ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਰਮਿਆਹ ਅਧਿਆਇ 12

1 ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਵਿਖੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁੱਖੀ ਹਨ? 2 ਤੈਂ ਓਹਨਾਂ ਨੂੰ ਲਾਇਆ ਤਾਂ ਓਹਨਾਂ ਨੇ ਜੜ੍ਹ ਵੀ ਫੜ ਲਈ, ਓਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਓਹਨਾਂ ਦੇ ਮੂੰਹ ਦੇ ਨੇੜੇ ਅਤੇ ਓਹਨਾਂ ਦੇ ਦਿਲ ਤੋਂ ਦੂਰ ਹੈਂ, 3 ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈਂ, ਤੂੰ ਮੈਨੂੰ ਵੇਖਦਾ ਹੈਂ ਅਤੇ ਮੇਰਾ ਦਿਨ ਜਿਹੜਾ ਤੇਰੇ ਵੱਲ ਹੈ ਪਰਖਦਾ ਹੈਂ। ਕੱਟੀ ਜਾਣ ਵਾਲੀ ਭੇਡ ਵਾਂਙੁ ਓਹਨਾਂ ਨੂੰ ਧੱਕ ਦੇਹ, ਅਤੇ ਓਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ! 4 ਧਰਤੀ ਕਦੋਂ ਤੀਕੁਰ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪਤ ਕੁਮਲਾਇਆ ਰਹੇ? ਓਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਓਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ। 5 ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਓਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ? 6 ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, - ਏਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ, ਏਹਨਾਂ ਨੇ ਤੇਰੇ ਪਿੱਛੇ ਉੱਚੀ ਦੇ ਕੇ ਪੁਕਾਰਿਆ, ਓਹਨਾਂ ਦਾ ਵਸਾਹ ਨਾ ਕਰ, ਭਾਵੇਂ ਓਹ ਤੇਰੇ ਨਾਲ ਚੰਗਾ ਬੋਲਣ।। 7 ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਆਪਣੀ ਮਿਰਾਸ ਨੂੰ ਤਿਆਗ ਦਿੱਤਾ, ਮੈਂ ਆਪਣੀ ਜਾਨ ਦੀ ਪ੍ਰੀਤਮਾ ਨੂੰ, ਉਹ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ। 8 ਮੇਰੀ ਮਿਰਾਸ ਮੇਰੇ ਲਈ ਜੰਗਲੀ ਬਬਰ ਸ਼ੇਰ ਵਾਂਙੁ ਬਣ ਗਈ, ਉਸ ਨੇ ਮੇਰੇ ਵਿਰੁੱਧ ਆਪਣੀ ਅਵਾਜ਼ ਕੱਢੀ ਹੈ, ਏਸ ਲਈ ਮੈਨੂੰ ਉਸ ਤੋਂ ਘਿਣ ਹੈ। 9 ਕੀ ਮੇਰੀ ਮਿਰਾਸ ਮੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਓਹਨਾਂ ਨੂੰ ਲਿਆਓ ਭਈ ਓਹ ਖਾਣ! 10 ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ ਨੂੰ ਉਜਾੜ ਦਿੱਤਾ, ਓਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਓਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ। 11 ਓਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਏਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ। 12 ਉਜਾੜ ਦੀਆਂ ਸਾਰੀਆਂ ਉੱਚਿਆਈਆਂ ਉੱਤੇ ਲੁਟੇਰੇ ਆ ਗਏ ਹਨ, ਕਿਉਂ ਜੋ ਯਹੋਵਾਹ ਦੀ ਤਲਵਾਰ ਦੇਸ ਦੇ ਇੱਕ ਕੰਢੇ ਤੋਂ ਦੂਜੇ ਕੰਡੇ ਤੀਕ ਖਾਂਦੀ ਜਾਂਦੀ ਹੈ, ਕਿਸੇ ਬਸ਼ਰ ਲਈ ਸ਼ਾਂਤੀ ਨਹੀਂ।। 13 ਓਹਨਾਂ ਨੇ ਬੀਜੀ ਕਣਕ, ਤੇ ਵੱਢੇ ਕੰਡੇ। ਓਹਨਾਂ ਨੇ ਆਪਣੇ ਆਪ ਨੂੰ ਥਕਾਇਆ ਪਰ ਲਾਭ ਕੁਝ ਨਾ ਹੋਇਆ, ਤੁਸੀਂ ਆਪਣੀ ਪੈਦਾਵਾਰ ਤੋਂ ਲੱਜਿਆਵਾਨ ਹੋਵੋ, ਯਹੋਵਾਹ ਦੇ ਤੇਜ਼ ਕ੍ਰੋਧ ਦੇ ਕਾਰਨ।। 14 ਯਹੋਵਾਹ ਐਉਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੋਹੰਦੇ ਹਨ ਜਿਹਦਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਓਹਨਾਂ ਨੂੰ ਓਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੁਦਾਹ ਦੇ ਘਰਾਣੇ ਨੂੰ ਓਹਨਾਂ ਵਿੱਚੋਂ ਪੁੱਟ ਸੁੱਟਾਂਗਾ 15 ਤਾਂ ਐਉਂ ਹੋਵੇਗਾ ਕਿ ਏਸ ਤੋਂ ਪਿੱਛੋਂ ਭਈ ਮੈਂ ਓਹਨਾਂ ਨੂੰ ਉਖਾੜ ਸੁੱਟਾਂ ਮੈਂ ਓਹਨਾਂ ਨੂੰ ਮੋੜਾਂਗਾ, ਮੈਂ ਓਹਨਾਂ ਤੇ ਰਹਮ ਕਰਾਂਗਾ, ਮੈਂ ਓਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ 16 ਤਦ ਐਉਂ ਹੋਵੇਗਾ ਕਿ ਜੇ ਓਹ ਦਿਲ ਲਾ ਕੇ ਮੇਰੀ ਪਰਜਾ ਦੇ ਮਾਰਗਾਂ ਨੂੰ ਸਿੱਖਣ ਅਤੇ ਮੇਰੇ ਨਾਮ ਦੀ ਸੌਂਹ ਖਾਣ ਭਈ “ਯਹੋਵਾਹ ਜੀਉਂਦਾ ਹੈ” ਜਿਵੇਂ ਓਹਨਾਂ ਨੇ ਮੇਰੀ ਪਰਜਾ ਨੂੰ ਬਆਲ ਦੀ ਸੌਂਹ ਖਾਣੀ ਸਿਖਾਈ ਤਾਂ ਓਹ ਮੇਰੀ ਪਰਜਾ ਵਿੱਚ ਮਿਲ ਕੇ ਬਣ ਜਾਣਗੇ 17 ਪਰ ਜੇ ਓਹ ਨਾ ਸੁਣਨਗੇ ਤਾਂ ਮੈਂ ਉਸ ਕੌਮ ਨੂੰ ਉੱਕਾ ਹੀ ਉਖਾੜ ਦਿਆਂਗਾ ਅਤੇ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ!।।
1. ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਵਿਖੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁੱਖੀ ਹਨ? 2. ਤੈਂ ਓਹਨਾਂ ਨੂੰ ਲਾਇਆ ਤਾਂ ਓਹਨਾਂ ਨੇ ਜੜ੍ਹ ਵੀ ਫੜ ਲਈ, ਓਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਓਹਨਾਂ ਦੇ ਮੂੰਹ ਦੇ ਨੇੜੇ ਅਤੇ ਓਹਨਾਂ ਦੇ ਦਿਲ ਤੋਂ ਦੂਰ ਹੈਂ, 3. ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈਂ, ਤੂੰ ਮੈਨੂੰ ਵੇਖਦਾ ਹੈਂ ਅਤੇ ਮੇਰਾ ਦਿਨ ਜਿਹੜਾ ਤੇਰੇ ਵੱਲ ਹੈ ਪਰਖਦਾ ਹੈਂ। ਕੱਟੀ ਜਾਣ ਵਾਲੀ ਭੇਡ ਵਾਂਙੁ ਓਹਨਾਂ ਨੂੰ ਧੱਕ ਦੇਹ, ਅਤੇ ਓਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ! 4. ਧਰਤੀ ਕਦੋਂ ਤੀਕੁਰ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪਤ ਕੁਮਲਾਇਆ ਰਹੇ? ਓਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਓਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ। 5. ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਓਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ? 6. ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, - ਏਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ, ਏਹਨਾਂ ਨੇ ਤੇਰੇ ਪਿੱਛੇ ਉੱਚੀ ਦੇ ਕੇ ਪੁਕਾਰਿਆ, ਓਹਨਾਂ ਦਾ ਵਸਾਹ ਨਾ ਕਰ, ਭਾਵੇਂ ਓਹ ਤੇਰੇ ਨਾਲ ਚੰਗਾ ਬੋਲਣ।। 7. ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਆਪਣੀ ਮਿਰਾਸ ਨੂੰ ਤਿਆਗ ਦਿੱਤਾ, ਮੈਂ ਆਪਣੀ ਜਾਨ ਦੀ ਪ੍ਰੀਤਮਾ ਨੂੰ, ਉਹ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ। 8. ਮੇਰੀ ਮਿਰਾਸ ਮੇਰੇ ਲਈ ਜੰਗਲੀ ਬਬਰ ਸ਼ੇਰ ਵਾਂਙੁ ਬਣ ਗਈ, ਉਸ ਨੇ ਮੇਰੇ ਵਿਰੁੱਧ ਆਪਣੀ ਅਵਾਜ਼ ਕੱਢੀ ਹੈ, ਏਸ ਲਈ ਮੈਨੂੰ ਉਸ ਤੋਂ ਘਿਣ ਹੈ। 9. ਕੀ ਮੇਰੀ ਮਿਰਾਸ ਮੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਓਹਨਾਂ ਨੂੰ ਲਿਆਓ ਭਈ ਓਹ ਖਾਣ! 10. ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ ਨੂੰ ਉਜਾੜ ਦਿੱਤਾ, ਓਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਓਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ। 11. ਓਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਏਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ। 12. ਉਜਾੜ ਦੀਆਂ ਸਾਰੀਆਂ ਉੱਚਿਆਈਆਂ ਉੱਤੇ ਲੁਟੇਰੇ ਆ ਗਏ ਹਨ, ਕਿਉਂ ਜੋ ਯਹੋਵਾਹ ਦੀ ਤਲਵਾਰ ਦੇਸ ਦੇ ਇੱਕ ਕੰਢੇ ਤੋਂ ਦੂਜੇ ਕੰਡੇ ਤੀਕ ਖਾਂਦੀ ਜਾਂਦੀ ਹੈ, ਕਿਸੇ ਬਸ਼ਰ ਲਈ ਸ਼ਾਂਤੀ ਨਹੀਂ।। 13. ਓਹਨਾਂ ਨੇ ਬੀਜੀ ਕਣਕ, ਤੇ ਵੱਢੇ ਕੰਡੇ। ਓਹਨਾਂ ਨੇ ਆਪਣੇ ਆਪ ਨੂੰ ਥਕਾਇਆ ਪਰ ਲਾਭ ਕੁਝ ਨਾ ਹੋਇਆ, ਤੁਸੀਂ ਆਪਣੀ ਪੈਦਾਵਾਰ ਤੋਂ ਲੱਜਿਆਵਾਨ ਹੋਵੋ, ਯਹੋਵਾਹ ਦੇ ਤੇਜ਼ ਕ੍ਰੋਧ ਦੇ ਕਾਰਨ।। 14. ਯਹੋਵਾਹ ਐਉਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੋਹੰਦੇ ਹਨ ਜਿਹਦਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਓਹਨਾਂ ਨੂੰ ਓਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੁਦਾਹ ਦੇ ਘਰਾਣੇ ਨੂੰ ਓਹਨਾਂ ਵਿੱਚੋਂ ਪੁੱਟ ਸੁੱਟਾਂਗਾ 15. ਤਾਂ ਐਉਂ ਹੋਵੇਗਾ ਕਿ ਏਸ ਤੋਂ ਪਿੱਛੋਂ ਭਈ ਮੈਂ ਓਹਨਾਂ ਨੂੰ ਉਖਾੜ ਸੁੱਟਾਂ ਮੈਂ ਓਹਨਾਂ ਨੂੰ ਮੋੜਾਂਗਾ, ਮੈਂ ਓਹਨਾਂ ਤੇ ਰਹਮ ਕਰਾਂਗਾ, ਮੈਂ ਓਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ 16. ਤਦ ਐਉਂ ਹੋਵੇਗਾ ਕਿ ਜੇ ਓਹ ਦਿਲ ਲਾ ਕੇ ਮੇਰੀ ਪਰਜਾ ਦੇ ਮਾਰਗਾਂ ਨੂੰ ਸਿੱਖਣ ਅਤੇ ਮੇਰੇ ਨਾਮ ਦੀ ਸੌਂਹ ਖਾਣ ਭਈ “ਯਹੋਵਾਹ ਜੀਉਂਦਾ ਹੈ” ਜਿਵੇਂ ਓਹਨਾਂ ਨੇ ਮੇਰੀ ਪਰਜਾ ਨੂੰ ਬਆਲ ਦੀ ਸੌਂਹ ਖਾਣੀ ਸਿਖਾਈ ਤਾਂ ਓਹ ਮੇਰੀ ਪਰਜਾ ਵਿੱਚ ਮਿਲ ਕੇ ਬਣ ਜਾਣਗੇ 17. ਪਰ ਜੇ ਓਹ ਨਾ ਸੁਣਨਗੇ ਤਾਂ ਮੈਂ ਉਸ ਕੌਮ ਨੂੰ ਉੱਕਾ ਹੀ ਉਖਾੜ ਦਿਆਂਗਾ ਅਤੇ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ!।।
  • ਯਰਮਿਆਹ ਅਧਿਆਇ 1  
  • ਯਰਮਿਆਹ ਅਧਿਆਇ 2  
  • ਯਰਮਿਆਹ ਅਧਿਆਇ 3  
  • ਯਰਮਿਆਹ ਅਧਿਆਇ 4  
  • ਯਰਮਿਆਹ ਅਧਿਆਇ 5  
  • ਯਰਮਿਆਹ ਅਧਿਆਇ 6  
  • ਯਰਮਿਆਹ ਅਧਿਆਇ 7  
  • ਯਰਮਿਆਹ ਅਧਿਆਇ 8  
  • ਯਰਮਿਆਹ ਅਧਿਆਇ 9  
  • ਯਰਮਿਆਹ ਅਧਿਆਇ 10  
  • ਯਰਮਿਆਹ ਅਧਿਆਇ 11  
  • ਯਰਮਿਆਹ ਅਧਿਆਇ 12  
  • ਯਰਮਿਆਹ ਅਧਿਆਇ 13  
  • ਯਰਮਿਆਹ ਅਧਿਆਇ 14  
  • ਯਰਮਿਆਹ ਅਧਿਆਇ 15  
  • ਯਰਮਿਆਹ ਅਧਿਆਇ 16  
  • ਯਰਮਿਆਹ ਅਧਿਆਇ 17  
  • ਯਰਮਿਆਹ ਅਧਿਆਇ 18  
  • ਯਰਮਿਆਹ ਅਧਿਆਇ 19  
  • ਯਰਮਿਆਹ ਅਧਿਆਇ 20  
  • ਯਰਮਿਆਹ ਅਧਿਆਇ 21  
  • ਯਰਮਿਆਹ ਅਧਿਆਇ 22  
  • ਯਰਮਿਆਹ ਅਧਿਆਇ 23  
  • ਯਰਮਿਆਹ ਅਧਿਆਇ 24  
  • ਯਰਮਿਆਹ ਅਧਿਆਇ 25  
  • ਯਰਮਿਆਹ ਅਧਿਆਇ 26  
  • ਯਰਮਿਆਹ ਅਧਿਆਇ 27  
  • ਯਰਮਿਆਹ ਅਧਿਆਇ 28  
  • ਯਰਮਿਆਹ ਅਧਿਆਇ 29  
  • ਯਰਮਿਆਹ ਅਧਿਆਇ 30  
  • ਯਰਮਿਆਹ ਅਧਿਆਇ 31  
  • ਯਰਮਿਆਹ ਅਧਿਆਇ 32  
  • ਯਰਮਿਆਹ ਅਧਿਆਇ 33  
  • ਯਰਮਿਆਹ ਅਧਿਆਇ 34  
  • ਯਰਮਿਆਹ ਅਧਿਆਇ 35  
  • ਯਰਮਿਆਹ ਅਧਿਆਇ 36  
  • ਯਰਮਿਆਹ ਅਧਿਆਇ 37  
  • ਯਰਮਿਆਹ ਅਧਿਆਇ 38  
  • ਯਰਮਿਆਹ ਅਧਿਆਇ 39  
  • ਯਰਮਿਆਹ ਅਧਿਆਇ 40  
  • ਯਰਮਿਆਹ ਅਧਿਆਇ 41  
  • ਯਰਮਿਆਹ ਅਧਿਆਇ 42  
  • ਯਰਮਿਆਹ ਅਧਿਆਇ 43  
  • ਯਰਮਿਆਹ ਅਧਿਆਇ 44  
  • ਯਰਮਿਆਹ ਅਧਿਆਇ 45  
  • ਯਰਮਿਆਹ ਅਧਿਆਇ 46  
  • ਯਰਮਿਆਹ ਅਧਿਆਇ 47  
  • ਯਰਮਿਆਹ ਅਧਿਆਇ 48  
  • ਯਰਮਿਆਹ ਅਧਿਆਇ 49  
  • ਯਰਮਿਆਹ ਅਧਿਆਇ 50  
  • ਯਰਮਿਆਹ ਅਧਿਆਇ 51  
  • ਯਰਮਿਆਹ ਅਧਿਆਇ 52  
×

Alert

×

Punjabi Letters Keypad References