ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਮੀਕਾਹ ਅਧਿਆਇ 1

1 ਯਹੋਵਾਹ ਦੀ ਬਾਣੀ ਜਿਹੜੀ ਮੋਰਸ਼ਤੀ ਮੀਕਾਹ ਕੋਲ ਯਹੂਦਾਹ ਦੇ ਪਾਤਸ਼ਾਹਾਂ ਯੋਥਾਮ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਈ, ਜਿਹੜੀ ਉਹ ਨੇ ਸਾਮਰਿਯਾ ਅਤੇ ਯਰੂਸ਼ਲਮ ਦੇ ਵਿਖੇ ਵੇਖੀ।। 2 ਹੇ ਸਾਰੀਓ ਉੱਮਤੋਂ, ਸੁਣੋ, ਧਿਆਨ ਲਾਓ, ਹੇ ਧਰਤੀ ਅਤੇ ਉਸ ਦੀ ਭਰਪੂਰੀ! ਪ੍ਰਭੁ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ, ਹਾਂ, ਪ੍ਰਭੁ ਆਪਣੀ ਪਵਿੱਤਰ ਹੈਕਲ ਤੋਂ। 3 ਵੇਖੋ ਤਾਂ, ਯਹੋਵਾਹ ਆਪਣੇ ਅਸਥਾਨੋਂ ਬਾਹਰ ਆਉਂਦਾ, ਅਤੇ ਹੇਠਾਂ ਆਣ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ। 4 ਪਹਾੜ ਉਹ ਦੇ ਹੇਠੋ ਪੰਘਰ ਜਾਣਗੇ, ਖੱਡਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ ਹੈ, ਜਿਵੇਂ ਘਾਟ ਉੱਤੋਂ ਪਾਣੀ ਵਗਦਾ। 5 ਏਹ ਸਭ ਯਾਕੂਬ ਦੇ ਅਪਰਾਧ ਦੇ ਕਾਰਨ ਹੈ, ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ। ਯਾਕੂਬ ਦਾ ਅਪਰਾਧ ਕੀ ਹੈॽ ਕੀ ਉਹ ਸਾਮਰਿਯਾ ਨਹੀਂॽ ਯਹੂਦਾਹ ਦੇ ਉੱਚੇ ਅਸਥਾਨ ਕੀ ਹਨ? ਕੀ ਓਹ ਯਰੂਸ਼ਲਮ ਨਹੀਂॽ 6 ਤਾਂ ਮੈਂ ਸਾਮਰਿਯਾ ਨੂੰ ਰੜ ਦਾ ਢੇਰ ਬਣਾਵਾਂਗਾ, ਅੰਗੂਰੀ ਬਾਗਾਂ ਦੇ ਲਾਉਣ ਦੇ ਲਈ, ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ੍ਹ ਦਿਆਂਗਾ, ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ। 7 ਉਸ ਦੀਆਂ ਸਾਰੀਆਂ ਮੂਰਤੀਆਂ ਚੂਰ ਚੂਰ ਕੀਤੀਆਂ ਜਾਣਗੀਆਂ, ਉਸ ਦੀਆਂ ਸਾਰੀਆਂ ਖਰਚੀਆਂ ਅੱਗ ਵਿੱਚ ਸਾੜੀਆਂ ਜਾਣਗੀਆਂ, ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ, ਕਿਉਂ ਜੋ ਉਸ ਨੇ ਉਨ੍ਹਾਂ ਨੂੰ ਬੇਸਵਾ ਦੀ ਖਰਚੀ ਤੋਂ ਜਮਾ ਕੀਤਾ, ਅਤੇ ਓਹ ਬੇਸਵਾ ਦੀ ਖਰਚੀ ਨੂੰ ਮੁੜ ਜਾਣਗੇ! 8 ਏਸ ਦੇ ਕਾਰਨ ਮੈਂ ਸਿਆਪਾ ਕਰਾਂਗਾ ਅਤੇ ਧਾਹਾਂ ਮਾਰਾਂਗਾ, ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ, ਮੈਂ ਗਿੱਦੜਾਂ ਵਾਂਙੁ ਸਿਆਪਾ ਕਰਾਂਗਾ, ਅਤੇ ਸ਼ੁਤਰ-ਮੁਰਗਾਂ ਵਾਂਙੁ ਸੋਗ ਕਰਾਂਗਾ। 9 ਉਸ ਦਾ ਫੱਟ ਅਸਾਧ ਹੈ, ਉਹ ਤਾਂ ਯਹੂਦਾਹ ਤੀਕ ਆਇਆ ਹੈ, ਉਹ ਮੇਰੀ ਪਰਜਾ ਤੇ ਫਾਟਕ ਤੀਕ ਯਰੂਸ਼ਲਮ ਤੀਕ ਅੱਪੜਿਆ ਹੈ।। 10 ਏਹ ਨੂੰ ਗਥ ਵਿੱਚ ਨਾ ਦੱਸੋ, ਉੱਕਾ ਨਾ ਰੋਵੋ, ਬੈਤ-ਲ-ਅਫਰਾਹ ਵਿੱਚ ਧੂੜ ਵਿੱਚ ਮਧੋਲੇ। 11 ਹੇ ਸ਼ਾਫੀਰ ਦੀਏ ਵਾਸਣੇ, ਨੰਗੀ ਅਤੇ ਨਿਰਲੱਜ ਲੰਘ ਜਾਹ! ਸਅਨਾਨ ਦੀ ਵਾਸਣ ਨਹੀਂ ਨਿੱਕਲਦੀ, ਬੈਤ-ਏਸਲ ਦਾ ਸਿਆਪਾ ਤੁਹਾਥੋਂ ਉਸ ਦੀ ਪਨਾਹ ਗਾਹ ਲੈ ਲਵੇਗਾ। 12 ਮਾਰੋਥ ਦੀ ਵਾਸਣ ਨੇਕੀ ਲਈ ਤੜਫਦੀ ਹੈ, ਕਿਉਂ ਜੋ ਯਹੋਵਾਹ ਵੱਲੋਂ ਬਿਪਤਾ, ਯਰੂਸ਼ਲਮ ਦੇ ਫਾਟਕ ਤੀਕ ਆਣ ਪਈ ਹੈ। 13 ਹੇ ਲਾਕੀਸ਼ ਦੀਏ ਵਾਸਣੇ, ਤੇਜ- ਘੋੜੇ ਨੂੰ ਆਪਣੇ ਰਥ ਅੱਗੇ ਜੋਤ, ਉਹ ਸੀਯੋਨ ਦੀ ਧੀ ਲਈ ਪਾਪ ਦਾ ਅਰੰਭ ਸੀ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ। 14 ਏਸ ਲਈ ਤੂੰ ਮੋਰਸਥ-ਗਥ ਨੂੰ ਵਿਦਾਏਗੀ ਦੀ ਸੁਗਾਤ ਦੇਹ, ਇਸਰਾਏਲ ਦੇ ਪਾਤਾਸ਼ਾਹਾਂ ਲਈ ਅਕਜੀਬ ਦੇ ਘਰ ਧੋਖੇ ਹੋਣਗੇ। 15 ਹੇ ਮਾਰੇਸ਼ਾਹ ਦੀਏ ਵਾਸਣੇ, ਮੈਂ ਤੇਰੇ ਲਈ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ, ਇਸਰਾਏਲ ਦਾ ਪਰਤਾਪ ਅਦੁੱਲਾਮ ਤੀਕ ਆਵੇਗਾ। 16 ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵਾਲ ਕੱਟ ਕੇ ਸਿਰ ਮੁਨਾ, ਸਗੋਂ ਆਪਣੇ ਸਿਰ ਦਾ ਗੰਜ ਉਕਾਬ ਵਾਂਙੁ ਵਧਾ, ਕਿਉਂ ਜੋ ਓਹ ਤੈਥੋਂ ਅਸੀਰੀ ਵਿੱਚ ਜਾਣਗੇ।।
1. ਯਹੋਵਾਹ ਦੀ ਬਾਣੀ ਜਿਹੜੀ ਮੋਰਸ਼ਤੀ ਮੀਕਾਹ ਕੋਲ ਯਹੂਦਾਹ ਦੇ ਪਾਤਸ਼ਾਹਾਂ ਯੋਥਾਮ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਈ, ਜਿਹੜੀ ਉਹ ਨੇ ਸਾਮਰਿਯਾ ਅਤੇ ਯਰੂਸ਼ਲਮ ਦੇ ਵਿਖੇ ਵੇਖੀ।। 2. ਹੇ ਸਾਰੀਓ ਉੱਮਤੋਂ, ਸੁਣੋ, ਧਿਆਨ ਲਾਓ, ਹੇ ਧਰਤੀ ਅਤੇ ਉਸ ਦੀ ਭਰਪੂਰੀ! ਪ੍ਰਭੁ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ, ਹਾਂ, ਪ੍ਰਭੁ ਆਪਣੀ ਪਵਿੱਤਰ ਹੈਕਲ ਤੋਂ। 3. ਵੇਖੋ ਤਾਂ, ਯਹੋਵਾਹ ਆਪਣੇ ਅਸਥਾਨੋਂ ਬਾਹਰ ਆਉਂਦਾ, ਅਤੇ ਹੇਠਾਂ ਆਣ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ। 4. ਪਹਾੜ ਉਹ ਦੇ ਹੇਠੋ ਪੰਘਰ ਜਾਣਗੇ, ਖੱਡਾਂ ਚੀਰੀਆਂ ਜਾਣਗੀਆਂ, ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ ਹੈ, ਜਿਵੇਂ ਘਾਟ ਉੱਤੋਂ ਪਾਣੀ ਵਗਦਾ। 5. ਏਹ ਸਭ ਯਾਕੂਬ ਦੇ ਅਪਰਾਧ ਦੇ ਕਾਰਨ ਹੈ, ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ। ਯਾਕੂਬ ਦਾ ਅਪਰਾਧ ਕੀ ਹੈॽ ਕੀ ਉਹ ਸਾਮਰਿਯਾ ਨਹੀਂॽ ਯਹੂਦਾਹ ਦੇ ਉੱਚੇ ਅਸਥਾਨ ਕੀ ਹਨ? ਕੀ ਓਹ ਯਰੂਸ਼ਲਮ ਨਹੀਂॽ 6. ਤਾਂ ਮੈਂ ਸਾਮਰਿਯਾ ਨੂੰ ਰੜ ਦਾ ਢੇਰ ਬਣਾਵਾਂਗਾ, ਅੰਗੂਰੀ ਬਾਗਾਂ ਦੇ ਲਾਉਣ ਦੇ ਲਈ, ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ੍ਹ ਦਿਆਂਗਾ, ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ। 7. ਉਸ ਦੀਆਂ ਸਾਰੀਆਂ ਮੂਰਤੀਆਂ ਚੂਰ ਚੂਰ ਕੀਤੀਆਂ ਜਾਣਗੀਆਂ, ਉਸ ਦੀਆਂ ਸਾਰੀਆਂ ਖਰਚੀਆਂ ਅੱਗ ਵਿੱਚ ਸਾੜੀਆਂ ਜਾਣਗੀਆਂ, ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ, ਕਿਉਂ ਜੋ ਉਸ ਨੇ ਉਨ੍ਹਾਂ ਨੂੰ ਬੇਸਵਾ ਦੀ ਖਰਚੀ ਤੋਂ ਜਮਾ ਕੀਤਾ, ਅਤੇ ਓਹ ਬੇਸਵਾ ਦੀ ਖਰਚੀ ਨੂੰ ਮੁੜ ਜਾਣਗੇ! 8. ਏਸ ਦੇ ਕਾਰਨ ਮੈਂ ਸਿਆਪਾ ਕਰਾਂਗਾ ਅਤੇ ਧਾਹਾਂ ਮਾਰਾਂਗਾ, ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ, ਮੈਂ ਗਿੱਦੜਾਂ ਵਾਂਙੁ ਸਿਆਪਾ ਕਰਾਂਗਾ, ਅਤੇ ਸ਼ੁਤਰ-ਮੁਰਗਾਂ ਵਾਂਙੁ ਸੋਗ ਕਰਾਂਗਾ। 9. ਉਸ ਦਾ ਫੱਟ ਅਸਾਧ ਹੈ, ਉਹ ਤਾਂ ਯਹੂਦਾਹ ਤੀਕ ਆਇਆ ਹੈ, ਉਹ ਮੇਰੀ ਪਰਜਾ ਤੇ ਫਾਟਕ ਤੀਕ ਯਰੂਸ਼ਲਮ ਤੀਕ ਅੱਪੜਿਆ ਹੈ।। 10. ਏਹ ਨੂੰ ਗਥ ਵਿੱਚ ਨਾ ਦੱਸੋ, ਉੱਕਾ ਨਾ ਰੋਵੋ, ਬੈਤ-ਲ-ਅਫਰਾਹ ਵਿੱਚ ਧੂੜ ਵਿੱਚ ਮਧੋਲੇ। 11. ਹੇ ਸ਼ਾਫੀਰ ਦੀਏ ਵਾਸਣੇ, ਨੰਗੀ ਅਤੇ ਨਿਰਲੱਜ ਲੰਘ ਜਾਹ! ਸਅਨਾਨ ਦੀ ਵਾਸਣ ਨਹੀਂ ਨਿੱਕਲਦੀ, ਬੈਤ-ਏਸਲ ਦਾ ਸਿਆਪਾ ਤੁਹਾਥੋਂ ਉਸ ਦੀ ਪਨਾਹ ਗਾਹ ਲੈ ਲਵੇਗਾ। 12. ਮਾਰੋਥ ਦੀ ਵਾਸਣ ਨੇਕੀ ਲਈ ਤੜਫਦੀ ਹੈ, ਕਿਉਂ ਜੋ ਯਹੋਵਾਹ ਵੱਲੋਂ ਬਿਪਤਾ, ਯਰੂਸ਼ਲਮ ਦੇ ਫਾਟਕ ਤੀਕ ਆਣ ਪਈ ਹੈ। 13. ਹੇ ਲਾਕੀਸ਼ ਦੀਏ ਵਾਸਣੇ, ਤੇਜ- ਘੋੜੇ ਨੂੰ ਆਪਣੇ ਰਥ ਅੱਗੇ ਜੋਤ, ਉਹ ਸੀਯੋਨ ਦੀ ਧੀ ਲਈ ਪਾਪ ਦਾ ਅਰੰਭ ਸੀ, ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ। 14. ਏਸ ਲਈ ਤੂੰ ਮੋਰਸਥ-ਗਥ ਨੂੰ ਵਿਦਾਏਗੀ ਦੀ ਸੁਗਾਤ ਦੇਹ, ਇਸਰਾਏਲ ਦੇ ਪਾਤਾਸ਼ਾਹਾਂ ਲਈ ਅਕਜੀਬ ਦੇ ਘਰ ਧੋਖੇ ਹੋਣਗੇ। 15. ਹੇ ਮਾਰੇਸ਼ਾਹ ਦੀਏ ਵਾਸਣੇ, ਮੈਂ ਤੇਰੇ ਲਈ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ, ਇਸਰਾਏਲ ਦਾ ਪਰਤਾਪ ਅਦੁੱਲਾਮ ਤੀਕ ਆਵੇਗਾ। 16. ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵਾਲ ਕੱਟ ਕੇ ਸਿਰ ਮੁਨਾ, ਸਗੋਂ ਆਪਣੇ ਸਿਰ ਦਾ ਗੰਜ ਉਕਾਬ ਵਾਂਙੁ ਵਧਾ, ਕਿਉਂ ਜੋ ਓਹ ਤੈਥੋਂ ਅਸੀਰੀ ਵਿੱਚ ਜਾਣਗੇ।।
  • ਮੀਕਾਹ ਅਧਿਆਇ 1  
  • ਮੀਕਾਹ ਅਧਿਆਇ 2  
  • ਮੀਕਾਹ ਅਧਿਆਇ 3  
  • ਮੀਕਾਹ ਅਧਿਆਇ 4  
  • ਮੀਕਾਹ ਅਧਿਆਇ 5  
  • ਮੀਕਾਹ ਅਧਿਆਇ 6  
  • ਮੀਕਾਹ ਅਧਿਆਇ 7  
×

Alert

×

Punjabi Letters Keypad References