ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਵਾਈਜ਼ ਅਧਿਆਇ 7

1 ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ। 2 ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ। 3 ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ। 4 ਬੁੱਧਵਾਨ ਦਾ ਦਿਲ ਸਿਆਪੇ ਵਾਲੇ ਘਰ ਵਿੱਚ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਹੋਇਆ ਹੈ। 5 ਮੂਰਖ ਦਾ ਰਾਗ ਸੁਣਨ ਨਾਲੋਂ ਬੁੱਧਵਾਨ ਦੀ ਤਾੜ ਸੁਣਨੀ ਮਨੁੱਖ ਦੇ ਲਈ ਚੰਗੀ ਹੈ, 6 ਕਿਉਂਕਿ ਜਿਹਾ ਕੜਾਹੇ ਦੇ ਹੇਠ ਕੰਡਿਆਂ ਦਾ ਪਟਾਕਾ ਹੁੰਦਾ ਹੈ, ਤਿਹਾ ਹੀ ਮੂਰਖ ਦਾ ਹਾਸਾ ਹੈ। ਇਹ ਵੀ ਵਿਅਰਥ ਹੈ। 7 ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ, ਅਤੇ ਵੱਢੀ ਮਨ ਨੂੰ ਵਿਗਾੜਦੀ ਹੈ। 8 ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ, ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ। 9 ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ। 10 ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ। 11 ਵਿਰਸੇ ਦੇ ਨਾਲ ਬੁੱਧ ਚੰਗੀ ਹੈ, ਅਤੇ ਸੂਰਜ ਦੇ ਵੇਖਣ ਵਾਲਿਆਂ ਲਈ ਲਾਭ ਹੈ, 12 ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ। 13 ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ ਕਰ ਸੱਕਦਾ ਹੈ? 14 ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।। 15 ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਡਿੱਠਾ,- ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ ਜਾਂਦਾ ਹੈ, ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ। 16 ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ? 17 ਵਧੀਕ ਦੁਸ਼ਟ ਨਾ ਬਣ, ਅਤੇ ਮੂਰਖ ਵੀ ਨਾ ਹੋ, ਤੂੰ ਬੇਵਕਤ ਕਾਹ ਨੂੰ ਮਰੇਂ? 18 ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ, ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ। 19 ਬੁੱਧ ਬੁੱਧਵਾਨ ਨੂੰ ਦਸਾਂ ਹਾਕਮਾਂ ਨਾਲੋਂ ਜੋ ਸ਼ਹਿਰ ਵਿੱਚ ਹੋਣ ਵਧੀਕ ਤਕੜਿਆਂ ਕਰਦੀ ਹੈ। 20 ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ। 21 ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ, ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ ਸੁਣੇਂ! 22 ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ, ਜੋ ਮੈਂ ਕਈ ਵਾਰੀ ਇਸੇ ਤਰ੍ਹਾਂ ਹੋਰਨਾਂ ਨੂੰ ਫਿਟਕਾਰਿਆਂ ਹੈਂ!।। 23 ਮੈਂ ਬੁੱਧ ਨਾਲ ਇਹ ਸੱਭੋ ਕੁਝ ਪਰਖਿਆ ਹੈ। ਮੈਂ ਆਖਿਆ ਭਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੈਥੋਂ ਵੱਡੀ ਦੂਰ ਸੀ 24 ਜੋ ਕੁਝ ਹੈ ਉਹ ਦੂਰ ਹੈ ਅਤੇ ਡਾਢਾ ਡੂੰਘਾ ਹੈ। ਉਹ ਨੂੰ ਕੌਣ ਲੱਭ ਸੱਕਦਾ ਹੈ? 25 ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ 26 ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ 27 ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲ ਮਿਲਾ ਕੇ ਇਹੋ ਕੱਢਿਆ ਹੈ 28 ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ 29 ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।
1. ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ। 2. ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ। 3. ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ। 4. ਬੁੱਧਵਾਨ ਦਾ ਦਿਲ ਸਿਆਪੇ ਵਾਲੇ ਘਰ ਵਿੱਚ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਹੋਇਆ ਹੈ। 5. ਮੂਰਖ ਦਾ ਰਾਗ ਸੁਣਨ ਨਾਲੋਂ ਬੁੱਧਵਾਨ ਦੀ ਤਾੜ ਸੁਣਨੀ ਮਨੁੱਖ ਦੇ ਲਈ ਚੰਗੀ ਹੈ, 6. ਕਿਉਂਕਿ ਜਿਹਾ ਕੜਾਹੇ ਦੇ ਹੇਠ ਕੰਡਿਆਂ ਦਾ ਪਟਾਕਾ ਹੁੰਦਾ ਹੈ, ਤਿਹਾ ਹੀ ਮੂਰਖ ਦਾ ਹਾਸਾ ਹੈ। ਇਹ ਵੀ ਵਿਅਰਥ ਹੈ। 7. ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ, ਅਤੇ ਵੱਢੀ ਮਨ ਨੂੰ ਵਿਗਾੜਦੀ ਹੈ। 8. ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ, ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ। 9. ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ। 10. ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ। 11. ਵਿਰਸੇ ਦੇ ਨਾਲ ਬੁੱਧ ਚੰਗੀ ਹੈ, ਅਤੇ ਸੂਰਜ ਦੇ ਵੇਖਣ ਵਾਲਿਆਂ ਲਈ ਲਾਭ ਹੈ, 12. ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ। 13. ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ ਕਰ ਸੱਕਦਾ ਹੈ? 14. ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।। 15. ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਡਿੱਠਾ,- ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ ਜਾਂਦਾ ਹੈ, ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ। 16. ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ? 17. ਵਧੀਕ ਦੁਸ਼ਟ ਨਾ ਬਣ, ਅਤੇ ਮੂਰਖ ਵੀ ਨਾ ਹੋ, ਤੂੰ ਬੇਵਕਤ ਕਾਹ ਨੂੰ ਮਰੇਂ? 18. ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ, ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ। 19. ਬੁੱਧ ਬੁੱਧਵਾਨ ਨੂੰ ਦਸਾਂ ਹਾਕਮਾਂ ਨਾਲੋਂ ਜੋ ਸ਼ਹਿਰ ਵਿੱਚ ਹੋਣ ਵਧੀਕ ਤਕੜਿਆਂ ਕਰਦੀ ਹੈ। 20. ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ। 21. ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ, ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ ਸੁਣੇਂ! 22. ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ, ਜੋ ਮੈਂ ਕਈ ਵਾਰੀ ਇਸੇ ਤਰ੍ਹਾਂ ਹੋਰਨਾਂ ਨੂੰ ਫਿਟਕਾਰਿਆਂ ਹੈਂ!।। 23. ਮੈਂ ਬੁੱਧ ਨਾਲ ਇਹ ਸੱਭੋ ਕੁਝ ਪਰਖਿਆ ਹੈ। ਮੈਂ ਆਖਿਆ ਭਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੈਥੋਂ ਵੱਡੀ ਦੂਰ ਸੀ 24. ਜੋ ਕੁਝ ਹੈ ਉਹ ਦੂਰ ਹੈ ਅਤੇ ਡਾਢਾ ਡੂੰਘਾ ਹੈ। ਉਹ ਨੂੰ ਕੌਣ ਲੱਭ ਸੱਕਦਾ ਹੈ? 25. ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ 26. ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ 27. ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲ ਮਿਲਾ ਕੇ ਇਹੋ ਕੱਢਿਆ ਹੈ 28. ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ 29. ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।
  • ਵਾਈਜ਼ ਅਧਿਆਇ 1  
  • ਵਾਈਜ਼ ਅਧਿਆਇ 2  
  • ਵਾਈਜ਼ ਅਧਿਆਇ 3  
  • ਵਾਈਜ਼ ਅਧਿਆਇ 4  
  • ਵਾਈਜ਼ ਅਧਿਆਇ 5  
  • ਵਾਈਜ਼ ਅਧਿਆਇ 6  
  • ਵਾਈਜ਼ ਅਧਿਆਇ 7  
  • ਵਾਈਜ਼ ਅਧਿਆਇ 8  
  • ਵਾਈਜ਼ ਅਧਿਆਇ 9  
  • ਵਾਈਜ਼ ਅਧਿਆਇ 10  
  • ਵਾਈਜ਼ ਅਧਿਆਇ 11  
  • ਵਾਈਜ਼ ਅਧਿਆਇ 12  
×

Alert

×

Punjabi Letters Keypad References