ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਪੈਦਾਇਸ਼ ਅਧਿਆਇ 39

1 ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ 2 ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ ਸੋ ਉਹ ਭਾਗਵਾਨ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ 3 ਤਾਂ ਉਸ ਦੇ ਸਵਾਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ ਸੰਗ ਹੈ ਅਰ ਜੋ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸੁਫਲ ਕਰਾਉਂਦਾ ਹੈ 4 ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਉਸ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਘਰ ਦਾ ਮੁਖਤਿਆਰ ਬਣਾ ਦਿੱਤਾ ਅਰ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ 5 ਐਉਂ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਰ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਰਕਤ ਬਖ਼ਸ਼ੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਂਵੇ ਓਹ ਘਰ ਵਿੱਚ ਸਨ ਭਾਂਵੇ ਖੇਤ ਵਿੱਚ 6 ਅਰ ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਛੱਡ ਦਿੱਤਾ ਅਰ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਕਿਸੇ ਹੋਰ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਰ ਸੋਹਣਾ ਸੀ 7 ਤਾਂ ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਉਸ ਦੇ ਸਵਾਮੀ ਦੀ ਤੀਵੀਂ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਰ ਉਹ ਉਸ ਨੂੰ ਆਖਿਆ, ਤੂੰ ਮੇਰੇ ਨਾਲ ਲੇਟ 8 ਪਰ ਉਸ ਨੇ ਨਾ ਮੰਨਿਆ ਅਰ ਆਪਣੇ ਸਵਾਮੀ ਦੀ ਤੀਵੀਂ ਨੂੰ ਆਖਿਆ, ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ 9 ਅਰ ਏਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ? 10 ਤਾਂ ਐਉਂ ਹੋਇਆ ਕਿ ਉਹ ਨਿੱਤ ਦਿਹਾੜੇ ਆਖਦੀ ਰਹੀ ਪਰ ਉਸ ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਅਥਵਾ ਉਸ ਦੇ ਕੋਲ ਰਹੇ 11 ਤਾਂ ਇੱਕ ਦਿਨ ਐਉਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਰ ਘਰ ਦੇ ਮਨੁੱਖਾਂ ਵਿੱਚੋਂ ਕੋਈ ਉੱਥੇ ਘਰ ਵਿੱਚ ਨਹੀਂ ਸੀ 12 ਤਾਂ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿਕੱਲਿਆ 13 ਫੇਰ ਐਉਂ ਹੋਇਆ ਕਿ ਜਾਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡਕੇ ਬਾਹਰ ਨੂੰ ਨੱਠ ਗਿਆ ਹੈ 14 ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਰ ਉਨ੍ਹਾਂ ਨੂੰ ਆਖਿਆ, ਵੇਖੋ ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ। ਉਹ ਮੇਰੇਕੋਲ ਅੰਦਰ ਆਇਆ ਤਾਂਜੋ ਉਹ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਅਵਾਜ਼ ਨਾਲ ਬੋਲ ਪਈ 15 ਅਤੇ ਐਉਂ ਹੋਇਆ ਕਿ ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ 16 ਸੋ ਉਸ ਨੇ ਆਪਣੇ ਸਵਾਮੀ ਦੇ ਘਰ ਆਉਣ ਤੀਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ 17 ਤਾਂ ਉਹ ਉਸ ਨੂੰ ਉਨ੍ਹਾਂ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਇਬਰਾਨੀ ਗੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਰ ਮੈਨੂੰ ਠੱਠੇ ਕਰਨ ਲੱਗਾ 18 ਤਾਂ ਐਉਂ ਹੋਇਆ ਕਿ ਜਾਂ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ 19 ਫੇਰ ਐਉਂ ਹੋਇਆ ਕਿ ਜਦ ਉਸ ਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾ ਸੁਣੀਆਂ ਜਿਹੜੀ ਏਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਐਉਂ ਐਉਂ ਕੀਤਾ ਤਾਂ ਉਸ ਦਾ ਕਰੋਧ ਭੜਕ ਉੱਠਿਆ 20 ਉਪਰੰਤ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਲੈਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਅਰ ਉਹ ਉੱਥੇ ਕੈਦ ਵਿੱਚ ਰਿਹਾ 21 ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ ਅਰ ਉਸ ਨੇ ਕੈਦਖਾਨੇ ਦੇ ਦਰੋਗੇ ਦੀਆਂ ਅੱਖਾਂ ਵਿੱਚ ਦਯਾ ਪਾਈ 22 ਅਰ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ 23 ਅਤੇ ਕੈਦਖਾਨੇ ਦਾ ਦਰੋਗ਼ਾ ਕਿਸੇ ਚੀਜ਼ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਏਸ ਲਈ ਭਈ ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।।
1. ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ 2. ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ ਸੋ ਉਹ ਭਾਗਵਾਨ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ 3. ਤਾਂ ਉਸ ਦੇ ਸਵਾਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ ਸੰਗ ਹੈ ਅਰ ਜੋ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸੁਫਲ ਕਰਾਉਂਦਾ ਹੈ 4. ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਉਸ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਘਰ ਦਾ ਮੁਖਤਿਆਰ ਬਣਾ ਦਿੱਤਾ ਅਰ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ 5. ਐਉਂ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਰ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਰਕਤ ਬਖ਼ਸ਼ੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਂਵੇ ਓਹ ਘਰ ਵਿੱਚ ਸਨ ਭਾਂਵੇ ਖੇਤ ਵਿੱਚ 6. ਅਰ ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਛੱਡ ਦਿੱਤਾ ਅਰ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਕਿਸੇ ਹੋਰ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਰ ਸੋਹਣਾ ਸੀ 7. ਤਾਂ ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਉਸ ਦੇ ਸਵਾਮੀ ਦੀ ਤੀਵੀਂ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਰ ਉਹ ਉਸ ਨੂੰ ਆਖਿਆ, ਤੂੰ ਮੇਰੇ ਨਾਲ ਲੇਟ 8. ਪਰ ਉਸ ਨੇ ਨਾ ਮੰਨਿਆ ਅਰ ਆਪਣੇ ਸਵਾਮੀ ਦੀ ਤੀਵੀਂ ਨੂੰ ਆਖਿਆ, ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ 9. ਅਰ ਏਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ? 10. ਤਾਂ ਐਉਂ ਹੋਇਆ ਕਿ ਉਹ ਨਿੱਤ ਦਿਹਾੜੇ ਆਖਦੀ ਰਹੀ ਪਰ ਉਸ ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਅਥਵਾ ਉਸ ਦੇ ਕੋਲ ਰਹੇ 11. ਤਾਂ ਇੱਕ ਦਿਨ ਐਉਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਰ ਘਰ ਦੇ ਮਨੁੱਖਾਂ ਵਿੱਚੋਂ ਕੋਈ ਉੱਥੇ ਘਰ ਵਿੱਚ ਨਹੀਂ ਸੀ 12. ਤਾਂ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿਕੱਲਿਆ 13. ਫੇਰ ਐਉਂ ਹੋਇਆ ਕਿ ਜਾਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡਕੇ ਬਾਹਰ ਨੂੰ ਨੱਠ ਗਿਆ ਹੈ 14. ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਰ ਉਨ੍ਹਾਂ ਨੂੰ ਆਖਿਆ, ਵੇਖੋ ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ। ਉਹ ਮੇਰੇਕੋਲ ਅੰਦਰ ਆਇਆ ਤਾਂਜੋ ਉਹ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਅਵਾਜ਼ ਨਾਲ ਬੋਲ ਪਈ 15. ਅਤੇ ਐਉਂ ਹੋਇਆ ਕਿ ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ 16. ਸੋ ਉਸ ਨੇ ਆਪਣੇ ਸਵਾਮੀ ਦੇ ਘਰ ਆਉਣ ਤੀਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ 17. ਤਾਂ ਉਹ ਉਸ ਨੂੰ ਉਨ੍ਹਾਂ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਇਬਰਾਨੀ ਗੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਰ ਮੈਨੂੰ ਠੱਠੇ ਕਰਨ ਲੱਗਾ 18. ਤਾਂ ਐਉਂ ਹੋਇਆ ਕਿ ਜਾਂ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ 19. ਫੇਰ ਐਉਂ ਹੋਇਆ ਕਿ ਜਦ ਉਸ ਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾ ਸੁਣੀਆਂ ਜਿਹੜੀ ਏਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਐਉਂ ਐਉਂ ਕੀਤਾ ਤਾਂ ਉਸ ਦਾ ਕਰੋਧ ਭੜਕ ਉੱਠਿਆ 20. ਉਪਰੰਤ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਲੈਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਅਰ ਉਹ ਉੱਥੇ ਕੈਦ ਵਿੱਚ ਰਿਹਾ 21. ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ ਅਰ ਉਸ ਨੇ ਕੈਦਖਾਨੇ ਦੇ ਦਰੋਗੇ ਦੀਆਂ ਅੱਖਾਂ ਵਿੱਚ ਦਯਾ ਪਾਈ 22. ਅਰ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ 23. ਅਤੇ ਕੈਦਖਾਨੇ ਦਾ ਦਰੋਗ਼ਾ ਕਿਸੇ ਚੀਜ਼ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਏਸ ਲਈ ਭਈ ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।।
  • ਪੈਦਾਇਸ਼ ਅਧਿਆਇ 1  
  • ਪੈਦਾਇਸ਼ ਅਧਿਆਇ 2  
  • ਪੈਦਾਇਸ਼ ਅਧਿਆਇ 3  
  • ਪੈਦਾਇਸ਼ ਅਧਿਆਇ 4  
  • ਪੈਦਾਇਸ਼ ਅਧਿਆਇ 5  
  • ਪੈਦਾਇਸ਼ ਅਧਿਆਇ 6  
  • ਪੈਦਾਇਸ਼ ਅਧਿਆਇ 7  
  • ਪੈਦਾਇਸ਼ ਅਧਿਆਇ 8  
  • ਪੈਦਾਇਸ਼ ਅਧਿਆਇ 9  
  • ਪੈਦਾਇਸ਼ ਅਧਿਆਇ 10  
  • ਪੈਦਾਇਸ਼ ਅਧਿਆਇ 11  
  • ਪੈਦਾਇਸ਼ ਅਧਿਆਇ 12  
  • ਪੈਦਾਇਸ਼ ਅਧਿਆਇ 13  
  • ਪੈਦਾਇਸ਼ ਅਧਿਆਇ 14  
  • ਪੈਦਾਇਸ਼ ਅਧਿਆਇ 15  
  • ਪੈਦਾਇਸ਼ ਅਧਿਆਇ 16  
  • ਪੈਦਾਇਸ਼ ਅਧਿਆਇ 17  
  • ਪੈਦਾਇਸ਼ ਅਧਿਆਇ 18  
  • ਪੈਦਾਇਸ਼ ਅਧਿਆਇ 19  
  • ਪੈਦਾਇਸ਼ ਅਧਿਆਇ 20  
  • ਪੈਦਾਇਸ਼ ਅਧਿਆਇ 21  
  • ਪੈਦਾਇਸ਼ ਅਧਿਆਇ 22  
  • ਪੈਦਾਇਸ਼ ਅਧਿਆਇ 23  
  • ਪੈਦਾਇਸ਼ ਅਧਿਆਇ 24  
  • ਪੈਦਾਇਸ਼ ਅਧਿਆਇ 25  
  • ਪੈਦਾਇਸ਼ ਅਧਿਆਇ 26  
  • ਪੈਦਾਇਸ਼ ਅਧਿਆਇ 27  
  • ਪੈਦਾਇਸ਼ ਅਧਿਆਇ 28  
  • ਪੈਦਾਇਸ਼ ਅਧਿਆਇ 29  
  • ਪੈਦਾਇਸ਼ ਅਧਿਆਇ 30  
  • ਪੈਦਾਇਸ਼ ਅਧਿਆਇ 31  
  • ਪੈਦਾਇਸ਼ ਅਧਿਆਇ 32  
  • ਪੈਦਾਇਸ਼ ਅਧਿਆਇ 33  
  • ਪੈਦਾਇਸ਼ ਅਧਿਆਇ 34  
  • ਪੈਦਾਇਸ਼ ਅਧਿਆਇ 35  
  • ਪੈਦਾਇਸ਼ ਅਧਿਆਇ 36  
  • ਪੈਦਾਇਸ਼ ਅਧਿਆਇ 37  
  • ਪੈਦਾਇਸ਼ ਅਧਿਆਇ 38  
  • ਪੈਦਾਇਸ਼ ਅਧਿਆਇ 39  
  • ਪੈਦਾਇਸ਼ ਅਧਿਆਇ 40  
  • ਪੈਦਾਇਸ਼ ਅਧਿਆਇ 41  
  • ਪੈਦਾਇਸ਼ ਅਧਿਆਇ 42  
  • ਪੈਦਾਇਸ਼ ਅਧਿਆਇ 43  
  • ਪੈਦਾਇਸ਼ ਅਧਿਆਇ 44  
  • ਪੈਦਾਇਸ਼ ਅਧਿਆਇ 45  
  • ਪੈਦਾਇਸ਼ ਅਧਿਆਇ 46  
  • ਪੈਦਾਇਸ਼ ਅਧਿਆਇ 47  
  • ਪੈਦਾਇਸ਼ ਅਧਿਆਇ 48  
  • ਪੈਦਾਇਸ਼ ਅਧਿਆਇ 49  
  • ਪੈਦਾਇਸ਼ ਅਧਿਆਇ 50  
×

Alert

×

Punjabi Letters Keypad References