ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

੧ ਕੁਰਿੰਥੀਆਂ ਅਧਿਆਇ 16

1 ਹੁਣ ਉਸ ਚੰਦੇ ਦੇ ਬਾਰੇ ਵਿੱਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ 2 ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਆਪਣੇ ਕੋਲ ਰੱਖ ਛੱਡੇ ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ 3 ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਘੱਲਾਂਗਾ ਭਈ ਤੁਹਾਡਾ ਦਾਨ ਯਰੂਸ਼ਲਮ ਤਾਈ ਪੁਚਾਉਣ 4 ਜੇ ਮੇਰਾ ਵੀ ਜਾਣਾ ਉਚਿਤ ਹੋਵੇ ਤਾਂ ਓਹ ਮੇਰੇ ਨਾਲ ਜਾਣਗੇ 5 ਅਰ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਥਾਣੀ ਲੰਘਣਾ ਹੈ 6 ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਟਿਕ ਪਵਾਂ ਸਗੋਂ ਸਿਆਲ ਭੀ ਕੱਟਾਂ ਭਈ ਤੁਸੀਂ ਮੈਨੂੰ ਅਗਾਹਾਂ ਪੁਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ 7 ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਐਤਕੀ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੁ ਦੀ ਆਗਿਆ ਹੋਵੇ ਤਾਂ ਕੁੱਝ ਚਿਰ ਤੁਹਾਡੇ ਕੋਲ ਰਹਾਂ 8 ਪਰ ਪੰਤੇਕੁਸਤ ਤੋੜੀ ਮੈਂ ਅਫਸੁਸ ਵਿੱਚ ਰਹਾਂਗਾ 9 ਕਿਉਂ ਜੋ ਮੇਰਾ ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਮੇਰੇ ਲਈ ਖੁੱਲ੍ਹਿਆ ਹੈ ਅਤੇ ਵਿਰੋਧੀ ਬਹੁਤ ਹਨ।। 10 ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਚਿੰਤ ਰਹੇ ਕਿਉਂ ਜੋ ਉਹ ਪ੍ਰਭੁ ਦਾ ਕੰਮ ਕਰਦਾ ਹੈ ਜਿਵੇਂ ਮੈਂ ਵੀ ਕਰਦਾ ਹਾਂ 11 ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁੱਖ ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਭਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ 12 ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਨਾਲ ਐਤਕੀ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਾਂ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।। 13 ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ 14 ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।। 15 ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਭਈ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕਰਨ ਨੂੰ ਲੱਕ ਬੰਨ੍ਹਿਆ) 16 ਕਿ ਤੁਸੀਂ ਏਹੋ ਜਿਹਿਆਂ ਦੇ ਵੀ ਅਧੀਨ ਬਣੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਾਇਤੀ ਹੈ ਅਤੇ ਮਿਹਨਤੀ ਹੈ 17 ਅਤੇ ਮੈਂ ਸਤਫ਼ਨਾਸ ਅਤੇ ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ 18 ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਏਹੋ ਜੇਹਿਆਂ ਨੂੰ ਮੰਨੋ।। 19 ਅਸਿਯਾ ਦੀਆਂ ਕਲੀਸਿਯਾਂ ਤੁਹਾਡੀ ਸੁੱਖ ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੁ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ 20 ਸਾਰੇ ਭਰਾ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਪਵਿੱਤ੍ਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ ਸਾਂਦ ਪੁੱਛੋ 21 ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ 22 ਜੇ ਕੋਈ ਪ੍ਰਭੁ ਨਾਲ ਪ੍ਰੀਤ ਨਹੀਂ ਰੱਖਦਾ ਹੈ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੁ, ਆ 23 ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ 24 ਮਸੀਹ ਯਿਸੂ ਵਿੱਚ ਤੁਸਾਂ ਸਭਨਾਂ ਨੂੰ ਮੇਰਾ ਪ੍ਰੇਮ ।। ਆਮੀਨ ।।
1 ਹੁਣ ਉਸ ਚੰਦੇ ਦੇ ਬਾਰੇ ਵਿੱਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ .::. 2 ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਆਪਣੇ ਕੋਲ ਰੱਖ ਛੱਡੇ ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ .::. 3 ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਘੱਲਾਂਗਾ ਭਈ ਤੁਹਾਡਾ ਦਾਨ ਯਰੂਸ਼ਲਮ ਤਾਈ ਪੁਚਾਉਣ .::. 4 ਜੇ ਮੇਰਾ ਵੀ ਜਾਣਾ ਉਚਿਤ ਹੋਵੇ ਤਾਂ ਓਹ ਮੇਰੇ ਨਾਲ ਜਾਣਗੇ .::. 5 ਅਰ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਥਾਣੀ ਲੰਘਣਾ ਹੈ .::. 6 ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਟਿਕ ਪਵਾਂ ਸਗੋਂ ਸਿਆਲ ਭੀ ਕੱਟਾਂ ਭਈ ਤੁਸੀਂ ਮੈਨੂੰ ਅਗਾਹਾਂ ਪੁਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ .::. 7 ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਐਤਕੀ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੁ ਦੀ ਆਗਿਆ ਹੋਵੇ ਤਾਂ ਕੁੱਝ ਚਿਰ ਤੁਹਾਡੇ ਕੋਲ ਰਹਾਂ .::. 8 ਪਰ ਪੰਤੇਕੁਸਤ ਤੋੜੀ ਮੈਂ ਅਫਸੁਸ ਵਿੱਚ ਰਹਾਂਗਾ .::. 9 ਕਿਉਂ ਜੋ ਮੇਰਾ ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਮੇਰੇ ਲਈ ਖੁੱਲ੍ਹਿਆ ਹੈ ਅਤੇ ਵਿਰੋਧੀ ਬਹੁਤ ਹਨ।। .::. 10 ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਚਿੰਤ ਰਹੇ ਕਿਉਂ ਜੋ ਉਹ ਪ੍ਰਭੁ ਦਾ ਕੰਮ ਕਰਦਾ ਹੈ ਜਿਵੇਂ ਮੈਂ ਵੀ ਕਰਦਾ ਹਾਂ .::. 11 ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁੱਖ ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਭਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ .::. 12 ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਨਾਲ ਐਤਕੀ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਾਂ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।। .::. 13 ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ .::. 14 ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।। .::. 15 ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਭਈ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕਰਨ ਨੂੰ ਲੱਕ ਬੰਨ੍ਹਿਆ) .::. 16 ਕਿ ਤੁਸੀਂ ਏਹੋ ਜਿਹਿਆਂ ਦੇ ਵੀ ਅਧੀਨ ਬਣੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਾਇਤੀ ਹੈ ਅਤੇ ਮਿਹਨਤੀ ਹੈ .::. 17 ਅਤੇ ਮੈਂ ਸਤਫ਼ਨਾਸ ਅਤੇ ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ .::. 18 ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਏਹੋ ਜੇਹਿਆਂ ਨੂੰ ਮੰਨੋ।। .::. 19 ਅਸਿਯਾ ਦੀਆਂ ਕਲੀਸਿਯਾਂ ਤੁਹਾਡੀ ਸੁੱਖ ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੁ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ .::. 20 ਸਾਰੇ ਭਰਾ ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਪਵਿੱਤ੍ਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ ਸਾਂਦ ਪੁੱਛੋ .::. 21 ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ .::. 22 ਜੇ ਕੋਈ ਪ੍ਰਭੁ ਨਾਲ ਪ੍ਰੀਤ ਨਹੀਂ ਰੱਖਦਾ ਹੈ ਤਾਂ ਉਹ ਸਰਾਪਤ ਹੋਵੇ! ਹੇ ਸਾਡੇ ਪ੍ਰਭੁ, ਆ .::. 23 ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ .::. 24 ਮਸੀਹ ਯਿਸੂ ਵਿੱਚ ਤੁਸਾਂ ਸਭਨਾਂ ਨੂੰ ਮੇਰਾ ਪ੍ਰੇਮ ।। ਆਮੀਨ ।। .::.
  • ੧ ਕੁਰਿੰਥੀਆਂ ਅਧਿਆਇ 1  
  • ੧ ਕੁਰਿੰਥੀਆਂ ਅਧਿਆਇ 2  
  • ੧ ਕੁਰਿੰਥੀਆਂ ਅਧਿਆਇ 3  
  • ੧ ਕੁਰਿੰਥੀਆਂ ਅਧਿਆਇ 4  
  • ੧ ਕੁਰਿੰਥੀਆਂ ਅਧਿਆਇ 5  
  • ੧ ਕੁਰਿੰਥੀਆਂ ਅਧਿਆਇ 6  
  • ੧ ਕੁਰਿੰਥੀਆਂ ਅਧਿਆਇ 7  
  • ੧ ਕੁਰਿੰਥੀਆਂ ਅਧਿਆਇ 8  
  • ੧ ਕੁਰਿੰਥੀਆਂ ਅਧਿਆਇ 9  
  • ੧ ਕੁਰਿੰਥੀਆਂ ਅਧਿਆਇ 10  
  • ੧ ਕੁਰਿੰਥੀਆਂ ਅਧਿਆਇ 11  
  • ੧ ਕੁਰਿੰਥੀਆਂ ਅਧਿਆਇ 12  
  • ੧ ਕੁਰਿੰਥੀਆਂ ਅਧਿਆਇ 13  
  • ੧ ਕੁਰਿੰਥੀਆਂ ਅਧਿਆਇ 14  
  • ੧ ਕੁਰਿੰਥੀਆਂ ਅਧਿਆਇ 15  
  • ੧ ਕੁਰਿੰਥੀਆਂ ਅਧਿਆਇ 16  
×

Alert

×

Punjabi Letters Keypad References