ਯਹੋਵਾਹ ਦੇ ਅੱਗੇ ਜਗਵੇਦੀ ਦੀ ਉਤਰਲੀ ਵੱਲ ਉਸ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਜਗਵੇਦੀ ਦੇ ਉੱਤੇ ਚੁਫੇਰੇ ਉਹ ਦਾ ਲਹੂ ਛਿਣਕਣ 12. ਅਤੇ ਉਹ ਉਸ ਨੂੰ ਉਸ ਦੇ ਸਿਰ ਅਤੇ ਉਸ ਦੀ ਚਰਬੀ ਸਣੇ ਟੋਟੇ ਟੋਟੇ ਕਰੇ ਅਤੇ ਜਾਜਕ ਉਸ ਜਗਵੇਦੀ ਦੀ ਅੱਗ ਦੀ ਲੱਕੜ ਉੱਤੇ ਸੁਧਾਰ ਕੇ ਰੱਖਣ 13. ਪਰ ਉਸ ਦੀਆਂ ਆਂਦ੍ਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਸਾਰਾ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਹੋਮ ਬਲੀ ਅਰਥਾਤ ਸੁਗੰਧਤਾ ਦੀ ਅੱਗ ਦੀ ਭੇਟ ਹੈ।। 14. ਅਤੇ ਜੇ ਯਹੋਵਾਹ ਦੇ ਅਗੇ ਉਸ ਦੇ ਹੋਮ ਦੀ ਭੇਟ ਪੰਛੀਆਂ ਦੀ ਹੋਵੇ, ਤਾਂ ਉਹ ਘੁੱਗੀਆਂ ਯਾ ਕਬੂਤ੍ਰਾਂ ਦਿਆਂ ਬੱਚਿਆਂ ਵਿੱਚੋਂ ਆਪਣੀ ਭੇਟ ਲਿਆਵੇ 15. ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦਾ ਸਿਰ ਮਰੋੜ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸ ਦਾ ਲਹੂ ਜਗਵੇਦੀ ਦੇ ਇੱਕ ਪਾਸੇ ਚੁਆਵੇ 16. ਅਤੇ ਉਹ ਉਸ ਦਿਆਂ ਪਰਾਂ ਸਣੇ ਉਸ ਦੀ ਝੋਂਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਦੇ ਪਾਸੇ ਸੁਆਹ ਦੀ ਥਾਂ ਵਿੱਚ ਉਸ ਨੂੰ ਸੁੱਟੇ 17. ਅਤੇ ਉਹ ਖੰਭਾਂ ਸਣੇ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ ਵੱਖ ਨਾ ਕਰੇ ਅਤੇ ਜਾਜਕ ਅੱਗ ਦੀ ਲੱਕੜ ਤੇ ਜਗਵੇਦੀ ਦੇ ਉੱਤੇ ਉਸ ਨੂੰ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਦਾ ਇੱਕ ਹੋਮ ਹੈ ।।
  • ਅਹਬਾਰ ਅਧਿਆਇ 1  
  • ਅਹਬਾਰ ਅਧਿਆਇ 2  
  • ਅਹਬਾਰ ਅਧਿਆਇ 3  
  • ਅਹਬਾਰ ਅਧਿਆਇ 4  
  • ਅਹਬਾਰ ਅਧਿਆਇ 5  
  • ਅਹਬਾਰ ਅਧਿਆਇ 6  
  • ਅਹਬਾਰ ਅਧਿਆਇ 7  
  • ਅਹਬਾਰ ਅਧਿਆਇ 8  
  • ਅਹਬਾਰ ਅਧਿਆਇ 9  
  • ਅਹਬਾਰ ਅਧਿਆਇ 10  
  • ਅਹਬਾਰ ਅਧਿਆਇ 11  
  • ਅਹਬਾਰ ਅਧਿਆਇ 12  
  • ਅਹਬਾਰ ਅਧਿਆਇ 13  
  • ਅਹਬਾਰ ਅਧਿਆਇ 14  
  • ਅਹਬਾਰ ਅਧਿਆਇ 15  
  • ਅਹਬਾਰ ਅਧਿਆਇ 16  
  • ਅਹਬਾਰ ਅਧਿਆਇ 17  
  • ਅਹਬਾਰ ਅਧਿਆਇ 18  
  • ਅਹਬਾਰ ਅਧਿਆਇ 19  
  • ਅਹਬਾਰ ਅਧਿਆਇ 20  
  • ਅਹਬਾਰ ਅਧਿਆਇ 21  
  • ਅਹਬਾਰ ਅਧਿਆਇ 22  
  • ਅਹਬਾਰ ਅਧਿਆਇ 23  
  • ਅਹਬਾਰ ਅਧਿਆਇ 24  
  • ਅਹਬਾਰ ਅਧਿਆਇ 25  
  • ਅਹਬਾਰ ਅਧਿਆਇ 26  
  • ਅਹਬਾਰ ਅਧਿਆਇ 27  
×

Alert

×

Punjabi Letters Keypad References