ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਅਸਤਸਨਾ ਅਧਿਆਇ 22

1 ਤੂੰ ਆਪਣੇ ਭਰਾ ਦਾ ਬਲਦ ਅਥਵਾ ਲੇਲਾ ਗੁਆਚਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ 2 ਜੇ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਵੇ ਅਥਵਾ ਤੂੰ ਉਸ ਨੂੰ ਜਾਣਦਾ ਨਾ ਹੋਵੇ ਤਾਂ ਤੂੰ ਉਹ ਨੂੰ ਆਪਣੇ ਘਰ ਲੈ ਜਾਹ ਅਤੇ ਉਹ ਤੇਰੇ ਕੋਲ ਰਹੇ ਜਦ ਤੀਕ ਤੇਰਾ ਭਰਾ ਉਹ ਨੂੰ ਨਾ ਭਾਲੇ, ਫੇਰ ਤੂੰ ਉਸ ਨੂੰ ਮੋੜ ਦੇਵੀਂ 3 ਇਉਂ ਤੂੰ ਉਸ ਦੇ ਗਧੇ ਨਾਲ ਕਰ ਅਤੇ ਇਉਂ ਉਸ ਦੇ ਲੀੜੇ ਨਾਲ ਕਰ ਸਗੋਂ ਇਉਂ ਆਪਣੇ ਭਰਾ ਦੀ ਹਰ ਗੁਆਚੀ ਹੋਈ ਚੀਜ਼ ਨਾਲ ਕਰ ਜਿਹੜੀ ਉਸ ਤੋਂ ਗੁਆਚੀ ਅਤੇ ਤੈਨੂੰ ਲੱਭੀ ਹੋਵੇ। ਤੂੰ ਆਪਣੀ ਅੱਖ ਉਸ ਤੋਂ ਨਹੀਂ ਚੁਰਾ ਸੱਕਦਾ। 4 ਤੂੰ ਆਪਣੇ ਭਰਾ ਦਾ ਗਧਾ ਅਥਵਾ ਬਲਦ ਰਾਹ ਵਿੱਚ ਡਿਗਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਜ਼ਰੂਰ ਉਹ ਦੇ ਨਾਲ ਹੋ ਕੇ ਉਹ ਨੂੰ ਚੁੱਕ।। 5 ਜ਼ਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ ਨਾ ਮਰਦ ਜ਼ਨਾਨੀ ਦਾ ਬਸਤ੍ਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।। 6 ਜੇ ਕਿਸੇ ਪੰਛੀ ਦਾ ਆਹਲਣਾ ਰਾਹ ਵਿੱਚ ਕਿਸੇ ਰੁੱਖ ਉੱਤੇ ਅਥਵਾ ਧਰਤੀ ਉੱਤੇ ਬੋਟਾਂ ਅਥਵਾ ਆਂਡਿਆ ਨਾਲ ਤੈਨੂੰ ਪਿਆ ਹੋਇਆ ਲੱਭੇ ਅਤੇ ਮਾਂ ਬੋਟਾਂ ਅਥਵਾ ਆਂਡਿਆਂ ਉੱਤੇ ਬੈਠੀ ਹੋਈ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਨਾਲ ਨਾ ਫੜ 7 ਤੂੰ ਮਾਂ ਨੂੰ ਜ਼ਰੂਰ ਛੱਡ ਦੇਹ ਪਰ ਬੱਚਿਆਂ ਨੂੰ ਆਪਣੇ ਲਈ ਲੈ ਲੈ ਤਾਂ ਜੋ ਤੇਰਾ ਭਲਾ ਹੋਵੇ ਅਤੇ ਤੂੰ ਆਪਣੇ ਦਿਨ ਲੰਮੇ ਕਰੇਂ।। 8 ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੇ ਡਿਗ ਪਵੇ ਖੂਨ ਨਾ ਲਿਆਵੇਂ।। 9 ਤੂੰ ਆਪਣੇ ਅੰਗੂਰੀ ਬਾਗ ਵਿੱਚ ਦੋ ਪਰਕਾਰ ਦੇ ਬੀ ਨਾ ਬੀਜੀਂ ਮਤੇ ਉਹ ਬੀ ਜਿਹੜਾ ਤੂੰ ਬੀਜਿਆ ਹੈ ਅਰਥਾਤ ਸਾਰੀ ਪੈਦਾਵਰ ਅਤੇ ਬਾਗ ਦਾ ਵਾਧਾ ਜ਼ਬਤ ਹੋ ਜਾਵੇ 10 ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀ 11 ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਲੀੜਾ ਨਾ ਪਾ 12 ਤੂੰ ਆਪਣੇ ਲਈ ਉਸ ਲੀੜੇ ਦੇ ਚੌਹੀਂ ਪਾਸੀ ਜਿਸ ਨਾਲ ਤੂੰ ਆਪ ਨੂੰ ਕੱਜਦਾ ਹੈਂ ਝਾਲਰ ਬਣਾਈਂ।। 13 ਜੇ ਕੋਈ ਮਨੁੱਖ ਕਿਸੇ ਤੀਵੀਂ ਨੂੰ ਲੈ ਕੇ ਉਸ ਦੇ ਕੋਲ ਜਾਵੇ ਪਰ ਫੇਰ ਉਸ ਤੋਂ ਘਿਣ ਕਰਨ ਲੱਗ ਪਵੇ 14 ਅਤੇ ਉਸ ਉੱਤੇ ਬੇਸ਼ਰਮੀ ਦੀਆਂ ਗੱਲਾਂ ਲਾਵੇ ਅਤੇ ਏਹ ਆਖ ਕੇ ਉਸ ਨੂੰ ਬਦਨਾਮ ਕਰੇ ਕਿ ਮੈਂ ਏਸ ਤੀਵੀਂ ਨੂੰ ਲਿਆ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ 15 ਤਾਂ ਉਸ ਛੋਕਰੀ ਦੇ ਮਾਪੇ ਉਸ ਛੋਕਰੀ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਲੈ ਜਾਣ 16 ਅਤੇ ਉਸ ਛੋਕਰੀ ਦਾ ਪਿਉ ਬਜ਼ੁਗਰਾਂ ਨੂੰ ਆਖੇ, ਮੈਂ ਆਪਣੀ ਧੀ ਏਸ ਮਨੁੱਖ ਨਾਲ ਵਿਆਹ ਦਿੱਤੀ ਹੈ ਪਰ ਉਹ ਉਸ ਤੋਂ ਘਿਣ ਕਰਦਾ ਹੈ 17 ਅਤੇ ਵੇਖੋ, ਉਹ ਨੇ ਉਸ ਉੱਤੇ ਏਹ ਆਖ ਕੇ ਬੇਸ਼ਰਮੀ ਦੀਆਂ ਊਜਾਂ ਲਾਈਆਂ ਹਨ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ ਪਰ ਇਹ ਮੇਰੇ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ ਤਾਂ ਉਹ ਲੀੜਾ ਸ਼ਹਿਰ ਵਿੱਚ ਬਜ਼ੁਰਗਾਂ ਅੱਗੇ ਵਿਖਾ ਦੇਵੇ 18 ਤਾਂ ਉਹ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਲੈ ਕੇ ਉਸ ਨੂੰ ਝਿੜਕਣ 19 ਅਤੇ ਓਹ ਉਸ ਉੱਤੇ ਇੱਕ ਸੌ ਰੁਪਏ ਚਾਂਦੀ ਦਾ ਜ਼ਰਮਾਨਾ ਲਾਉਣ ਅਤੇ ਓਹ ਉਸ ਛੋਕਰੀ ਦੇ ਪਿਉ ਨੂੰ ਦੇ ਦੇਣ ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਉੱਤੇ ਬਦਨਾਮੀ ਲਾਈ ਅਤੇ ਉਹ ਉਸ ਦੀ ਤੀਵੀਂ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸੱਕੇਗਾ 20 ਪਰ ਜੇ ਇਹ ਗੱਲ ਸੱਚੀ ਹੋਵੇ ਅਤੇ ਕੁਆਰਪੁਣੇ ਦੇ ਨਿਸ਼ਾਨ ਛੋਕਰੀ ਵਿੱਚ ਨਾ ਪਾਏ ਗਏ ਹੋਣ 21 ਤਾਂ ਉਹ ਉਸ ਛੋਕਰੀ ਨੂੰ ਉਸ ਦੇ ਪਿਉ ਦੇ ਘਰ ਦੇ ਦਰਵੱਜੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਮਨੁੱਖ ਉਸ ਨੂੰ ਵੱਟੇ ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਸ ਨੇ ਆਪਣੇ ਪਿਉ ਦੇ ਘਰ ਵਿੱਚ ਜ਼ਨਾਹ ਕੀਤਾ। ਇਉਂ ਤੁਸੀਂ ਏਹ ਬੁਰਿਆਈ ਆਪਣੇ ਵਿੱਚੋਂ ਕੱਢ ਦਿਓ।। 22 ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ ਅਰਥਾਤ ਉਹ ਮਨੁੱਖ ਜਿਹੜਾ ਉਸ ਤੀਵੀਂ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਤੀਵੀਂ। ਇਉਂ ਤੁਸੀਂ ਇਹ ਬੁਰਿਆਈ ਇਸਰਾਏਲ ਵਿੱਚੋਂ ਕੱਢ ਦਿਓ 23 ਜੇ ਕਿਸੇ ਕੁਆਰੀ ਛੋਕਰੀ ਦੀ ਕਿਸੇ ਮਨੁੱਖ ਨਾਲ ਕੁੜਮਾਈ ਹੋਈ ਹੋਵੇ ਅਤੇ ਕੋਈ ਹੋਰ ਮਨੁੱਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ 24 ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾਓ ਅਤੇ ਉਨ੍ਹਾਂ ਨੂੰ ਵੱਟਿਆਂ ਨਾਲ ਅਜਿਹਾ ਮਾਰੋ ਕਿ ਓਹ ਮਰ ਜਾਣ ਉਸ ਛੋਕਰੀ ਨੂੰ ਏਸ ਕਾਰਨ ਇਹ ਸ਼ਹਿਰ ਵਿੱਚ ਹੁੰਦਿਆ ਤੇ ਉਸ ਚੀਕਾਂ ਨਹੀਂ ਮਾਰੀਆਂ ਅਤੇ ਉਸ ਮਨੁੱਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਤੀਵੀਂ ਦੀ ਬੇਪਤੀ ਕੀਤੀ। ਇਉਂ ਤੁਸੀਂ ਏਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।। 25 ਪਰ ਜੇ ਉਹ ਮਨੁੱਖ ਉਸ ਕੁੜਮਾਈ ਕੀਤੀ ਵਾਲੀ ਛੋਕਰੀ ਨੂੰ ਖੇਤ ਵਿੱਚ ਪਾਵੇ ਅਤੇ ਉਹ ਮਨੁੱਖ ਉਸ ਨਾਲ ਧੱਕੋ ਧੱਕੀ ਸੰਗ ਕਰੇ ਤਾਂ ਨਿਰਾ ਉਹ ਮਨੁੱਖ ਜਿਸ ਨੇ ਉਸ ਨਾਲ ਸੰਗ ਕੀਤਾ ਮਾਰਿਆ ਜਾਵੇ 26 ਪਰ ਉਸ ਛੋਕਰੀ ਨੂੰ ਕੁਝ ਨਾ ਕਰੋ। ਉਸ ਛੋਕਰੀ ਦਾ ਇਹ ਪਾਪ ਮੌਤ ਜੋਗ ਨਹੀਂ ਸੀ। ਜਿਵੇਂ ਮਨੁੱਖ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਏਹ ਗੱਲ ਹੈ 27 ਕਿਉਂ ਜੋ ਖੇਤ ਵਿੱਚੋਂ ਉਹ ਨੇ ਉਸ ਨੂੰ ਪਾਇਆ। ਉਸ ਕੁੜਮਾਈ ਕੀਤੀ ਛੋਕਰੀ ਨੇ ਚੀਕਾਂ ਮਾਰੀਆ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।। 28 ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਪਾਵੇ ਜਿਹ ਦੀ ਕੁੜਮਾਈ ਅਜੇ ਨਹੀਂ ਹੋਈ ਅਤੇ ਫੜ ਕੇ ਉਸ ਨਾਲ ਸੰਗ ਕਰੇ ਅਤੇ ਓਹ ਫੜੇ ਜਾਣ 29 ਤਾਂ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਉਸ ਛੋਕਰੀ ਦੇ ਪਿਉ ਨੂੰ ਚਾਂਦੀ ਦੇ ਪੰਜਾਹ ਰੁਪਏ ਦੇਵੇ, ਫੇਰ ਉਹ ਉਹ ਦੀ ਤੀਵੀਂ ਹੋਵੇਗੀ ਏਸ ਲਈ ਕਿ ਉਹ ਨੇ ਉਸ ਦੀ ਬੇਪਤੀ ਕੀਤੀ ਉਹ ਉਸ ਨੂੰ ਆਪਣੇ ਜੀਵਨ ਭਰ ਛੱਡ ਨਹੀਂ ਸੱਕੇਗਾ।। 30 ਕੋਈ ਮਨੁੱਖ ਆਪਣੇ ਪਿਉ ਦੀ ਤੀਵੀਂ ਨਾ ਲਵੇ, ਨਾ ਉਹ ਆਪਣੇ ਪਿਉ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।
1 ਤੂੰ ਆਪਣੇ ਭਰਾ ਦਾ ਬਲਦ ਅਥਵਾ ਲੇਲਾ ਗੁਆਚਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ .::. 2 ਜੇ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਵੇ ਅਥਵਾ ਤੂੰ ਉਸ ਨੂੰ ਜਾਣਦਾ ਨਾ ਹੋਵੇ ਤਾਂ ਤੂੰ ਉਹ ਨੂੰ ਆਪਣੇ ਘਰ ਲੈ ਜਾਹ ਅਤੇ ਉਹ ਤੇਰੇ ਕੋਲ ਰਹੇ ਜਦ ਤੀਕ ਤੇਰਾ ਭਰਾ ਉਹ ਨੂੰ ਨਾ ਭਾਲੇ, ਫੇਰ ਤੂੰ ਉਸ ਨੂੰ ਮੋੜ ਦੇਵੀਂ .::. 3 ਇਉਂ ਤੂੰ ਉਸ ਦੇ ਗਧੇ ਨਾਲ ਕਰ ਅਤੇ ਇਉਂ ਉਸ ਦੇ ਲੀੜੇ ਨਾਲ ਕਰ ਸਗੋਂ ਇਉਂ ਆਪਣੇ ਭਰਾ ਦੀ ਹਰ ਗੁਆਚੀ ਹੋਈ ਚੀਜ਼ ਨਾਲ ਕਰ ਜਿਹੜੀ ਉਸ ਤੋਂ ਗੁਆਚੀ ਅਤੇ ਤੈਨੂੰ ਲੱਭੀ ਹੋਵੇ। ਤੂੰ ਆਪਣੀ ਅੱਖ ਉਸ ਤੋਂ ਨਹੀਂ ਚੁਰਾ ਸੱਕਦਾ। .::. 4 ਤੂੰ ਆਪਣੇ ਭਰਾ ਦਾ ਗਧਾ ਅਥਵਾ ਬਲਦ ਰਾਹ ਵਿੱਚ ਡਿਗਿਆ ਹੋਇਆ ਵੇਖ ਕੇ ਆਪਣੀ ਅੱਖ ਉਨ੍ਹਾਂ ਤੋਂ ਨਾ ਚੁਰਾ। ਤੂੰ ਜ਼ਰੂਰ ਉਹ ਦੇ ਨਾਲ ਹੋ ਕੇ ਉਹ ਨੂੰ ਚੁੱਕ।। .::. 5 ਜ਼ਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ ਨਾ ਮਰਦ ਜ਼ਨਾਨੀ ਦਾ ਬਸਤ੍ਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।। .::. 6 ਜੇ ਕਿਸੇ ਪੰਛੀ ਦਾ ਆਹਲਣਾ ਰਾਹ ਵਿੱਚ ਕਿਸੇ ਰੁੱਖ ਉੱਤੇ ਅਥਵਾ ਧਰਤੀ ਉੱਤੇ ਬੋਟਾਂ ਅਥਵਾ ਆਂਡਿਆ ਨਾਲ ਤੈਨੂੰ ਪਿਆ ਹੋਇਆ ਲੱਭੇ ਅਤੇ ਮਾਂ ਬੋਟਾਂ ਅਥਵਾ ਆਂਡਿਆਂ ਉੱਤੇ ਬੈਠੀ ਹੋਈ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਨਾਲ ਨਾ ਫੜ .::. 7 ਤੂੰ ਮਾਂ ਨੂੰ ਜ਼ਰੂਰ ਛੱਡ ਦੇਹ ਪਰ ਬੱਚਿਆਂ ਨੂੰ ਆਪਣੇ ਲਈ ਲੈ ਲੈ ਤਾਂ ਜੋ ਤੇਰਾ ਭਲਾ ਹੋਵੇ ਅਤੇ ਤੂੰ ਆਪਣੇ ਦਿਨ ਲੰਮੇ ਕਰੇਂ।। .::. 8 ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੇ ਡਿਗ ਪਵੇ ਖੂਨ ਨਾ ਲਿਆਵੇਂ।। .::. 9 ਤੂੰ ਆਪਣੇ ਅੰਗੂਰੀ ਬਾਗ ਵਿੱਚ ਦੋ ਪਰਕਾਰ ਦੇ ਬੀ ਨਾ ਬੀਜੀਂ ਮਤੇ ਉਹ ਬੀ ਜਿਹੜਾ ਤੂੰ ਬੀਜਿਆ ਹੈ ਅਰਥਾਤ ਸਾਰੀ ਪੈਦਾਵਰ ਅਤੇ ਬਾਗ ਦਾ ਵਾਧਾ ਜ਼ਬਤ ਹੋ ਜਾਵੇ .::. 10 ਤੂੰ ਬਲਦ ਅਤੇ ਗਧੇ ਨੂੰ ਇਕੱਠਾ ਨਾ ਵਾਹੀ .::. 11 ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਲੀੜਾ ਨਾ ਪਾ .::. 12 ਤੂੰ ਆਪਣੇ ਲਈ ਉਸ ਲੀੜੇ ਦੇ ਚੌਹੀਂ ਪਾਸੀ ਜਿਸ ਨਾਲ ਤੂੰ ਆਪ ਨੂੰ ਕੱਜਦਾ ਹੈਂ ਝਾਲਰ ਬਣਾਈਂ।। .::. 13 ਜੇ ਕੋਈ ਮਨੁੱਖ ਕਿਸੇ ਤੀਵੀਂ ਨੂੰ ਲੈ ਕੇ ਉਸ ਦੇ ਕੋਲ ਜਾਵੇ ਪਰ ਫੇਰ ਉਸ ਤੋਂ ਘਿਣ ਕਰਨ ਲੱਗ ਪਵੇ .::. 14 ਅਤੇ ਉਸ ਉੱਤੇ ਬੇਸ਼ਰਮੀ ਦੀਆਂ ਗੱਲਾਂ ਲਾਵੇ ਅਤੇ ਏਹ ਆਖ ਕੇ ਉਸ ਨੂੰ ਬਦਨਾਮ ਕਰੇ ਕਿ ਮੈਂ ਏਸ ਤੀਵੀਂ ਨੂੰ ਲਿਆ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ .::. 15 ਤਾਂ ਉਸ ਛੋਕਰੀ ਦੇ ਮਾਪੇ ਉਸ ਛੋਕਰੀ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਲੈ ਜਾਣ .::. 16 ਅਤੇ ਉਸ ਛੋਕਰੀ ਦਾ ਪਿਉ ਬਜ਼ੁਗਰਾਂ ਨੂੰ ਆਖੇ, ਮੈਂ ਆਪਣੀ ਧੀ ਏਸ ਮਨੁੱਖ ਨਾਲ ਵਿਆਹ ਦਿੱਤੀ ਹੈ ਪਰ ਉਹ ਉਸ ਤੋਂ ਘਿਣ ਕਰਦਾ ਹੈ .::. 17 ਅਤੇ ਵੇਖੋ, ਉਹ ਨੇ ਉਸ ਉੱਤੇ ਏਹ ਆਖ ਕੇ ਬੇਸ਼ਰਮੀ ਦੀਆਂ ਊਜਾਂ ਲਾਈਆਂ ਹਨ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ ਪਰ ਇਹ ਮੇਰੇ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ ਤਾਂ ਉਹ ਲੀੜਾ ਸ਼ਹਿਰ ਵਿੱਚ ਬਜ਼ੁਰਗਾਂ ਅੱਗੇ ਵਿਖਾ ਦੇਵੇ .::. 18 ਤਾਂ ਉਹ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਲੈ ਕੇ ਉਸ ਨੂੰ ਝਿੜਕਣ .::. 19 ਅਤੇ ਓਹ ਉਸ ਉੱਤੇ ਇੱਕ ਸੌ ਰੁਪਏ ਚਾਂਦੀ ਦਾ ਜ਼ਰਮਾਨਾ ਲਾਉਣ ਅਤੇ ਓਹ ਉਸ ਛੋਕਰੀ ਦੇ ਪਿਉ ਨੂੰ ਦੇ ਦੇਣ ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਉੱਤੇ ਬਦਨਾਮੀ ਲਾਈ ਅਤੇ ਉਹ ਉਸ ਦੀ ਤੀਵੀਂ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸੱਕੇਗਾ .::. 20 ਪਰ ਜੇ ਇਹ ਗੱਲ ਸੱਚੀ ਹੋਵੇ ਅਤੇ ਕੁਆਰਪੁਣੇ ਦੇ ਨਿਸ਼ਾਨ ਛੋਕਰੀ ਵਿੱਚ ਨਾ ਪਾਏ ਗਏ ਹੋਣ .::. 21 ਤਾਂ ਉਹ ਉਸ ਛੋਕਰੀ ਨੂੰ ਉਸ ਦੇ ਪਿਉ ਦੇ ਘਰ ਦੇ ਦਰਵੱਜੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਮਨੁੱਖ ਉਸ ਨੂੰ ਵੱਟੇ ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਸ ਨੇ ਆਪਣੇ ਪਿਉ ਦੇ ਘਰ ਵਿੱਚ ਜ਼ਨਾਹ ਕੀਤਾ। ਇਉਂ ਤੁਸੀਂ ਏਹ ਬੁਰਿਆਈ ਆਪਣੇ ਵਿੱਚੋਂ ਕੱਢ ਦਿਓ।। .::. 22 ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ ਅਰਥਾਤ ਉਹ ਮਨੁੱਖ ਜਿਹੜਾ ਉਸ ਤੀਵੀਂ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਤੀਵੀਂ। ਇਉਂ ਤੁਸੀਂ ਇਹ ਬੁਰਿਆਈ ਇਸਰਾਏਲ ਵਿੱਚੋਂ ਕੱਢ ਦਿਓ .::. 23 ਜੇ ਕਿਸੇ ਕੁਆਰੀ ਛੋਕਰੀ ਦੀ ਕਿਸੇ ਮਨੁੱਖ ਨਾਲ ਕੁੜਮਾਈ ਹੋਈ ਹੋਵੇ ਅਤੇ ਕੋਈ ਹੋਰ ਮਨੁੱਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ .::. 24 ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾਓ ਅਤੇ ਉਨ੍ਹਾਂ ਨੂੰ ਵੱਟਿਆਂ ਨਾਲ ਅਜਿਹਾ ਮਾਰੋ ਕਿ ਓਹ ਮਰ ਜਾਣ ਉਸ ਛੋਕਰੀ ਨੂੰ ਏਸ ਕਾਰਨ ਇਹ ਸ਼ਹਿਰ ਵਿੱਚ ਹੁੰਦਿਆ ਤੇ ਉਸ ਚੀਕਾਂ ਨਹੀਂ ਮਾਰੀਆਂ ਅਤੇ ਉਸ ਮਨੁੱਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਤੀਵੀਂ ਦੀ ਬੇਪਤੀ ਕੀਤੀ। ਇਉਂ ਤੁਸੀਂ ਏਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।। .::. 25 ਪਰ ਜੇ ਉਹ ਮਨੁੱਖ ਉਸ ਕੁੜਮਾਈ ਕੀਤੀ ਵਾਲੀ ਛੋਕਰੀ ਨੂੰ ਖੇਤ ਵਿੱਚ ਪਾਵੇ ਅਤੇ ਉਹ ਮਨੁੱਖ ਉਸ ਨਾਲ ਧੱਕੋ ਧੱਕੀ ਸੰਗ ਕਰੇ ਤਾਂ ਨਿਰਾ ਉਹ ਮਨੁੱਖ ਜਿਸ ਨੇ ਉਸ ਨਾਲ ਸੰਗ ਕੀਤਾ ਮਾਰਿਆ ਜਾਵੇ .::. 26 ਪਰ ਉਸ ਛੋਕਰੀ ਨੂੰ ਕੁਝ ਨਾ ਕਰੋ। ਉਸ ਛੋਕਰੀ ਦਾ ਇਹ ਪਾਪ ਮੌਤ ਜੋਗ ਨਹੀਂ ਸੀ। ਜਿਵੇਂ ਮਨੁੱਖ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਏਹ ਗੱਲ ਹੈ .::. 27 ਕਿਉਂ ਜੋ ਖੇਤ ਵਿੱਚੋਂ ਉਹ ਨੇ ਉਸ ਨੂੰ ਪਾਇਆ। ਉਸ ਕੁੜਮਾਈ ਕੀਤੀ ਛੋਕਰੀ ਨੇ ਚੀਕਾਂ ਮਾਰੀਆ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।। .::. 28 ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਪਾਵੇ ਜਿਹ ਦੀ ਕੁੜਮਾਈ ਅਜੇ ਨਹੀਂ ਹੋਈ ਅਤੇ ਫੜ ਕੇ ਉਸ ਨਾਲ ਸੰਗ ਕਰੇ ਅਤੇ ਓਹ ਫੜੇ ਜਾਣ .::. 29 ਤਾਂ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਉਸ ਛੋਕਰੀ ਦੇ ਪਿਉ ਨੂੰ ਚਾਂਦੀ ਦੇ ਪੰਜਾਹ ਰੁਪਏ ਦੇਵੇ, ਫੇਰ ਉਹ ਉਹ ਦੀ ਤੀਵੀਂ ਹੋਵੇਗੀ ਏਸ ਲਈ ਕਿ ਉਹ ਨੇ ਉਸ ਦੀ ਬੇਪਤੀ ਕੀਤੀ ਉਹ ਉਸ ਨੂੰ ਆਪਣੇ ਜੀਵਨ ਭਰ ਛੱਡ ਨਹੀਂ ਸੱਕੇਗਾ।। .::. 30 ਕੋਈ ਮਨੁੱਖ ਆਪਣੇ ਪਿਉ ਦੀ ਤੀਵੀਂ ਨਾ ਲਵੇ, ਨਾ ਉਹ ਆਪਣੇ ਪਿਉ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ। .::.
  • ਅਸਤਸਨਾ ਅਧਿਆਇ 1  
  • ਅਸਤਸਨਾ ਅਧਿਆਇ 2  
  • ਅਸਤਸਨਾ ਅਧਿਆਇ 3  
  • ਅਸਤਸਨਾ ਅਧਿਆਇ 4  
  • ਅਸਤਸਨਾ ਅਧਿਆਇ 5  
  • ਅਸਤਸਨਾ ਅਧਿਆਇ 6  
  • ਅਸਤਸਨਾ ਅਧਿਆਇ 7  
  • ਅਸਤਸਨਾ ਅਧਿਆਇ 8  
  • ਅਸਤਸਨਾ ਅਧਿਆਇ 9  
  • ਅਸਤਸਨਾ ਅਧਿਆਇ 10  
  • ਅਸਤਸਨਾ ਅਧਿਆਇ 11  
  • ਅਸਤਸਨਾ ਅਧਿਆਇ 12  
  • ਅਸਤਸਨਾ ਅਧਿਆਇ 13  
  • ਅਸਤਸਨਾ ਅਧਿਆਇ 14  
  • ਅਸਤਸਨਾ ਅਧਿਆਇ 15  
  • ਅਸਤਸਨਾ ਅਧਿਆਇ 16  
  • ਅਸਤਸਨਾ ਅਧਿਆਇ 17  
  • ਅਸਤਸਨਾ ਅਧਿਆਇ 18  
  • ਅਸਤਸਨਾ ਅਧਿਆਇ 19  
  • ਅਸਤਸਨਾ ਅਧਿਆਇ 20  
  • ਅਸਤਸਨਾ ਅਧਿਆਇ 21  
  • ਅਸਤਸਨਾ ਅਧਿਆਇ 22  
  • ਅਸਤਸਨਾ ਅਧਿਆਇ 23  
  • ਅਸਤਸਨਾ ਅਧਿਆਇ 24  
  • ਅਸਤਸਨਾ ਅਧਿਆਇ 25  
  • ਅਸਤਸਨਾ ਅਧਿਆਇ 26  
  • ਅਸਤਸਨਾ ਅਧਿਆਇ 27  
  • ਅਸਤਸਨਾ ਅਧਿਆਇ 28  
  • ਅਸਤਸਨਾ ਅਧਿਆਇ 29  
  • ਅਸਤਸਨਾ ਅਧਿਆਇ 30  
  • ਅਸਤਸਨਾ ਅਧਿਆਇ 31  
  • ਅਸਤਸਨਾ ਅਧਿਆਇ 32  
  • ਅਸਤਸਨਾ ਅਧਿਆਇ 33  
  • ਅਸਤਸਨਾ ਅਧਿਆਇ 34  
×

Alert

×

Punjabi Letters Keypad References