ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਸਈਆਹ ਅਧਿਆਇ 54

1 ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਆਖਦਾ ਹੈ। 2 ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਓਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫਾ ਨਾ ਕਰ, ਆਪਣੀਆਂ ਲਾਸਾਂ ਲੰਬੀਆਂ ਤੇ ਆਪਣਿਆਂ ਕੀਲੀਆਂ ਨੂੰ ਤਕੜਾ ਕਰ! 3 ਤੂੰ ਤਾਂ ਸੱਜੇ ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ।। 4 ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੀ ਊਜ ਨੂੰ ਫੇਰ ਚੇਤੇ ਨਾ ਕਰੇਂਗੀ। 5 ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ। 6 ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤ੍ਰੀ ਵਾਂਙੁ ਬੁਲਾਇਆ, ਜੁਆਨੀ ਦੀ ਪਤਨੀ ਵਾਂਙੁ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ। 7 ਪਲਕੁ ਲਈ ਹੀ ਮੈਂ ਤੈਨੂੰ ਤਿਆਗਿਆ ਹੈ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ। 8 ਕੋਪ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਪਲਕੁ ਲਈ ਤੈਥੋਂ ਲੁਕਾਇਆ, ਪਰ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ।। 9 ਏਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, - ਜਿਵੇਂ ਮੈਂ ਸੌਂਹ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਤਿਵੇਂ ਮੈਂ ਸੌਂਹ ਖਾਧੀ ਹੈ, ਕਿ ਮੈਂ ਤੇਰੇ ਉੱਤੇ ਕੋਪਵਾਨ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ। 10 ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਤੇਰਾ ਦਯਾਲੂ ਆਖਦਾ ਹੈ।। 11 ਹੇ ਦੁਖਿਆਰੀਏ, ਅਨ੍ਹੇਰੇ ਦੀਏ ਮਾਰੀਏ ਹੋਈਏ, ਜਿਹ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਕੱਜਲ ਵਿੱਚ ਰੱਖਾਂਗਾ, ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ। 12 ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਧੂੜਕੋਟ ਨੂੰ ਬਹੁ ਮੁੱਲੇ ਪੱਥਰਾਂ ਨਾਲ ਬਣਾਵਾਂਗਾ। 13 ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ। 14 ਤੂੰ ਧਰਮ ਵਿੱਚ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਏਸ ਲਈ ਤੂੰ ਨਾ ਡਰੀਂ, ਅਤੇ ਭੈਜਲ ਤੋਂ ਵੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ। 15 ਵੇਖ, ਓਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ! 16 ਵੇਖ, ਮੈਂ ਲੋਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ। 17 ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ, - ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।।
1. ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਆਖਦਾ ਹੈ। 2. ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਓਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫਾ ਨਾ ਕਰ, ਆਪਣੀਆਂ ਲਾਸਾਂ ਲੰਬੀਆਂ ਤੇ ਆਪਣਿਆਂ ਕੀਲੀਆਂ ਨੂੰ ਤਕੜਾ ਕਰ! 3. ਤੂੰ ਤਾਂ ਸੱਜੇ ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ।। 4. ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੀ ਊਜ ਨੂੰ ਫੇਰ ਚੇਤੇ ਨਾ ਕਰੇਂਗੀ। 5. ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ। ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ। 6. ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤ੍ਰੀ ਵਾਂਙੁ ਬੁਲਾਇਆ, ਜੁਆਨੀ ਦੀ ਪਤਨੀ ਵਾਂਙੁ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ। 7. ਪਲਕੁ ਲਈ ਹੀ ਮੈਂ ਤੈਨੂੰ ਤਿਆਗਿਆ ਹੈ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ। 8. ਕੋਪ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਪਲਕੁ ਲਈ ਤੈਥੋਂ ਲੁਕਾਇਆ, ਪਰ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ।। 9. ਏਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, - ਜਿਵੇਂ ਮੈਂ ਸੌਂਹ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਤਿਵੇਂ ਮੈਂ ਸੌਂਹ ਖਾਧੀ ਹੈ, ਕਿ ਮੈਂ ਤੇਰੇ ਉੱਤੇ ਕੋਪਵਾਨ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ। 10. ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਤੇਰਾ ਦਯਾਲੂ ਆਖਦਾ ਹੈ।। 11. ਹੇ ਦੁਖਿਆਰੀਏ, ਅਨ੍ਹੇਰੇ ਦੀਏ ਮਾਰੀਏ ਹੋਈਏ, ਜਿਹ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਕੱਜਲ ਵਿੱਚ ਰੱਖਾਂਗਾ, ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ। 12. ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਧੂੜਕੋਟ ਨੂੰ ਬਹੁ ਮੁੱਲੇ ਪੱਥਰਾਂ ਨਾਲ ਬਣਾਵਾਂਗਾ। 13. ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ। 14. ਤੂੰ ਧਰਮ ਵਿੱਚ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਏਸ ਲਈ ਤੂੰ ਨਾ ਡਰੀਂ, ਅਤੇ ਭੈਜਲ ਤੋਂ ਵੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ। 15. ਵੇਖ, ਓਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ! 16. ਵੇਖ, ਮੈਂ ਲੋਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ। 17. ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ, - ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।।
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
×

Alert

×

Punjabi Letters Keypad References