ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਪਰਕਾਸ਼ ਦੀ ਪੋਥੀ ਅਧਿਆਇ 16

1 ਫ਼ੇਰ ਮੈਂ ਮੰਦਰ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਸੱਤਾਂ ਦੂਤਾਂ ਨੂੰ ਆਖਿਆ, "ਜਾਓ ਅਤੇ ਪਰਮੇਸ਼ੁਰ ਦੇ ਕਰੋਧ ਨਾਲ ਭਰੇ ਸੱਤਾਂ ਕਟੋਰਿਆਂ ਨੂੰ ਧਰਤੀ ਉੱਤੇ ਡੋਲ੍ਹ ਦਿਓ।" 2 ਪਹਿਲਾ ਦੂਤ ਚਲਿਆ ਗਿਆ। ਉਸਨੇ ਧਰਤੀ ਉੱਤੇ ਆਪਣਾ ਕਟੋਰਾ ਰੋਢ਼ ਦਿੱਤਾ ਅਤੇ ਉਹ ਸਾਰੇ ਲੋਕ ਜਿਨ੍ਹਾਂ ਤੇ ਜਾਨਵ੍ਰ ਦਾ ਨਿਸ਼ਾਨ ਸੀ ਤੇ ਜਿਨ੍ਹਾਂ ਨੇ ਉਸ ਦੀਆਂ ਮੂਰਤੀਆਂ ਦੀ ਉਪਾਸਨਾ ਕੀਤੀ, ਉਨ੍ਹਾਂ ਦੇ ਸ਼ਰੀਰਾਂ ਤੇ ਬਦਸ਼ਕਲ ਅਤੇ ਦਰਦਨਾਕ ਫ਼ੋਡ਼ੇ ਹੋ ਗਏ। 3 ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਰੋਢ਼ ਦਿੱਤਾ। ਤਾਂ ਸਮੁਦਰ ਲਹੂ ਵਰਗਾ, ਮੁਰਦਾ ਆਦਮੀ ਦੇ ਲਹੂ ਵਰਗਾ, ਬਣ ਗਿਆ। ਸਮੁੰਦਰ ਵਿਚਲੀ ਹਰ ਜਿੰਦਾ ਸ਼ੈਅ ਮਰ ਗਈ। 4 ਤੀਸਰੇ ਦੂਤ ਨੇ ਆਪਣਾ ਬਰਤਨ ਦਰਿਆਵਾਂ ਅਤੇ ਪਾਣੀਆਂ ਦੇ ਚਸ਼ਮਿਆਂ ਤੇ ਖਾਲੀ ਕਰ ਦਿੱਤਾ। ਦਰਿਆ ਅਤੇ ਪਾਣੀ ਦੇ ਚਸ਼ਮੇਂ ਲਹੂ ਬਣ ਗਏ। 5 ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ; "ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੂਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਰਣਿਆਂ ਵਿੱਚ ਉਚਿਤ ਹੈਂ ਜਿਹਡ਼ੇ ਤੂੰ ਬਣਾਏ ਹਨ। 6 ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁਕਵਾਂ ਹੈ।" 7 ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ, "ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।" 8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾਡ਼ਨ ਦੀ ਸ਼ਕਤੀ ਦਿੱਤੀ ਗਈ। 9 ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯਂਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ। 10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ। 11 ਜਿਹਡ਼ੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ। 12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ। 13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹਡ਼ੀਆਂ ਡਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ। 14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕਠ੍ਠਾ ਕਰਨ ਲਈ ਗਈਆਂ। 15 "ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹਡ਼ਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸਨੂੰ ਬਿਨਾ ਕੱਪਡ਼ਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹਡ਼ੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।" 16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕਠਿਆਂ ਕ੍ਕੀਤਾ ਜਿਸਨੂੰ ਇਬਰਾਨੀ ਭਾਸ਼ਾ ਵਿੱਚ ਆਰਮਾਗੇਡਨ ਆਖਿਆ ਜਾਂਦਾ ਹੈ। 17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, "ਇਸਦਾ ਖਾਤਮਾ ਹੋ ਗਿਆ।" 18 ਉਥੇ ਫ਼ੇਰ ਬਿਜਲੀ ਦੀ ਲਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ। 19 ਵੱਡਾ ਸ਼ਹਿਰ ਤਿੰਨ ਹਿਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁਲਿਆ। ਉਸ੍ਸਨੇ ਉਸਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈ ਦਾ ਪਿਆਲਾ ਦਿੱਤਾ। 20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉਥੇ ਹੁਣ ਕੋਈ ਵੀ ਪਹਾਡ਼ ਨਹੀਂ ਸੀ। 21 ਲੋਕਾਂ ਤੇ ਅਕਾਸ਼ ਤੋਂ ਵੱਡੇ ਗਡ਼ੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗਡ਼ਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗਡ਼ਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬਡ਼ੀ ਭਿਆਨਕ ਸੀ।
1 ਫ਼ੇਰ ਮੈਂ ਮੰਦਰ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਸੱਤਾਂ ਦੂਤਾਂ ਨੂੰ ਆਖਿਆ, "ਜਾਓ ਅਤੇ ਪਰਮੇਸ਼ੁਰ ਦੇ ਕਰੋਧ ਨਾਲ ਭਰੇ ਸੱਤਾਂ ਕਟੋਰਿਆਂ ਨੂੰ ਧਰਤੀ ਉੱਤੇ ਡੋਲ੍ਹ ਦਿਓ।" .::. 2 ਪਹਿਲਾ ਦੂਤ ਚਲਿਆ ਗਿਆ। ਉਸਨੇ ਧਰਤੀ ਉੱਤੇ ਆਪਣਾ ਕਟੋਰਾ ਰੋਢ਼ ਦਿੱਤਾ ਅਤੇ ਉਹ ਸਾਰੇ ਲੋਕ ਜਿਨ੍ਹਾਂ ਤੇ ਜਾਨਵ੍ਰ ਦਾ ਨਿਸ਼ਾਨ ਸੀ ਤੇ ਜਿਨ੍ਹਾਂ ਨੇ ਉਸ ਦੀਆਂ ਮੂਰਤੀਆਂ ਦੀ ਉਪਾਸਨਾ ਕੀਤੀ, ਉਨ੍ਹਾਂ ਦੇ ਸ਼ਰੀਰਾਂ ਤੇ ਬਦਸ਼ਕਲ ਅਤੇ ਦਰਦਨਾਕ ਫ਼ੋਡ਼ੇ ਹੋ ਗਏ। .::. 3 ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਰੋਢ਼ ਦਿੱਤਾ। ਤਾਂ ਸਮੁਦਰ ਲਹੂ ਵਰਗਾ, ਮੁਰਦਾ ਆਦਮੀ ਦੇ ਲਹੂ ਵਰਗਾ, ਬਣ ਗਿਆ। ਸਮੁੰਦਰ ਵਿਚਲੀ ਹਰ ਜਿੰਦਾ ਸ਼ੈਅ ਮਰ ਗਈ। .::. 4 ਤੀਸਰੇ ਦੂਤ ਨੇ ਆਪਣਾ ਬਰਤਨ ਦਰਿਆਵਾਂ ਅਤੇ ਪਾਣੀਆਂ ਦੇ ਚਸ਼ਮਿਆਂ ਤੇ ਖਾਲੀ ਕਰ ਦਿੱਤਾ। ਦਰਿਆ ਅਤੇ ਪਾਣੀ ਦੇ ਚਸ਼ਮੇਂ ਲਹੂ ਬਣ ਗਏ। .::. 5 ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ; "ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੂਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਰਣਿਆਂ ਵਿੱਚ ਉਚਿਤ ਹੈਂ ਜਿਹਡ਼ੇ ਤੂੰ ਬਣਾਏ ਹਨ। .::. 6 ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁਕਵਾਂ ਹੈ।" .::. 7 ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ, "ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।" .::. 8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾਡ਼ਨ ਦੀ ਸ਼ਕਤੀ ਦਿੱਤੀ ਗਈ। .::. 9 ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯਂਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ। .::. 10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ। .::. 11 ਜਿਹਡ਼ੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ। .::. 12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ। .::. 13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹਡ਼ੀਆਂ ਡਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ। .::. 14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕਠ੍ਠਾ ਕਰਨ ਲਈ ਗਈਆਂ। .::. 15 "ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹਡ਼ਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸਨੂੰ ਬਿਨਾ ਕੱਪਡ਼ਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹਡ਼ੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।" .::. 16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕਠਿਆਂ ਕ੍ਕੀਤਾ ਜਿਸਨੂੰ ਇਬਰਾਨੀ ਭਾਸ਼ਾ ਵਿੱਚ ਆਰਮਾਗੇਡਨ ਆਖਿਆ ਜਾਂਦਾ ਹੈ। .::. 17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, "ਇਸਦਾ ਖਾਤਮਾ ਹੋ ਗਿਆ।" .::. 18 ਉਥੇ ਫ਼ੇਰ ਬਿਜਲੀ ਦੀ ਲਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ। .::. 19 ਵੱਡਾ ਸ਼ਹਿਰ ਤਿੰਨ ਹਿਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁਲਿਆ। ਉਸ੍ਸਨੇ ਉਸਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈ ਦਾ ਪਿਆਲਾ ਦਿੱਤਾ। .::. 20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉਥੇ ਹੁਣ ਕੋਈ ਵੀ ਪਹਾਡ਼ ਨਹੀਂ ਸੀ। .::. 21 ਲੋਕਾਂ ਤੇ ਅਕਾਸ਼ ਤੋਂ ਵੱਡੇ ਗਡ਼ੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗਡ਼ਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗਡ਼ਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬਡ਼ੀ ਭਿਆਨਕ ਸੀ। .::.
  • ਪਰਕਾਸ਼ ਦੀ ਪੋਥੀ ਅਧਿਆਇ 1  
  • ਪਰਕਾਸ਼ ਦੀ ਪੋਥੀ ਅਧਿਆਇ 2  
  • ਪਰਕਾਸ਼ ਦੀ ਪੋਥੀ ਅਧਿਆਇ 3  
  • ਪਰਕਾਸ਼ ਦੀ ਪੋਥੀ ਅਧਿਆਇ 4  
  • ਪਰਕਾਸ਼ ਦੀ ਪੋਥੀ ਅਧਿਆਇ 5  
  • ਪਰਕਾਸ਼ ਦੀ ਪੋਥੀ ਅਧਿਆਇ 6  
  • ਪਰਕਾਸ਼ ਦੀ ਪੋਥੀ ਅਧਿਆਇ 7  
  • ਪਰਕਾਸ਼ ਦੀ ਪੋਥੀ ਅਧਿਆਇ 8  
  • ਪਰਕਾਸ਼ ਦੀ ਪੋਥੀ ਅਧਿਆਇ 9  
  • ਪਰਕਾਸ਼ ਦੀ ਪੋਥੀ ਅਧਿਆਇ 10  
  • ਪਰਕਾਸ਼ ਦੀ ਪੋਥੀ ਅਧਿਆਇ 11  
  • ਪਰਕਾਸ਼ ਦੀ ਪੋਥੀ ਅਧਿਆਇ 12  
  • ਪਰਕਾਸ਼ ਦੀ ਪੋਥੀ ਅਧਿਆਇ 13  
  • ਪਰਕਾਸ਼ ਦੀ ਪੋਥੀ ਅਧਿਆਇ 14  
  • ਪਰਕਾਸ਼ ਦੀ ਪੋਥੀ ਅਧਿਆਇ 15  
  • ਪਰਕਾਸ਼ ਦੀ ਪੋਥੀ ਅਧਿਆਇ 16  
  • ਪਰਕਾਸ਼ ਦੀ ਪੋਥੀ ਅਧਿਆਇ 17  
  • ਪਰਕਾਸ਼ ਦੀ ਪੋਥੀ ਅਧਿਆਇ 18  
  • ਪਰਕਾਸ਼ ਦੀ ਪੋਥੀ ਅਧਿਆਇ 19  
  • ਪਰਕਾਸ਼ ਦੀ ਪੋਥੀ ਅਧਿਆਇ 20  
  • ਪਰਕਾਸ਼ ਦੀ ਪੋਥੀ ਅਧਿਆਇ 21  
  • ਪਰਕਾਸ਼ ਦੀ ਪੋਥੀ ਅਧਿਆਇ 22  
×

Alert

×

Punjabi Letters Keypad References