ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੧ ਸਮੋਈਲ ਅਧਿਆਇ 21

1 ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਲਣ ਤੋਂ ਡਰਿਆ ਅਤੇ ਉਸ ਨੇ ਆਖਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਹੈ ਨਹੀਂ? 2 ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਘੱਲਿਆ ਹੈ ਕਿਸੇ ਮਨੁੱਖ ਉੱਤੇ ਨਾ ਪਰਗਟ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ ਫ਼ਲਾਨੇ ਥਾਂ ਬਿਠਾ ਦਿੱਤਾ ਹੈ 3 ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਯਾ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇਹ 4 ਜਾਜਕ ਨੇ ਦਾਊਦ ਨੂੰ ਉੱਤਰ ਦੇਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤ੍ਰ ਰੋਟੀਆਂ ਹਨ ਜੇ ਕਦੀ ਜੁਆਨਾਂ ਨੇ ਸੱਚ ਮੁੱਚ ਆਪਣੇ ਆਪ ਨੂੰ ਤੀਵੀਆਂ ਕੋਲੋਂ ਵੱਖਰਾ ਰੱਖਿਆ ਹੋਵੇ 5 ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਤੀਵੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਪੈਂਡਾ ਮਮੂਲੀ ਜਿਹਾ ਸੀ ਸੋ ਓਹਨਾਂ ਦੇ ਭਾਂਡੇ ਅੱਜ ਕਿੰਨੇ ਵਧੀਕ ਸ਼ੁੱਧ ਹੋਣਗੇ 6 ਸੋ ਜਾਜਕ ਨੇ ਪਵਿੱਤ੍ਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਖੁਣੋਂ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਭਈ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਤੱਤੀ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ 7 ਉਸ ਦਿਨ ਉੱਥੇ ਸ਼ਾਊਲ ਦੇ ਟਹਿਲੂਆਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਅਟਕਾਇਆ ਹੋਇਆ ਸੀ। ਉਹ ਦਾ ਨਾਉਂ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਵਾਗੀਆਂ ਦਾ ਚੌਧਰੀ ਸੀ।। 8 ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਯਾ ਤਲਵਾਰ ਤਾਂ ਨਹੀਂ? ਕਿਉ ਜੋ ਮੈਂ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ ਪਾਤਸ਼ਾਹ ਦੇ ਕੰਮ ਦੀ ਛੇਤੀ ਲੋੜ ਜੋ ਸੀ 9 ਸੋ ਜਾਜਕ ਨੇ ਆਖਿਆ, ਫਲਿਸਤੀ ਗੋਲਿਅਥ ਦੀ ਤਲਵਾਰ ਜਿਹ ਨੂੰ ਤੂੰ ਏਲਾਹ ਦੇ ਖੱਡ ਵਿੱਚ ਮਾਰਿਆ ਸੀ ਵੇਖ ਉਹ ਇੱਕ ਲੀੜੇ ਦੇ ਵਿੱਚ ਵਲ੍ਹੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨਾ ਹੋਰ ਐਥੇ ਕੋਈ ਨਹੀਂ। ਤਦ ਦਾਊਦ ਬੋਲਿਆ, ਉਸ ਜੇਹੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇਹ।। 10 ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ 11 ਆਕੀਸ਼ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਭਲਾ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਪਾਤਸ਼ਾਹ ਹੈ? ਅਤੇ ਉਹ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, - ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਆਪਣੇ ਲੱਖਾਂ ਨੂੰ? 12 ਏਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ 13 ਤਦ ਉਹ ਨੇ ਉਸ ਦੇ ਅੱਗੇ ਆਪਣੀ ਡੌਲ ਚਾਲ ਵਟਾ ਲਈ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਕਮਲਾ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉਤੇ ਵਿਅਰਥ ਗੱਲਾਂ ਲਿਖਣ ਲੱਗਾ ਅਤੇ ਲਾਲਾਂ ਆਪਣੀ ਦਾਹੜੀ ਉੱਤੇ ਵਗਾਈਆਂ 14 ਤਦ ਆਕੀਸ਼ ਨੇ ਆਪਣੇ ਟਹਿਲੂਆਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ, ਤੁਸੀਂ ਇਹ ਨੂੰ ਮੇਰੇ ਕੋਲ ਕਾਹ ਨੂੰ ਲਿਆਏ ਹੋ? 15 ਭਲਾ, ਮੈਨੂੰ ਪਾਗਲਾਂ ਦੀ ਥੁੜ੍ਹੋਂ ਹੈ ਜੋ ਤੁਸੀਂ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਲਈ ਉਹ ਨੂੰ ਮੇਰੇ ਕੋਲ ਲੈ ਆਏ? ਭਲਾ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?।।
1 ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਲਣ ਤੋਂ ਡਰਿਆ ਅਤੇ ਉਸ ਨੇ ਆਖਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਹੈ ਨਹੀਂ? .::. 2 ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਘੱਲਿਆ ਹੈ ਕਿਸੇ ਮਨੁੱਖ ਉੱਤੇ ਨਾ ਪਰਗਟ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ ਫ਼ਲਾਨੇ ਥਾਂ ਬਿਠਾ ਦਿੱਤਾ ਹੈ .::. 3 ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਯਾ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇਹ .::. 4 ਜਾਜਕ ਨੇ ਦਾਊਦ ਨੂੰ ਉੱਤਰ ਦੇਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤ੍ਰ ਰੋਟੀਆਂ ਹਨ ਜੇ ਕਦੀ ਜੁਆਨਾਂ ਨੇ ਸੱਚ ਮੁੱਚ ਆਪਣੇ ਆਪ ਨੂੰ ਤੀਵੀਆਂ ਕੋਲੋਂ ਵੱਖਰਾ ਰੱਖਿਆ ਹੋਵੇ .::. 5 ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਤੀਵੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਪੈਂਡਾ ਮਮੂਲੀ ਜਿਹਾ ਸੀ ਸੋ ਓਹਨਾਂ ਦੇ ਭਾਂਡੇ ਅੱਜ ਕਿੰਨੇ ਵਧੀਕ ਸ਼ੁੱਧ ਹੋਣਗੇ .::. 6 ਸੋ ਜਾਜਕ ਨੇ ਪਵਿੱਤ੍ਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਖੁਣੋਂ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਭਈ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਤੱਤੀ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ .::. 7 ਉਸ ਦਿਨ ਉੱਥੇ ਸ਼ਾਊਲ ਦੇ ਟਹਿਲੂਆਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਅਟਕਾਇਆ ਹੋਇਆ ਸੀ। ਉਹ ਦਾ ਨਾਉਂ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਵਾਗੀਆਂ ਦਾ ਚੌਧਰੀ ਸੀ।। .::. 8 ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਯਾ ਤਲਵਾਰ ਤਾਂ ਨਹੀਂ? ਕਿਉ ਜੋ ਮੈਂ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ ਪਾਤਸ਼ਾਹ ਦੇ ਕੰਮ ਦੀ ਛੇਤੀ ਲੋੜ ਜੋ ਸੀ .::. 9 ਸੋ ਜਾਜਕ ਨੇ ਆਖਿਆ, ਫਲਿਸਤੀ ਗੋਲਿਅਥ ਦੀ ਤਲਵਾਰ ਜਿਹ ਨੂੰ ਤੂੰ ਏਲਾਹ ਦੇ ਖੱਡ ਵਿੱਚ ਮਾਰਿਆ ਸੀ ਵੇਖ ਉਹ ਇੱਕ ਲੀੜੇ ਦੇ ਵਿੱਚ ਵਲ੍ਹੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨਾ ਹੋਰ ਐਥੇ ਕੋਈ ਨਹੀਂ। ਤਦ ਦਾਊਦ ਬੋਲਿਆ, ਉਸ ਜੇਹੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇਹ।। .::. 10 ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ .::. 11 ਆਕੀਸ਼ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਭਲਾ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਪਾਤਸ਼ਾਹ ਹੈ? ਅਤੇ ਉਹ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, - ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਆਪਣੇ ਲੱਖਾਂ ਨੂੰ? .::. 12 ਏਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ .::. 13 ਤਦ ਉਹ ਨੇ ਉਸ ਦੇ ਅੱਗੇ ਆਪਣੀ ਡੌਲ ਚਾਲ ਵਟਾ ਲਈ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਕਮਲਾ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉਤੇ ਵਿਅਰਥ ਗੱਲਾਂ ਲਿਖਣ ਲੱਗਾ ਅਤੇ ਲਾਲਾਂ ਆਪਣੀ ਦਾਹੜੀ ਉੱਤੇ ਵਗਾਈਆਂ .::. 14 ਤਦ ਆਕੀਸ਼ ਨੇ ਆਪਣੇ ਟਹਿਲੂਆਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ, ਤੁਸੀਂ ਇਹ ਨੂੰ ਮੇਰੇ ਕੋਲ ਕਾਹ ਨੂੰ ਲਿਆਏ ਹੋ? .::. 15 ਭਲਾ, ਮੈਨੂੰ ਪਾਗਲਾਂ ਦੀ ਥੁੜ੍ਹੋਂ ਹੈ ਜੋ ਤੁਸੀਂ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਲਈ ਉਹ ਨੂੰ ਮੇਰੇ ਕੋਲ ਲੈ ਆਏ? ਭਲਾ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?।। .::.
  • ੧ ਸਮੋਈਲ ਅਧਿਆਇ 1  
  • ੧ ਸਮੋਈਲ ਅਧਿਆਇ 2  
  • ੧ ਸਮੋਈਲ ਅਧਿਆਇ 3  
  • ੧ ਸਮੋਈਲ ਅਧਿਆਇ 4  
  • ੧ ਸਮੋਈਲ ਅਧਿਆਇ 5  
  • ੧ ਸਮੋਈਲ ਅਧਿਆਇ 6  
  • ੧ ਸਮੋਈਲ ਅਧਿਆਇ 7  
  • ੧ ਸਮੋਈਲ ਅਧਿਆਇ 8  
  • ੧ ਸਮੋਈਲ ਅਧਿਆਇ 9  
  • ੧ ਸਮੋਈਲ ਅਧਿਆਇ 10  
  • ੧ ਸਮੋਈਲ ਅਧਿਆਇ 11  
  • ੧ ਸਮੋਈਲ ਅਧਿਆਇ 12  
  • ੧ ਸਮੋਈਲ ਅਧਿਆਇ 13  
  • ੧ ਸਮੋਈਲ ਅਧਿਆਇ 14  
  • ੧ ਸਮੋਈਲ ਅਧਿਆਇ 15  
  • ੧ ਸਮੋਈਲ ਅਧਿਆਇ 16  
  • ੧ ਸਮੋਈਲ ਅਧਿਆਇ 17  
  • ੧ ਸਮੋਈਲ ਅਧਿਆਇ 18  
  • ੧ ਸਮੋਈਲ ਅਧਿਆਇ 19  
  • ੧ ਸਮੋਈਲ ਅਧਿਆਇ 20  
  • ੧ ਸਮੋਈਲ ਅਧਿਆਇ 21  
  • ੧ ਸਮੋਈਲ ਅਧਿਆਇ 22  
  • ੧ ਸਮੋਈਲ ਅਧਿਆਇ 23  
  • ੧ ਸਮੋਈਲ ਅਧਿਆਇ 24  
  • ੧ ਸਮੋਈਲ ਅਧਿਆਇ 25  
  • ੧ ਸਮੋਈਲ ਅਧਿਆਇ 26  
  • ੧ ਸਮੋਈਲ ਅਧਿਆਇ 27  
  • ੧ ਸਮੋਈਲ ਅਧਿਆਇ 28  
  • ੧ ਸਮੋਈਲ ਅਧਿਆਇ 29  
  • ੧ ਸਮੋਈਲ ਅਧਿਆਇ 30  
  • ੧ ਸਮੋਈਲ ਅਧਿਆਇ 31  
×

Alert

×

Punjabi Letters Keypad References