ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਅੱਯੂਬ ਅਧਿਆਇ 29

1 ਅੱਯੂਬ ਨੇ ਫੇਰ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, 2 ਕਾਸ਼ ਕਿ ਮੈਂ ਹੁੰਦਾ ਜਿਵੇਂ ਪਰਾਚੀਨ ਮਹੀਨਿਆਂ ਵਿੱਚ, ਜਿਵੇਂ ਉਨ੍ਹੀਂ ਦਿਨੀਂ ਜਦ ਪਰਮੇਸ਼ੁਰ ਮੇਰੀ ਪਾਲਨਾ ਕਰਦਾ ਸੀ, 3 ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਅਨ੍ਹੇਰੇ ਵਿੱਚ ਚੱਲਦਾ ਸਾਂ । 4 ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸਾਂ, ਜਦ ਪਰਮੇਸ਼ੁਰ ਦਾ ਸਤ ਸੰਗ ਮੇਰੇ ਤੰਬੂ ਉੱਤੇ ਸੀ, 5 ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ ਦੁਆਲੇ ਸਨ, 6 ਜਦ ਮੇਰੇ ਕਦਮ ਦਹੀ ਨਾਲ ਧੋਤੇ ਜਾਂਦੇ, ਅਤੇ ਚਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ, 7 ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ, 8 ਤਦ ਜੁਆਨ ਮੈਨੂੰ ਵੇਖ ਕੇ ਹਟ ਜਾਂਦੇ, ਅਤੇ ਬੁੱਢੇ ਉੱਠ ਖੜੇ ਹੁੰਦੇ ਸਨ। 9 ਸਰਦਾਰ ਗੱਲਾਂ ਨੂੰ ਛੱਡ ਦਿੰਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ। 10 ਹਾਕਮਾਂ ਦੀ ਅਵਾਜ਼ ਚੁੱਪ ਹੋ ਜਾਂਦੀ, ਅਤੇ ਉਨ੍ਹਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ । 11 ਜਦ ਕੰਨ ਸੁਣਦਾ ਤਦ ਮੈਨੂੰ ਧੰਨ ਆਖਦਾ ਸੀ, ਅਤੇ ਜਦ ਅੱਖ ਵੇਖਦੀ ਤਦ ਮੇਰੀ ਸਾਖੀ ਦਿੰਦੀ ਸੀ, 12 ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸਾਂ ਜਦ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ। 13 ਨਾਸ ਹੋਣ ਵਾਲੇ ਦੀ ਬਰਕਤ ਮੇਰੇ ਉੱਤੇ ਆਉਂਦੀ ਸੀ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ । 14 ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਉਂ ਚੋਗੇ ਤੇ ਅਮਾਮੇ ਜਿਹਾ ਸੀ, 15 ਮੈਂ ਅੰਨ੍ਹਿਆਂ ਲਈ ਅੱਖਾਂ ਸਾਂ, ਅਤੇ ਲੰਗੜਿਆਂ ਲਈ ਲੱਤਾਂ ਸਾਂ, 16 ਮੈਂ ਕੰਗਾਲਾਂ ਲਈ ਪਿਤਾ ਸਾਂ, ਅਤੇ ਮੈਂ ਆਪਣੇ ਨਾਵਾਕਿਫ ਦੇ ਮੁੱਕਦਮੇ ਦੀ ਵੀ ਪੜਤਾਲ ਕਰਦਾ ਸਾਂ, 17 ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਕਢਾਉਂਦਾ ਸਾਂ, 18 ਤਾਂ ਮੈਂ ਆਖਿਆ, ਮੈਂ ਆਪਣੀ ਕੁੱਲੀ ਵਿੱਚ ਮਰਾਂਗਾ, ਆਪਣੇ ਦਿਨ ਰੇਤ ਜਿੰਨੇ ਵਧਾਵਾਂਗਾ। 19 ਮੇਰੀਆਂ ਜੜ੍ਹਾਂ ਪਾਣੀ ਤਾਈਂ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ। 20 ਮੇਰਾ ਪਰਤਾਪ ਮੇਰੇ ਨਾਲ ਤਾਜ਼ਾ ਹੈ, ਅਤੇ ਮੇਰਾ ਧਣੁਖ ਹੱਥ ਵਿੱਚ ਨਵਾਂ ਬਣ ਜਾਂਦਾ ਹੈ ।। 21 ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ। 22 ਮੇਰੇ ਬੋਲਣ ਦੇ ਮਗਰੋਂ ਓਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਨ੍ਹਾਂ ਉੱਤੇ ਟਪਕਦੀਆਂ ਸਨ। 23 ਓਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਪਿੱਛਲੇ ਮੀਂਹ ਲਈ। 24 ਜਦ ਉਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ ਅਤੇ ਮੇਰੇ ਸੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ। 25 ਮੈਂ ਉਨ੍ਹਾਂ ਦਾ ਰਾਹ ਚੁਣਦਾ ਸਾਂ ਅਤੇ ਪਰਮੁਖ ਹੋ ਕੇ ਬਹਿੰਦਾ ਸਾਂ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਙੁ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ।।
1 ਅੱਯੂਬ ਨੇ ਫੇਰ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, .::. 2 ਕਾਸ਼ ਕਿ ਮੈਂ ਹੁੰਦਾ ਜਿਵੇਂ ਪਰਾਚੀਨ ਮਹੀਨਿਆਂ ਵਿੱਚ, ਜਿਵੇਂ ਉਨ੍ਹੀਂ ਦਿਨੀਂ ਜਦ ਪਰਮੇਸ਼ੁਰ ਮੇਰੀ ਪਾਲਨਾ ਕਰਦਾ ਸੀ, .::. 3 ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਅਨ੍ਹੇਰੇ ਵਿੱਚ ਚੱਲਦਾ ਸਾਂ । .::. 4 ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸਾਂ, ਜਦ ਪਰਮੇਸ਼ੁਰ ਦਾ ਸਤ ਸੰਗ ਮੇਰੇ ਤੰਬੂ ਉੱਤੇ ਸੀ, .::. 5 ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ ਦੁਆਲੇ ਸਨ, .::. 6 ਜਦ ਮੇਰੇ ਕਦਮ ਦਹੀ ਨਾਲ ਧੋਤੇ ਜਾਂਦੇ, ਅਤੇ ਚਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ, .::. 7 ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ, .::. 8 ਤਦ ਜੁਆਨ ਮੈਨੂੰ ਵੇਖ ਕੇ ਹਟ ਜਾਂਦੇ, ਅਤੇ ਬੁੱਢੇ ਉੱਠ ਖੜੇ ਹੁੰਦੇ ਸਨ। .::. 9 ਸਰਦਾਰ ਗੱਲਾਂ ਨੂੰ ਛੱਡ ਦਿੰਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ। .::. 10 ਹਾਕਮਾਂ ਦੀ ਅਵਾਜ਼ ਚੁੱਪ ਹੋ ਜਾਂਦੀ, ਅਤੇ ਉਨ੍ਹਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ । .::. 11 ਜਦ ਕੰਨ ਸੁਣਦਾ ਤਦ ਮੈਨੂੰ ਧੰਨ ਆਖਦਾ ਸੀ, ਅਤੇ ਜਦ ਅੱਖ ਵੇਖਦੀ ਤਦ ਮੇਰੀ ਸਾਖੀ ਦਿੰਦੀ ਸੀ, .::. 12 ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸਾਂ ਜਦ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ। .::. 13 ਨਾਸ ਹੋਣ ਵਾਲੇ ਦੀ ਬਰਕਤ ਮੇਰੇ ਉੱਤੇ ਆਉਂਦੀ ਸੀ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ । .::. 14 ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਉਂ ਚੋਗੇ ਤੇ ਅਮਾਮੇ ਜਿਹਾ ਸੀ, .::. 15 ਮੈਂ ਅੰਨ੍ਹਿਆਂ ਲਈ ਅੱਖਾਂ ਸਾਂ, ਅਤੇ ਲੰਗੜਿਆਂ ਲਈ ਲੱਤਾਂ ਸਾਂ, .::. 16 ਮੈਂ ਕੰਗਾਲਾਂ ਲਈ ਪਿਤਾ ਸਾਂ, ਅਤੇ ਮੈਂ ਆਪਣੇ ਨਾਵਾਕਿਫ ਦੇ ਮੁੱਕਦਮੇ ਦੀ ਵੀ ਪੜਤਾਲ ਕਰਦਾ ਸਾਂ, .::. 17 ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਕਢਾਉਂਦਾ ਸਾਂ, .::. 18 ਤਾਂ ਮੈਂ ਆਖਿਆ, ਮੈਂ ਆਪਣੀ ਕੁੱਲੀ ਵਿੱਚ ਮਰਾਂਗਾ, ਆਪਣੇ ਦਿਨ ਰੇਤ ਜਿੰਨੇ ਵਧਾਵਾਂਗਾ। .::. 19 ਮੇਰੀਆਂ ਜੜ੍ਹਾਂ ਪਾਣੀ ਤਾਈਂ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ। .::. 20 ਮੇਰਾ ਪਰਤਾਪ ਮੇਰੇ ਨਾਲ ਤਾਜ਼ਾ ਹੈ, ਅਤੇ ਮੇਰਾ ਧਣੁਖ ਹੱਥ ਵਿੱਚ ਨਵਾਂ ਬਣ ਜਾਂਦਾ ਹੈ ।। .::. 21 ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ। .::. 22 ਮੇਰੇ ਬੋਲਣ ਦੇ ਮਗਰੋਂ ਓਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਨ੍ਹਾਂ ਉੱਤੇ ਟਪਕਦੀਆਂ ਸਨ। .::. 23 ਓਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਪਿੱਛਲੇ ਮੀਂਹ ਲਈ। .::. 24 ਜਦ ਉਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ ਅਤੇ ਮੇਰੇ ਸੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ। .::. 25 ਮੈਂ ਉਨ੍ਹਾਂ ਦਾ ਰਾਹ ਚੁਣਦਾ ਸਾਂ ਅਤੇ ਪਰਮੁਖ ਹੋ ਕੇ ਬਹਿੰਦਾ ਸਾਂ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਙੁ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ।। .::.
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
×

Alert

×

Punjabi Letters Keypad References